Contact for Advertising

Contact for Advertising

Latest News

सोमवार, 16 दिसंबर 2024

ਬਜ਼ੁਰਗ ਬੀਬੀ ਚਰਨਜੀਤ ਕੌਰ ਨੇ ਨਵਜੰਮੀਆਂ ਧੀਆਂ ਦੇ ਲੋਹੜੀ ਮੇਲੇ ਦਾ ਕਾਰਡ ਕੀਤਾ ਰਿਲੀਜ਼

 ਬਜ਼ੁਰਗ ਬੀਬੀ ਚਰਨਜੀਤ ਕੌਰ ਨੇ ਨਵਜੰਮੀਆਂ ਧੀਆਂ ਦੇ ਲੋਹੜੀ ਮੇਲੇ ਦਾ ਕਾਰਡ ਕੀਤਾ ਰਿਲੀਜ਼ 


ਬਰਨਾਲਾ 

Keshav vardaan Punj 


ਬੇਟੀ ਆਨਯਾ ਦੀ ਨਿੱਘੀ ਅਤੇ ਮਿੱਠੀ ਯਾਦ ਨੂੰ ਸਮਰਪਿਤ 10 ਜਨਵਰੀ 2025 ਨੂੰ ਸਵੇਰੇ 10 : 30 ਵਜੇ ਕ੍ਰਿਸ਼ਨਾ ਗਲੀ ਕੇ ਸੀ ਰੋਡ ਬਰਨਾਲਾ ਵਿਖੇ ਮਨਾਏ ਜਾ ਰਹੇ ਨਵਜੰਮੀਆਂ ਧੀਆਂ ਦੇ ਲੋਹੜੀ ਮੇਲੇ ਦਾ ਕਾਰਡ (ਸੱਦਾ ਪੱਤਰ) ਮੁਹੱਲੇ ਦੀ ਸਤਿਕਾਰਤ ਬਜ਼ੁਰਗ ਔਰਤ ਬੀਬੀ ਚਰਨਜੀਤ ਕੌਰ ਲੋਟੇ ਨੇ ਆਪਣੇ ਕਰ ਕਮਲਾਂ ਨਾਲ ਰਿਲੀਜ਼ ਕੀਤਾ। ਇਸ ਮੌਕੇ ਲੋਹੜੀ ਮੇਲੇ ਨੂੰ ਹੋਰ ਵੀ ਸਫ਼ਲ ਬਣਾਉਣ ਲਈ ਸਭਨਾਂ ਤੋਂ ਸੁਝਾਅ ਲਏ ਗਏ। ਇਸ ਦੌਰਾਨ ਬੀਬੀ ਚਰਨਜੀਤ ਕੌਰ ਨੇ ਸਭਨਾਂ ਨੂੰ ਵਧਾਈ ਦਿੰਦਿਆਂ ਰਲ ਮਿਲ ਕੇ ਲੋਹੜੀ ਮੇਲਾ ਮਨਾਉਣ ਦਾ ਸੱਦਾ ਦਿੱਤਾ ਹੈ। ਬਬੀਤਾ ਜਿੰਦਲ ਅਤੇ ਸੋਮਾ ਭੰਡਾਰੀ ਦੀ ਅਗਵਾਈ ਚ ਸਾਰਿਆਂ ਨੇ ਪ੍ਰਮਾਤਮਾ ਅੱਗੇ ਪ੍ਰੋਗਰਾਮ ਦੀ ਸਫ਼ਲਤਾ ਦੀ ਕਾਮਨਾ ਕੀਤੀ । ਅੱਜ ਦੀ ਮੁਹੱਲੇ ਵਾਸੀਆਂ ਦੀ ਭਰਵੀਂ ਸ਼ਮੂਲੀਅਤ ਨੇ ਲੋਹੜੀ ਮੇਲੇ ਦੇ ਪ੍ਰਬੰਧਕਾਂ ਦੇ ਹੌਸਲੇ ਹੋਰ ਵੀ ਬੁਲੰਦ ਕਰ ਦਿੱਤੇ ਹਨ। ਅੰਤ ਚ ਸਭਨਾਂ ਨੇ ਟੀ ਪਾਰਟੀ ਦਾ ਆਨੰਦ ਮਾਣਿਆ ਅਤੇ ਮੁਹੱਲਾ ਨਿਵਾਸੀ ਸੁਖਵਿੰਦਰ ਸਿੰਘ ਭੰਡਾਰੀ ਨੇ ਸਾਰਿਆਂ ਦਾ ਧੰਨਵਾਦ ਕੀਤਾ। ਇਸ ਪ੍ਰੋਗਰਾਮ ਚ ਵਿਸ਼ੇਸ਼ ਤੇ ਸੋਮਾ ਭੰਡਾਰੀ, ਰਜਨੀ ਰਾਣੀ ,ਬਬੀਤਾ ਜਿੰਦਲ, ਰਾਕੇਸ਼ ਜਿੰਦਲ ਐਮ ਡੀ ਜਿੰਦਲ ਸਟੀਲ  ਇੰਡਸਟਰੀਜ਼ , ਕਮਲ ਕੌਰ, ਨਿਸ਼ੂ ਰਾਣੀ ਸ਼ਰਮਾ , ਰਾਧਿਕਾ, ਆਰਤੀ ਸ਼ਰਮਾ, ਬਲਜਿੰਦਰ ਕੌਰ, ਵੀਰਪਾਲ ਕੌਰ, ਸੰਦੀਪ ਖੁਰਮੀ, ਗੋਰਾ ਲਾਲ, ਨਰਿੰਦਰ ਕੌਰ, ਪ੍ਰਿੰਸੀਪਲ ਰਾਕੇਸ਼ ਗਰਗ , ਬਲਵੀਰ ਸਿੰਘ ਕਮਿਸ਼ਨ ਏਜੰਟ, ਕੁਲਵੰਤ ਸਿੰਘ ਸੰਧੂ, ਰਾਜੇਸ਼ ਭੂਟਾਨੀ, ਸੋਨੂੰ, ਮੰਗਲੀ ਵਰਮਾ, ਸਤਵੰਤ ਸਿੰਘ ਮੰਗਾ, ਦਲਜੀਤ ਸਿੰਘ ਦੀਪਾ ਪ੍ਰਧਾਨ, ਮਹਿੰਦਰ ਪਾਲ ਗਰਗ, ਸੰਜੀਵ ਕੁਮਾਰ ਮਕੈਨਿਕ, ਸ਼ਿਵਮ, ਹਰਦੀਪ ਸਿੰਘ ਹੈਪੀ, ਗੋਰਾ ਲਾਲ, ਪਰਮਜੀਤ ਸਿੰਘ ਪੰਮਾ ਸ਼ਰਮਾ, ਜਗਸੀਰ ਸਿੰਘ ਮਾਛੀਕੇ, ਰਾਜਿੰਦਰ ਜਿੰਦਲ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਇਸ ਤੋਂ ਇਲਾਵਾ ਰਾਕੇਸ਼ ਗਰਗ, ਰਾਜੇਸ਼ ਗਰਗ, ਗੋਬਿੰਦ ਰਾਮ, ਹਰਦੀਪ ਸਿੰਘ ਕਾਲੀ, ਕ੍ਰਿਸ਼ਨਾ ਰਾਣੀ ਗਰਗ ਅਤੇ ਮੀਨੂੰ ਭਗਰੀਆ ਆਦਿ ਨੇ ਲੋਹੜੀ ਮੇਲੇ ਦੀ ਸਫ਼ਲਤਾ ਲਈ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ।  ਸਮਾਜ ਸੇਵੀ ਅਤੇ ਮੁਹੱਲਾ ਨਿਵਾਸੀ ਸਤਵੰਤ ਸਿੰਘ ਮੰਗਾ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਸ਼ਹਿਰ ਵਾਸੀਆਂ ਨੂੰ ਇਸ ਪ੍ਰੋਗਰਾਮ ਚ ਵੱਧ ਚੜ੍ਹ ਕੇ ਸ਼ਾਮਿਲ ਹੋਣ ਦੀ ਅਪੀਲ ਕੀਤੀ ਹੈ।

ਬਜ਼ੁਰਗ ਬੀਬੀ ਚਰਨਜੀਤ ਕੌਰ ਨੇ ਨਵਜੰਮੀਆਂ ਧੀਆਂ ਦੇ ਲੋਹੜੀ ਮੇਲੇ ਦਾ ਕਾਰਡ ਕੀਤਾ ਰਿਲੀਜ਼
  • Title : ਬਜ਼ੁਰਗ ਬੀਬੀ ਚਰਨਜੀਤ ਕੌਰ ਨੇ ਨਵਜੰਮੀਆਂ ਧੀਆਂ ਦੇ ਲੋਹੜੀ ਮੇਲੇ ਦਾ ਕਾਰਡ ਕੀਤਾ ਰਿਲੀਜ਼
  • Posted by :
  • Date : दिसंबर 16, 2024
  • Labels :
  • Blogger Comments
  • Facebook Comments

0 comments:

एक टिप्पणी भेजें

Top