Contact for Advertising

Contact for Advertising

Latest News

बुधवार, 25 दिसंबर 2024

ਖ਼ਾਲਸਾ ਕਾਲਜ ਡੁਮੇਲੀ ਵਿਖੇ ਕੋਮਲ ਕਲਾਵਾਂ (ਫਾਈਨ ਆਰਟਸ) ਦੇ ਮੁਕਾਬਲੇ ਕਰਵਾਏ ਗਏ।

 ਖ਼ਾਲਸਾ ਕਾਲਜ ਡੁਮੇਲੀ ਵਿਖੇ ਕੋਮਲ ਕਲਾਵਾਂ (ਫਾਈਨ ਆਰਟਸ) ਦੇ ਮੁਕਾਬਲੇ ਕਰਵਾਏ ਗਏ।

 ਹੁਸ਼ਿਆਰਪੁਰ/ਦਲਜੀਤ ਅਜਨੋਹਾ 

 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲ ਰਹੇ ਵਿਦਿਅਕ ਅਦਾਰੇ ਸੰਤ ਬਾਬਾ ਦਲੀਪ ਸਿੰਘ ਮੈਮੋਰੀਅਲ ਖ਼ਾਲਸਾ ਕਾਲਜ ਡੁਮੇਲੀ ਵਿਖੇ ਅੰਤਰ ਸਕੂਲ ਮੁਕਾਬਲੇ 2024 ਸਫਲਤਾਪੂਰਵਕ ਸੰਪੰਨ ਹੋਏ, ਜਿਸ ਵਿੱਚ ਬਹੁਤ ਸਾਰੇ ਸਕੂਲਾਂ ਨੇ ਭਾਗ ਲਿਆ।ਇਹਨਾਂ ਮੁਕਾਬਲਿਆਂ ਵਿੱਚ ਸਰਦਾਰ ਰਣਜੀਤ ਸਿੰਘ ਖੁਰਾਣਾ ਨੇ ਮੁੱਖ ਮਹਿਮਾਨ  ਅਤੇ  ਬਾਬਾ ਹਰਦੀਪ ਸਿੰਘ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੁਕਾਬਲੇ ਵਿੱਚ ਕੋਮਲ ਕਲਾਵਾਂ ਦੀਆਂ ਵੰਨਗੀਆਂ ਵਿੱਚ   ਰੰਗੋਲੀ,ਕੋਲਾਜ ਮੇਕਿੰਗ,ਮਹਿੰਦੀ,  ਕਾਰਟੂਨਿੰਗ, ਪੋਸਟਰ ਮੇਕਿੰਗ,ਆਨ  ਦਾ ਸਪਾਟ ਪੇਂਟਿੰਗ, ਬੈਸਟ ਆਊਟ ਆਫ਼ ਵੇਸਟ, ਪੰਜਾਬੀ ਸੱਭਿਆਚਾਰ ਮਾਡਲ, ਸਾਇੰਸ ਮਾਡਲ ,ਬਿਜ਼ਨਸ ਮਾਡਲ,ਨਿਬੰਧ ਲੇਖਣ,ਕੰਪਿਊਟਰ ਟਾਈਪਿੰਗ,ਸੁੰਦਰ ਲਿਖਾਈ,ਸਲੋਗਨ ਰਾਈਟਿੰਗ,ਆਨ ਦਾ ਸਪਾਟ ਫੋਟੋਗ੍ਰਾਫੀ ਅਤੇ ਕਲੇਅ ਮਾਡਲਿੰਗ ਆਦਿ  ਮੁਕਾਬਲੇ ਕਰਵਾਏ ਗਏ। ਇਸ ਮੌਕੇ ਕਾਰਟੂਨਿੰਗ ਦੇ ਜੂਨੀਅਰ ਵਰਗ ਵਿੱਚ ਸ੍ਰੀ ਗੁਰੂ ਰਾਮ ਰਾਏ ਪਬਲਿਕ ਸਕੂਲ ਫਗਵਾੜਾ ਪਹਿਲਾ ਸਥਾਨ, ਸੰਤੂਰ ਇੰਟਰਨੈਸ਼ਨਲ ਪਬਲਿਕ ਸਕੂਲ ਮਾਧੋਪੁਰ ਦੂਜਾ ਸਥਾਨ, ਸਾਹਿਬਜ਼ਾਦਾ ਅਜੀਤ ਸਿੰਘ ਜੀ ਪਬਲਿਕ ਸਕੂਲ ਸਰਹਾਲੀ ਨੇ  ਤੀਜਾ ਸਥਾਨ ਪ੍ਰਾਪਤ ਕੀਤਾ। ਸੀਨੀਅਰ ਵਰਗ ਵਿੱਚ ਸੰਤ ਬਾਬਾ ਭਾਗ ਸਿੰਘ ਇੰਟਰਨੈਸ਼ਨਲ ਸਕੂਲ ਖਿਆਲਾ ਪਹਿਲਾ ਸਥਾਨ,ਗਲੈਕਸੀ ਗਲੋਬਲ ਸਕੂਲ ਪਾਂਸ਼ਟ ਦੂਸਰਾ ਸਥਾਨ,ਸਰਕਾਰੀ ਹਾਈ ਸਕੂਲ ਸਾਹਨੀ  ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਮੁਕਾਬਲੇ ਵਿੱਚ ਕਲੇਅ ਮਾਡਲਿੰਗ ਦੇ ਜੂਨੀਅਰ ਵਰਗ ਵਿੱਚ ਸ੍ਰੀ ਗੁਰੂ ਹਰਗੋਬਿੰਦ ਸਿੱਖ ਮਿਸ਼ਨਰੀ ਸੀਨੀਅਰ ਸੈਕੰਡਰੀ ਸਕੂਲ ਪਾਂਸ਼ਟ ਅਤੇ ਅਕਾਲ ਅਕੈਡਮੀ ਮਾਇਓਪੱਟੀ ਪਹਿਲਾ ਸਥਾਨ, ਸੰਤ ਬਾਬਾ ਭਾਗ ਸਿੰਘ ਇੰਟਰਨੈਸ਼ਨਲ ਸਕੂਲ ਖਿਆਲਾ ਅਤੇ ਸ੍ਰੀ ਗੁਰੂ ਰਾਮ ਰਾਏ ਪਬਲਿਕ ਸਕੂਲ ਫਗਵਾੜਾ ਦੂਜਾ ਸਥਾਨ, ਗੁਰੂ ਨਾਨਕ ਖ਼ਾਲਸਾ ਪਬਲਿਕ ਸਕੂਲ ਬਾਬਾ ਸੰਗ ਢੇਸੀਆਂ ਅਤੇ ਸਤਿਗੁਰੂ ਰਵਿਦਾਸ ਪਬਲਿਕ ਸਕੂਲ ਜੈਤੇਵਾਲੀ ਨੇ ਤੀਜਾ  ਸਥਾਨ ਹਾਸਲ ਕੀਤਾ।ਸੀਨੀਅਰ ਵਰਗ ਦੇ ਵਿੱਚ ਸਤਿਗੁਰੂ ਰਵਿਦਾਸ ਪਬਲਿਕ ਸਕੂਲ ਜੈਤੇਵਾਲੀ ਅਤੇ ਸ੍ਰੀ ਮਹਾਂਵੀਰ ਜੈਨ ਮਾਡਲ ਹਾਈ ਸਕੂਲ ਪਹਿਲਾ ਸਥਾਨ,ਸ੍ਰੀ ਗੁਰੂ ਰਾਮ ਰਾਏ ਪਬਲਿਕ ਸਕੂਲ ਫਗਵਾੜਾ ਦੂਜਾ ਸਥਾਨ,ਸੰਤ ਬਾਬਾ ਭਾਗ ਸਿੰਘ ਇੰਟਰਨੈਸ਼ਨਲ ਸਕੂਲ ਖਿਆਲਾ ਨੇ ਤੀਜਾ ਸਥਾਨ  ਹਾਸਲ ਕੀਤਾ।ਪੋਸਟਰ ਮੇਕਿੰਗ ਮੁਕਾਬਲੇ ਵਿੱਚ ਜੂਨੀਅਰ ਵਰਗ ਦੇ ਸਵਾਮੀ ਸੰਤ ਦਾਸ ਪਬਲਿਕ ਸਕੂਲ ਨੇ ਪਹਿਲਾ ਸਥਾਨ,ਸੰਤ ਬਾਬਾ ਭਾਗ ਸਿੰਘ ਇੰਟਰਨੈਸ਼ਨਲ ਸਕੂਲ ਖਿਆਲਾ ਨੇ ਦੂਜਾ ਸਥਾਨ,ਸੰਤੂਰ ਇੰਟਰਨੈਸ਼ਨਲ ਪਬਲਿਕ ਸਕੂਲ ਮਾਧੋਪੁਰ ਨੇ ਤੀਜਾ ਸਥਾਨ ਅਤੇ ਸੀਨੀਅਰ ਵਰਗ ਵਿੱਚ  ਪੰਡਿਤ ਰੀਠਾ ਰਾਮ ਟਾਹ ਆਦਰਸ਼ ਹਾਈ ਸਕੂਲ ਬੰਗਾ ਪਹਿਲਾ ਸਥਾਨ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਉੱਚਾ ਦੂਜਾ ਸਥਾਨ,ਸੰਤ ਬਾਬਾ ਭਾਗ ਸਿੰਘ ਇੰਟਰਨੈਸ਼ਨਲ ਸਕੂਲ ਖਿਆਲਾ ਨੇ ਤੀਜਾ ਸਥਾਨ ਹਾਸਿਲ ਕੀਤਾ ।ਆਨ ਦ ਸਪਾਟ ਪੇਂਟਿੰਗ ਮੁਕਾਬਲੇ ਵਿੱਚ ਜੂਨੀਅਰ ਵਰਗ ਦੇ ਪੰਡਿਤ ਰੀਠਾ ਰਾਮ ਟਾਹ ਆਦਰਸ਼ ਹਾਈ ਸਕੂਲ ਬੰਗਾ ਪਹਿਲਾ ਸਥਾਨ, ਸਰਕਾਰੀ ਹਾਈ ਸਕੂਲ ਸਾਹਨੀ ਦੂਜਾ ਸਥਾਨ,ਸਵਾਮੀ ਸੰਤ ਦਾਸ ਪਬਲਿਕ ਸਕੂਲ ਫਗਵਾੜਾ ਤੀਜਾ ਸਥਾਨ ਅਤੇ ਸੀਨੀਅਰ ਵਰਗ ਦੇ ਵਿੱਚ ਸਵਾਮੀ ਸੰਤ ਦਾਸ ਪਬਲਿਕ ਸਕੂਲ ਫਗਵਾੜਾ ਪਹਿਲਾ ਸਥਾਨ,ਸਕੂਲ ਆਫ਼ ਐਮੀਨੈਂਸ ਫਗਵਾੜਾ ਦੂਜਾ ਸਥਾਨ, ਪੰਡਿਤ ਰੀਠਾ ਰਾਮ ਟਾਹ ਆਦਰਸ਼ ਹਾਈ ਸਕੂਲ ਬੰਗਾ ਨੇ  ਤੀਜਾ  ਸਥਾਨ ਪ੍ਰਾਪਤ ਕੀਤਾ।ਇਸ ਮੌਕੇ ਪ੍ਰਿੰਸੀਪਲ ਡਾ. ਗੁਰਨਾਮ ਸਿੰਘ ਰਸੂਲਪੁਰ ਜੀ ਨੇ ਸਮਾਗਮ ਸਫ਼ਲਤਾ ਪੂਰਵਕ ਆਯੋਜਿਤ  ਕਰਵਾਉਣ ਲਈ ਪ੍ਰੋਗਰਾਮ ਦੇ ਕੋਆਰਡੀਨੇਟਰ ਪ੍ਰੋ. ਅਮਰਪਾਲ ਕੌਰ, ਵੱਖ-ਵੱਖ ਸਕੂਲਾਂ ਦੇ ਪ੍ਰਿੰਸੀਪਲ ਸਾਹਿਬਾਨ ,ਅਧਿਆਪਕ ਸਾਹਿਬਾਨ, ਵਿਦਿਆਰਥੀਆਂ, ਵਿਦਿਆਰਥੀਆਂ ਦੇ ਮਾਪਿਆਂ ਅਤੇ ਇਲਾਕਾ ਨਿਵਾਸੀਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ।ਇਸ ਮੌਕੇ ਕਾਲਜ ਦਾ ਸਮੂਹ ਸਟਾਫ਼ ਅਤੇ ਵਿਦਿਆਰਥੀ ਵੀ ਹਾਜ਼ਰ ਸਨ।

ਖ਼ਾਲਸਾ ਕਾਲਜ ਡੁਮੇਲੀ ਵਿਖੇ ਕੋਮਲ ਕਲਾਵਾਂ (ਫਾਈਨ ਆਰਟਸ) ਦੇ ਮੁਕਾਬਲੇ ਕਰਵਾਏ ਗਏ।
  • Title : ਖ਼ਾਲਸਾ ਕਾਲਜ ਡੁਮੇਲੀ ਵਿਖੇ ਕੋਮਲ ਕਲਾਵਾਂ (ਫਾਈਨ ਆਰਟਸ) ਦੇ ਮੁਕਾਬਲੇ ਕਰਵਾਏ ਗਏ।
  • Posted by :
  • Date : दिसंबर 25, 2024
  • Labels :
  • Blogger Comments
  • Facebook Comments

0 comments:

एक टिप्पणी भेजें

Top