ਭਾਜਪਾ ਆਗੂ ਵੱਲੋਂ ਕੱਚਾ ਕਾਲਜ ਰੋਡ ਬਰਨਾਲਾ ਵਿੱਖੇ ਚਾਹ ਦਾ ਲੰਗਰ ਲਗਾ ਕੇ ਮੰਨਾਇਆ ਵੀਰ ਬਾਲ ਦਿਵਸ - ਇੰਜ ਸਿੱਧੂ
ਬਰਨਾਲਾ 26 ਦਸੰਬਰ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਗਵਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਵੱਲੋ ਦੇਸ ਅਤੇ ਧਰਮ ਦੀ ਰੱਖਿਆ ਲਈ ਦਿੱਤੇ ਸਰਵਉਚ ਬਲੀਦਾਨ ਨੂੰ ਯਾਦ ਕਰਦਿਆਂ ਭਾਜਪਾ ਦੇ ਹਲਕਾ ਇਚਾਰਜ ਭਦੌੜ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਅਤੇ ਸਮਾਜ ਸੇਵੀ ਸਾਥੀਆਂ ਵੱਲੋਂ ਕੱਚਾ ਕਾਲਜ ਰੋਡ ਤੇ ਚਾਹ , ਰਸ ਅਤੇ ਮਠੀਆ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਸਿੱਧੂ ਨੇ ਕਿਹਾ ਕਿ ਅਸੀਂ ਧੰਨਵਾਦੀ ਹਾਂ ਦੇਸ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦਾ ਜਿਨਾ ਨੇ ਦੇਸ ਕੌਮ ਲਈ ਦਸਮ ਪਿਤਾ ਦੇ ਛੋਟੇ ਸਾਹਿਜਾਦਿਆਂ ਨੇ ਛੋਟੀਆਂ ਛੋਟੀਆਂ ਜਿੰਦਾਂ ਨੇ ਲਾਸਾਨੀ ਸ਼ਹਾਦਤ ਦਿੱਤੀ ਸੀ ਉਹਨਾਂ ਦੀ ਨਿੱਘੀ ਅਤੇ ਪਿਆਰੀ ਯਾਦ ਨੂੰ ਸਮਰਪਿਤ ਵੀਰ ਬਾਲ ਦਿਵਸ ਘੋਸਤ ਕੀਤਾ ਜਿਸਨੂੰ ਪੂਰੇ ਭਾਰਤ ਦੇਸ ਵਿੱਚ ਪੂਰੀ ਸ਼ਰਧਾ ਨਾਲ ਮੰਨਾਇਆ ਜਾਦਾ ਹੈ ਇਸ ਮੌਕੇ ਸੁਨੀਲ ਕੁਮਾਰ ਰਾਮ ਗੋਪਾਲ ਗੋਬਿੰਦ ਰਾਮ ਵਿਕਾਸ ਕੁਮਾਰ ਨਰੇਸ ਕੁਮਾਰ ਰੋਹਿਤ ਬਾਂਸਲ ਉਮ ਕੁਮਾਰ ਪ੍ਰਸੋਤਮ ਦਾਸ ਰੁਪਿੰਦਰ ਕੌਰ ਅਮਨਦੀਪ ਕੌਰ ਹਾਜਰ ਸਨ।
ਫੋਟੋ - ਭਾਜਪਾ ਆਗੂ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਅਤੇ ਹੋਰ ਵੀਰ ਬਾਲ ਦਿਵਸ ਮੌਕੇ ਚਾਹ ਦਾ ਲੰਗਰ ਚਲਾਉਂਦੇ ਹੋਏ ਨਾਲ ਬੱਚੇ ਅਤੇ ਸਮਾਜ ਸੇਵੀ
0 comments:
एक टिप्पणी भेजें