ਭਾਰ
ਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਰੋਕਿਆ ਕਿਸਾਨ ਦੇ ਘਰ ਦਾ ਵਰੰਟ ਕਬਜ਼ਾ
ਧਨੌਲਾ,30 ਦਸੰਬਰ :--ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਬਰਨਾਲਾ ਵੱਲੋਂ ਪਿੰਡ ਧਨੌਲਾ ਦੇ ਬੀ,ਸੀ, ਸ਼੍ਰੇਣੀ ਨਾਲ ਸੰਬੰਧਿਤ ਅਮਰਜੀਤ ਸਿੰਘ ਪੁੱਤਰ ਦੀਵਾਨ ਸਿੰਘ ਅਤੇ ਸੁਖਵਿੰਦਰ ਕੌਰ ਪਤਨੀ ਅਮਰਜੀਤ ਸਿੰਘ ਵੱਲੋਂ 2014 ਵਿੱਚ 22 ਲੱਖ ਦਾ ਯੂਕੋ ਬੈਂਕ ਤੋ ਹਾਉਸ ਲੋਨ ਲਿਆ ਸੀ। ਜਿਸ ਵਿੱਚੋ ਕਿਸ਼ਤਾਂ ਰਾਹੀਂ ਲੱਗ ਭੱਗ 14 ਲੱਖ਼ ਤੋਂ ਉੱਪਰ ਭਰ ਦਿੱਤਾ ਗਿਆ ਹੈ। ਉਸ ਬਾਆਦ ਕੁਝ ਕਾਰਨਾ ਕਰਕੇ,ਕਰੋਨਾ ਕਾਲ ਦੁਰਾਨ ਅਮਰਜੀਤ ਸਿੰਘ ਨੂੰ ਟਰੱਕ ਮਾਲਕ ਨੇ ਡਰਾਈਵਰ ਤੋਂ ਹਟਾ ਦਿੱਤਾ ਗਿਆ। ਘਰ ਦਾ ਗੁਜ਼ਾਰਾ ਵੀ ਮੁਸ਼ਕਲ ਨਾਲ ਚੱਲ ਰਿਹਾ ਹੈ। ਅਮਰਜੀਤ ਸਿੰਘ ਦੇ ਬੱਚਿਆਂ ਦੀ ਪੜ੍ਹਾਈ ਵਿੱਚ ਹੀ ਰਹਿ ਗਈ ਹੈ। ਅੱਜ ਵੀ ਇਹ ਪ੍ਰੀਵਾਰ ਦਿਹਾੜੀ ਕਰ ਰਿਹਾ ਹੈ। ਅਤੇ ਯੂਕੋ ਬੈਂਕ ਵੱਲੋਂ 38 ਲੱਖ ਰੂਪਏ ਕਰਜ਼ਾ ਅਮਰਜੀਤ ਸਿੰਘ ਦੇ ਸਿਰ ਹੈ। ਬੈਂਕ ਮੈਨੇਜਰ ਦਾ ਕਹਿਣਾ ਹੈ ਕਿ 22 ਲੱਖ ਰੁਪਏ ਭਰ ਕੇ ਤੁਹਾਨੂੰ ਕਲੀਅਰ ਲੈਸ ਦਿੱਤਾ ਜਾਵੇਗਾ। ਯੂਕੋ ਬੈਂਕ ਵੱਲੋਂ ਵਾਰੰਟ ਕਬਜ਼ਾ ਲਿਆਂਦਾ ਗਿਆ ਸੀ। ਚੌਥੀ ਵਾਰ ਕਿਸਾਨਾ ਦੇ ਰੋਹ ਨੂੰ ਵੇਖਦਿਆਂ ਕੋਈ ਬੈਂਕ ਅਧਿਕਾਰੀ ਨਹੀਂ ਪਹੁੰਚਿਆ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਪਰਨ ਕੀਤਾ ਗਿਆ ਹੈ ਕਿ ਕਿਸੇ ਵੀ ਕਿਸਾਨ ਮਜ਼ਦੂਰ ਦੇ ਘਰ ਜਾਂ ਜ਼ਮੀਨ ਦੀ (ਕੁਰਕੀ) ਵਾਰੰਟ ਕਬਜ਼ਾ ਕਰਜ਼ੇ ਸਬੰਧਤ ਨਹੀਂ ਹੋਣ ਦੇਵਾਂਗੇ। ਕਿਉਂਕਿ ਕਾਰਪੋਰੇਟ ਘਰਾਣਿਆਂ ਦਾ ਚੌਣਾ ਮੌਕੇ ਅਰਬਾਂ ਖਰਬਾਂ ਦੇ ਕਰਜ਼ੇ ਮੁਆਫ਼ ਕੀਤੇ ਜਾਂਦੇ ਹਨ। ਜਦੋਂ ਕਿ ਇਨ੍ਹਾਂ ਕਾਰਪੋਰੇਟ ਘਰਾਣਿਆਂ ਦਾ ਕਿਸੇ ਵੀ ਨਿਊਜ਼ ਚੈਨਲ ਜਾ ਪੇਪਰ ਵਿੱਚ ਕੋਈ ਵੀ ਖ਼ਬਰ ਨਹੀਂ ਦਿੱਤੀ ਜਾਂਦੀ।ਪਰ ਕਿਸਾਨ ਮਜ਼ਦੂਰ ਘਰ ਅੱਗੇ ਨੋਟਿਸ ਚਿਪਕਾਕੇ ਬੇਇਜ਼ਤੀ ਕੀਤੀ ਜਾਂਦੀ ਹੈ।
ਇਸ ਮੌਕੇ ਜ਼ਿਲ੍ਹਾ ਜਰਨਲ ਸਕੱਤਰ ਜਰਨੈਲ ਸਿੰਘ ਬਦਰਾ, ਦਰਸ਼ਨ ਸਿੰਘ ਭੈਣੀ, ਬਲਾਕ ਪ੍ਰਧਾਨ ਬਲੌਰ ਸਿੰਘ ਕ੍ਰਿਸ਼ਨ ਸਿੰਘ ਬਲਵਿੰਦਰ ਸਿੰਘ ਛੰਨ੍ਹਾਂ ,ਖਜ਼ਾਨਚੀ ਜਰਨੈਲ ਸਿੰਘ ਜਵੰਧਾ ਪਿੰਡੀ, ਨਰਿੱਪਜੀਤ ਸਿੰਘ ਬਡਬਰ ,ਮਨੀ ਰੂੜੇਕੇ ,ਕੇਵਲ ਸਿੰਘ ਧਨੌਲਾ, ਨੈਬ ਸਿੰਘ ਬਦਰਾ,ਜੁਆਲਾ ਸਿੰਘ , ਰਾਜਿੰਦਰ ਸਿੰਘ ,ਦਰਸ਼ਨ ਸਿੰਘ, ਕੁਲਦੀਪ ਸਿੰਘ ਲਾਡੀ ਭਵਾਨੀਗੜ੍ਹ , ਅਵਤਾਰ ਸਿੰਘ ਵੀਰਾ ਸਿੰਘ ਔਰਤ ਆਗੂ ਲਖਵੀਰ ਕੌਰ, ਕੁਲਵੰਤ ਕੌਰ ਧਨੌਲਾ, ਅਮਰਜੀਤ ਕੌਰ, ਹਰਦੀਪ ਕੌਰ ਬਡਬਰ, ਪਿੰਡ ਇਕਾਈਆਂ ਦੇ ਆਗੂ ਵੀ ਹਾਜ਼ਰ ਸਨ
0 comments:
एक टिप्पणी भेजें