ਨਗਰ ਕੌਂਸਲ ਧਨੌਲਾ ਵੱਲੋਂ ਬਾਜ਼ਾਰ ਵਿੱਚੋਂ ਚੁੱਕਿਆ ਸਮਾਨ
ਪੁਲਿਸ ਨੇ ਕੱਟੇ ਬੇਤਰਤੀਬੇ ਖੜੇ ਵਾਹਨਾਂ ਦੇ ਚਲਾਨ
ਸੰਜੀਵ ਗਰਗ ਕਾਲੀ
ਧਨੌਲਾ ,25 ਦਸੰਬਰ:- ਧਨੌਲਾ ਬਾਜ਼ਾਰ ਵਿੱਚ ਲੱਗ ਰਹੀ ਹਰ ਰੋਜ਼ ਦੇ ਜਾਮ ਜੋ ਕਿ ਲੰਘਣ ਵਾਲਿਆਂ ਦੀ ਪਰੇਸ਼ਾਨੀ ਦਾ ਕਾਰਨ ਬਣੇ ਹੋਏ ਸਨ ਅੱਜ ਉਹਨਾਂ ਨੂੰ ਹਟਾਉਣ ਲਈ ਨਗਰ ਕੌਂਸਲ ਧਨੌਲਾ ਤੇ ਧਨੌਲਾ ਪੁਲਿਸ ਵੱਲੋਂ ਸਾਂਝੇ ਤੌਰ ਤੇ ਬਾਜ਼ਾਰ ਵਿੱਚ ਆਪਰੇਸ਼ਨ ਕੀਤਾ ਗਿਆ। ਨਗਰ ਕੌਂਸਲ ਦੇ ਚੰਚਲ ਸ਼ਰਮਾ ਨੇ ਦੱਸਿਆ ਕਿ ਨਗਰ ਕਾਰ ਸਾਧਕ ਅਫਸਰ ਧਨੌਲਾ ਅਤੇ ਪ੍ਰਧਾਨ ਦੀਆਂ ਹਦਾਇਤਾਂ ਅਨੁਸਾਰ ਬਾਜ਼ਾਰ ਵਿੱਚ ਹਰ ਰੋਜ਼ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਲੋਕ ਬੇਤਰਤੀ ਬਾਰ ਗੱਡੀਆਂ ਖੜਾ ਦਿੰਦੇ ਹਨ ਅਤੇ ਦੁਕਾਨਦਾਰ ਬਾਜ਼ਾਰਾਂ ਅੱਗੇ ਮੋਟੇ ਮੋਟੇ ਡੱਬੇ ਬਾਹਰ ਕੱਢ ਕੇ ਲਗਾ ਦਿੰਦੇ ਹਨ। ਅੱਜ ਧਨੌਲਾ ਪੁਲਿਸ ਅਤੇ ਨਗਰ ਕੌਂਸਲ ਵੱਲੋਂ ਉਨਾਂ ਨੂੰ ਚੁੱਕਿਆ ਕਿ ਨਗਰ ਕੌਂਸਲ ਲਿਆਂਦਾ ਗਿਆ। ਇਸ ਮੌਕੇ ਤੇ ਨਗਰ ਕੌਂਸਲ ਦੇ ਬੂਟਾ ਸਿੰਘ, ਨਵ ਕਿਰਨ ਚੰਗਾਲ ,ਰਾਜਵੀਰ, ਅਮਨਦੀਪ ਜਟਾਣਾ ,ਜੱਸਾ ਸਿੰਘ, ਸਮੂਹ ਕਰਮਚਾਰੀ ਤੇ ਪੁਲਿਸ ਪ੍ਰਸ਼ਾਸਨ ਦੇ ਸਬ ਇੰਸਪੈਕਟਰ ਮਲਕੀਤ ਸਿੰਘ, ਮਹਿਲਾ ਹੈਡ ਕਾਂਸਟੇਬਲ ਚਰਨਜੀਤ ਕੌਰ , ਕਾਂਸਟੇਬਲ ਅਮਨਦੀਪ ਕੌਰ, ਕਾਸਟੇਬਲ ਗੁਰਪ੍ਰੀਤ ਸਿੰਘ, ਥਾਣੇਦਾਰ ਪਵਨ ਕੁਮਾਰ, ਆਦਿ ਮੌਜੂਦ ਸਨ।
0 comments:
एक टिप्पणी भेजें