ਨਗਰ ਕੌਂਸਲ ਚੋਣਾਂ ਦੌਰਾਨ ਸੰਗਰੂਰ ਦੇ ਸਾਰੇ ਵਾਰਡਾਂ ਚ ਜਿੱਤੇਗੀ ਕਾਂਗਰਸ--ਵਿਜੇਇੰਦਰ ਸਿੰਗਲਾ
ਅਰਾਧਨਾ ਕਾਂਗੜਾ ਜਿੱਤ ਕੇ ਕਰਨਗੇ ਵਾਰਡ ਦੀ ਕਾਇਆ ਕਲਪ
ਸੰਜੀਵ ਗਰਗ ਕਾਲੀ ਧਨੋਲਾ
ਸੰਗਰੂਰ, 19 ਦਸੰਬਰ :- ਨਗਰ ਕੌਂਸਲ ਸੰਗਰੂਰ ਦੀਆਂ ਚੋਣਾਂ ਵਿੱਚ ਵਾਰਡ ਨੰਬਰ 21 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸ੍ਰੀਮਤੀ ਅਰਾਧਨਾ ਕਾਂਗੜਾ ਦੇ ਹੱਕ ਵਿੱਚ ਸੁੰਦਰ ਬਸਤੀ ਦੇ ਲੋਕਾਂ ਨੇ ਵੱਡੀ ਗਿਣਤੀ ਇਕੱਤਰ ਹੋ ਕੇ ਇੱਕ ਤਰਫਾ ਫੈਸਲਾ ਕਰ ਦਿੱਤਾ ਹੈ। ਜਿਸ ਤੋਂ ਸ਼੍ਰੀਮਤੀ ਅਰਾਧਨਾ ਕਾਂਗੜਾ ਦੀ ਜਿੱਤ ਸਪੱਸ਼ਟ ਨਜ਼ਰ ਆ ਰਹੀ ਹੈ। ਅਰਾਧਨਾ ਕਾਂਗੜਾ ਦੇ ਹੱਕ ਵਿੱਚ ਇਕੱਤਰ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਸ਼੍ਰੀ ਵਿਜੈ ਇੰਦਰ ਸਿੰਗਲਾ ਸਾਬਕਾ ਕੈਬਨਿਟ ਮੰਤਰੀ ਪੰਜਾਬ ਨੇ ਕਿਹਾ ਕਿ ਉਨ੍ਹਾਂ ਕਾਂਗਰਸ ਪਾਰਟੀ ਦੀ ਸਰਕਾਰ ਹੁਦਿਆਂ ਬਤੌਰ ਮੰਤਰੀ ਹਲਕੇ ਦਾ ਰਿਕਾਰਡ ਤੋੜ ਕੰਮ ਕਰਵਾ ਕੇ ਆਪਣੀ ਜ਼ਿਮੇਵਾਰੀ ਨੂੰ ਪੂਰਾ ਕੀਤਾ ਹੈ। ਤੁਸੀਂ ਅਰਾਧਨਾ ਕਾਂਗੜਾ ਦੇ ਹੱਥ ਮਜ਼ਬੂਤ ਕਰੋਂ ਇਹ ਵਾਰਡ ਦਾ ਸਰਵਪੱਖੀ ਵਿਕਾਸ ਕਰਵਾ ਕੇ ਵਾਰਡ ਦੀ ਕਾਇਆ ਕਲਪ ਕਰ ਦੇਣਗੇ ਉਨ੍ਹਾਂ ਕਿਹਾ ਕਿ ਕਾਂਗੜਾ ਪਰਿਵਾਰ ਬਹੁਤ ਹੀ ਮਿਹਨਤੀ ਅਤੇ ਸਾਫ਼ ਛਵੀ ਵਾਲਾ ਪਰਿਵਾਰ ਹੈ ਜ਼ੋ ਪਿਛਲੇ 30 ਸਾਲਾਂ ਤੋਂ ਵਾਰਡ ਦੀ ਸੇਵਾ ਕਰਦਾ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਅਰਾਧਨਾ ਕਾਂਗੜਾ ਦੀ ਸੱਸ ਮਾਂ ਸ਼੍ਰੀਮਤੀ ਪੂਨਮ ਕਾਂਗੜਾ ਜਿੱਥੇ ਐਸ ਸੀ ਕਮਿਸ਼ਨ ਦੇ ਵਿੱਚ ਰਹਿੰਦਿਆਂ ਅਨੇਕਾਂ ਲੋਕਾਂ ਨੂੰ ਇੰਨਸਾਫ ਦਿਵਾਉਣ ਵਿੱਚ ਵੱਡੀ ਭੂਮਿਕਾ ਨਿਭਾਅ ਰਹੇ ਹਨ ਉਥੇ ਹੀ ਉਨ੍ਹਾਂ ਦੇ ਸੋਹਰਾ ਸ਼੍ਰੀ ਦਰਸ਼ਨ ਸਿੰਘ ਕਾਂਗੜਾ ਦਿਨ ਰਾਤ ਲੋਕਾਂ ਦੀ ਸੇਵਾ ਵਿੱਚ ਜੁਟੇ ਹੋਏ ਹਨ ਅਜਿਹੇ ਪਰਿਵਾਰ ਦੇ ਹੱਥ ਵਿੱਚ ਵਾਰਡ ਦੀ ਵਾਂਗਡੋਰ ਆਉਣ ਨਾਲ ਵਾਰਡ ਵਿੱਚ ਕੋਈ ਸਮੱਸਿਆ ਨਹੀਂ ਆਵੇਗੀ ਸ਼੍ਰੀ ਵਿਜੈਇੰਦਰ ਸਿੰਗਲਾ ਨੇ ਕਿਹਾ ਕਿ ਸ਼੍ਰੀ ਦਰਸ਼ਨ ਕਾਂਗੜਾ ਅਤੇ ਸ਼੍ਰੀਮਤੀ ਪੂਨਮ ਕਾਂਗੜਾ ਜਿੱਥੇ ਉਨ੍ਹਾਂ ਦੇ ਸਭ ਤੋਂ ਕਰੀਬੀ ਸਾਥੀ ਹਨ ਉਥੇ ਹੀ ਕਾਂਗੜਾ ਪਰਿਵਾਰ ਦੀ ਪਾਰਟੀ ਹਾਈਕਮਾਂਡ ਵਿੱਚ ਵੀ ਵੱਡੀ ਸਾਂਝ ਹੈ ਜਿਸ ਦਾ ਵਾਰਡ ਅਤੇ ਲੋਕਾਂ ਨੂੰ ਵੱਡਾ ਫਾਇਦਾ ਹੋਵੇਗਾ ਇਸ ਮੌਕੇ ਸ਼੍ਰੀਮਤੀ ਅਰਾਧਨਾ ਕਾਂਗੜਾ ਨੇ ਕਿਹਾ ਕਿ ਉਨ੍ਹਾਂ ਦੇ ਵਾਰਡ ਨੰਬਰ 21 ਸੁੰਦਰ ਬਸਤੀ ਵਿੱਚ ਸੀਵਰੇਜ ਅਤੇ ਪੀਣ ਵਾਲੇ ਪਾਣੀ ਦੀ ਵੱਡੀ ਸਮੱਸਿਆ ਹੈ ਜਿਸ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇਗਾ ਉਨ੍ਹਾਂ ਕਿਹਾ ਕਿ ਸੁੰਦਰ ਬਸਤੀ ਵਿੱਚ ਰਹਿੰਦੇ ਕਾਫੀ ਲੋਕਾਂ ਦੇ ਘਰਾਂ ਦੀ ਹਾਲਤ ਕਾਫੀ ਖਸਤਾ ਹੈਂ ਜਿਨ੍ਹਾਂ ਨੂੰ ਸਰਕਾਰੀ ਸਕੀਮਾਂ ਦਾ ਲਾਭ ਦਿਲਾਇਆ ਜਾਵੇਗਾ ਉਨ੍ਹਾਂ ਕਿਹਾ ਕਿ ਉਹ ਵਾਰਡ ਦਾ ਹਰ ਪੱਖੋਂ ਵਿਕਾਸ ਕਰਵਾਉਣ ਵਿੱਚ ਕੋਈ ਕਸਰ ਨਹੀਂ ਛੱਡਣਗੇ ਇਸ ਮੌਕੇ ਵੱਡੀ ਗਿਣਤੀ ਲੋਕਾਂ ਨੇ ਕਾਂਗੜਾ ਪਰਿਵਾਰ ਦੇ ਹੱਕ ਵਿੱਚ ਨਾਅਰੇ ਲਗਾਉਂਦਿਆਂ ਅਰਾਧਨਾ ਕਾਂਗੜਾ ਦੀ ਜਿੱਤ ਦਾ ਦਾਅਵਾ ਕੀਤਾ ਇਸ ਮੌਕੇ ਕਾਂਗਰਸ ਦੇ ਸੀਨੀਅਰ ਆਗੂ ਸਨਮੀਕ ਸਿੰਘ ਹੈਨਰੀ, ਸ਼੍ਰੀ ਸੱਤਪਾਲ ਧਾਲੀਵਾਲ, ਸ਼੍ਰੀ ਦਰਸ਼ਨ ਸਿੰਘ ਕਾਂਗੜਾ,ਡਿਪਨ ਸਹੋਤਾ, ਰਾਣਾ ਬਾਲੂ, ਜਗਸੀਰ ਸਿੰਘ, ਹੈਪੀ ਹੀਰਾ, ਸਾਜਨ ਕਾਂਗੜਾ ਪ੍ਰਧਾਨ ਭਗਵਾਨ ਵਾਲਮੀਕਿ ਸਭਾ ਸੁੰਦਰ ਬਸਤੀ ਸਣੇ ਵੱਡੀ ਗਿਣਤੀ ਵਾਰਡ ਨਿਵਾਸੀ ਹਾਜ਼ਰ ਸਨ ।
0 comments:
एक टिप्पणी भेजें