ਧਨੌਲਾ ਦੇ ਨਵ ਨਿਯੁਕਤ ਐਸਡੀਓ ਮੁਨੀਸ਼ ਕੁਮਾਰ ਗਰਗ ਨੂੰ ਅਗਰਵਾਲ ਸਭਾ ਨੇ ਕੀਤਾ ਸਨਮਾਨਿਤ
ਸੰਜੀਵ ਗਰਗ ਕਾਲੀ
ਧਨੌਲਾ ਮੰਡੀ, 2 ਦਸੰਬਰ :- ਧਨੋਲਾ ਮੰਡੀ ਦੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ ਵਿੱਚ ਨਵ ਨਿਯੁਕਤ ਐਸਡੀਓ ਮੁਨੀਸ਼ ਕੁਮਾਰ ਗਰਗ ਪੁੱਤਰ ਸ਼੍ਰੀ ਸੁਰੇਸ਼ ਕੁਮਾਰ ਗਰਗ ਪੋਤਰਾ ਸਵ.ਸ੍ਰੀ ਬਿਰਜ ਲਾਲ ਪਟਵਾਰੀ ਜੀ ਨੂੰ ਪੰਜਾਬ ਬਿਜਲੀ ਬੋਰਡ ਵਿੱਚ ਐਸਡੀਓ ਦਾ ਅਹੁਦਾ ਮਿਲਣ ਤੇ ਉਹਨਾਂ ਦੇ ਘਰ ਜਾ ਕੇ ਅਗਰਵਾਲ ਸਭਾ ਦੇ ਪ੍ਰਧਾਨ ਅਰੁਣ ਕੁਮਾਰ ਰਾਜੂ ਬਾਂਸਲ ਦੀ ਸਮੁੱਚੀ ਟੀਮ ਨੇ ਨਵ ਨਿਯੁਕਤ ਐਸਡੀਓ ਮੁਨੀਸ਼ ਗਰਗ ਤੇ ਉਹਨਾਂ ਦੇ ਮਾਤਾ ਪਿਤਾ ਸ੍ਰੀਮਤੀ ਰਾਣੀ ਗਰਗ ਸ੍ਰੀ ਸੁਰੇਸ਼ ਕੁਮਾਰ ਗਰਗ ਨੂੰ ਮਹਾਰਾਜਾ ਅਗਰਸੈਨ ਜੀ ਟਰਾਫੀ ਐਵਾਰਡ ਮਹਾਰਾਜਾ ਅਗਰਸੈਨ ਜੀ ਦਾ ਸਰੂਪ ਭੇਟ ਤੇ ਸਿਰੋਪਾ ਪਾ ਕੇ ਸਨਮਾਨ ਕੀਤਾ ਗਿਆ ਅਤੇ ਪਰਿਵਾਰ ਨੂੰ ਵਧਾਈਆਂ ਦਿੱਤੀਆਂ। ਪ੍ਰਧਾਨ ਅਰੁਣ ਕੁਮਾਰ ਬਾਂਸਲ ਰਾਜੂ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਗਰਵਾਲ ਸਮਾਜ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਸਾਡੇ ਬੱਚੇ ਉੱਚੇ ਅਹੁਦਿਆਂ ਤੇ ਬਿਰਾਜਮਾਨ ਹੋ ਰਹੇ ਹਨ। ਇਸ ਮੌਕੇ ਤੇ ਸਮਾਜ ਸੇਵੀ ਸ੍ਰੀ ਕ੍ਰਿਸ਼ਨ ਕੁਮਾਰ ਭੋਲਾ ਜੀ, ਵਾਈਸ ਪ੍ਰਧਾਨ ਅਗਰਵਾਲ ਸਭਾ ਰਾਕੇਸ਼ ਕੁਮਾਰ ਮਿੱਤਲ , ਸੁਰੇਸ਼ ਕੁਮਾਰ ਨੀਟਾ,ਪ੍ਰਵੀਨ ਕੁਮਾਰ ਬਾਂਸਲ ਨੰਦ ਲਾਲ ਬਾਂਸਲ, ਸਾਬਕਾ ਚੇਅਰਮੈਨ ਮਾਰਕਿਟ ਕਮੇਟੀ ਤੇ ਗਊਸ਼ਾਲਾ ਦੇ ਪ੍ਰਧਾਨ ਜੀਵਨ ਕੁਮਾਰ ਬਾਂਸਲ , ਐਡਵੋਕੇਟ ਵਿਸ਼ਾਲ ਬਾਂਸਲ, ਪ੍ਰਵੀਨ ਬਾਂਸਲ, ਵਿਨੋਦ ਕੁਮਾਰ, ਵਿਜੇ ਕੁਮਾਰ ਬੱਬੂ,ਲਲਿਤ ਕੁਮਾਰ ਬਿੱਟੂ, ਰਿੰਪੀ, ਬਿਲਾਸੀ, ਅਗਰਵਾਲ ਸਭਾ ਦੇ ਸਮੂਹ ਮੈਂਬਰਾਂ ਤੋਂ ਇਲਾਵਾ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਲੀਗਲ ਸੈਲ ਦੇ ਪ੍ਰਧਾਨ ਐਡਵੋਕੇਟ ਚੰਦਰ ਬਾਂਸਲ ਮੌਜੂਦ ਸਨ ।
0 comments:
एक टिप्पणी भेजें