ਭਾਕਿਯੂ ਏਕਤਾ ਉਗਰਾਹਾਂ ਵੱਲੋਂ ਧਨੌਲਾ ਚ ਕੇਂਦਰ ਸਰਕਾਰ ਦਾ ਅਰਥੀ ਫੂਕ ਮੁਜ਼ਾਹਰਾ ਕੀਤਾ
ਸੰਜੀਵ ਗਰਗ ਕਾਲੀ
ਧਨੌਲਾ,30 ਦਸੰਬਰ :-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਵੱਲੋਂ ਸੂਬਾ ਪੱਧਰੀ ਸੱਦੇ ਤੇ ਪੂਰੇ ਪੰਜਾਬ ਵਿੱਚ ਸੰਯੁਕਤ ਕਿਸਾਨ ਮੋਰਚੇ ਭਾਰਤ ਦੀਆਂ ਮੰਨੀਆਂ ਹੋਈਆਂ ਤੇ ਫੌਰੀ ਮੰਗਾਂ ਨੂੰ ਲਾਗੂ ਕਰਵਾਉਣ ਲਈ ਕੇਂਦਰ ਸਰਕਾਰ ਦੀਆਂ ਅਰਥੀ ਬਲਾਕ ਪ੍ਰਧਾਨ ਬਲੌਰ ਸਿੰਘ ਛੰਨਾ ਦੀ ਅਗਵਾਈ ਹੇਠ ਧਨੌਲਾ ਬੱਸ ਸਟੈਂਡ ਤੇ ਫੂਕੀ ਗਈਂ। ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਖੇਤੀ ਨੀਤੀ ਡ੍ਰਾਫਟ ਨੇ ਜੋ ਕੁੱਲ (ਵਰਗ) ਕਿਸਾਨ ਮਜ਼ਦੂਰ ਆੜ੍ਹਤੀਏ, ਟਰੱਕ ਉਪਰੇਟਰਾ,ਵਪਾਰੀਆਂ ਸਭ ਦਾਂ ਨੁਕਸਾਨ ਕਰਨਾ ਹੈ। ਇੱਕ ਪਾਸੇ ਕਿਸ਼ਾਨਾਂ ਵੱਲੋ ਹੱਕੀ ਮੰਗਾਂ ਨੂੰ ਲੈ ਕੇ ਸ਼ੰਭੂ ਤੇ ਖਨੌਰੀ ਬਾਡਰ ਪੱਕਾ ਮੋਰਚਾ ਲੱਗਿਆ ਹੋਇਆ ਹੈ, ਪਰੰਤੂ ਕੇਂਦਰ ਸਰਕਾਰ ਨੇ ਇਹਨਾਂ ਦੀ ਪ੍ਰਵਾਹ ਨਾ ਕਰਦਿਆਂ ਖੇਤੀ ਵਿਰੋਧੀ ਡਰਾਫਟ ਲਿਆ ਕੇ ਪਿੰਡ ਦੀਆਂ ਮੰਡੀਆਂ ਦਾ ਭੋਗ ਪਾਇਆ ਜਾ ਰਿਹਾ ਹੈ। ਇੱਕ ਵਾਰ ਵੱਧ ਰੇਟ ਦੇਕੇ ਦੂਸਰੇ ਪਾਸੇ ਬਾਕੀ ਵਸਤਾਂ ਦਾ ਮੁੱਲ ਵਧਾ ਕੇ ਲੁੱਟ ਕਰਨੀ ਹੈ। ਕਿਸਾਨ ਆਗੂਆਂ ਨੇ ਕੇਂਦਰ ਤੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ 4 ਜਨਵਰੀ ਨੂੰ ਹਰਿਆਣਾ ਦੇ ਟੋਹਾਣਾ ਸ਼ਹਿਰ ਅਤੇ 9 ਜਨਵਰੀ ਨੂੰ ਪੰਜਾਬ ਦੇ ਮੋਗੇ ਸ਼ਹਿਰ ਵਿੱਚ ਰੈਲੀਆਂ ਰੱਖੀਆਂ ਗਈਆਂ ਹਨ ਉੱਥੇ ਭਾਰੀ ਗਿਣਤੀ ਵਿੱਚ ਕਿਸਾਨ,ਮਜ਼ਦੂਰ,ਔਰਤਾਂ ਵਹੀਰਾਂ ਘੱਤ ਕੇ ਪਹੁੰਚਣ ਦੀ ਅਪੀਲ ਵੀ ਕੀਤੀ ਗਈ। ਇਸ ਮੌਕੇ ਤੇ ਬਲਾਕ ਪ੍ਰਧਾਨ ਬਲੌਰ ਸਿੰਘ ਛੰਨ੍ਹਾਂ ,ਜਰਨੈਲ ਸਿੰਘ ਜਵੰਧਾ ਪਿੰਡੀ, ਮਾਸਟਰ ਨਰਿੱਪਜੀਤ ਸਿੰਘ ਬਡਬਰ,ਕ੍ਰਿਸ਼ਨ ਸਿੰਘ ਛੰਨਾ, ਜ਼ਿਲ੍ਹਾ ਜਰਨਲ ਸਕੱਤਰ ਜਰਨੈਲ ਸਿੰਘ ਬਦਰਾ, ਦਰਸ਼ਨ ਸਿੰਘ ਭੈਣੀ, ਕੁਲਦੀਪ ਸਿੰਘ ਲਾਡੀ ਭਵਾਨੀਗੜ, ਦਰਸ਼ਨ ਸਿੰਘ ਨੰਬਰਦਾਰ ਹਰੀਗੜ,ਮਨੀ ਰੂੜੇਕੇ ਬਲਜਿੰਦਰ ਸਿੰਘ ਨੈਬ ਸਿੰਘ ਧੌਲਾ,ਕੇਵਲ ਸਿੰਘ ਧਨੌਲਾ,ਭਾਤਾ ਸਿੰਘ ਧਨੌਲਾ, ਲਖਵੀਰ ਕੌਰ, ਕੁਲਵੰਤ ਕੌਰ ਧਨੌਲਾ ਅਮਰਜੀਤ ਕੌਰ ,ਹਰਦੀਪ ਕੌਰ ਤੋਂ ਇਲਾਵਾ ਪਿੰਡ ਇਕਾਈਆਂ ਦੇ ਪ੍ਰਧਾਨ ਤੇ ਸਰਗਰਮ ਆਗੂ ਹਾਜਰ ਸਨ।
0 comments:
एक टिप्पणी भेजें