ਸੰਜੀਵ ਗਰਗ ਕਾਲੀ
ਧਨੌਲਾ, 27 ਦਸੰਬਰ :- ਧਨੌਲਾ ਦੇ ਟਕਸਾਲੀ ਕਾਂਗਰਸੀ ਆਗੂ ਹਰਦੀਪ ਕੁਮਾਰ ਗੋਇਲ (ਐਡਵੋਕੇਟ) ਦੇ ਛੋਟੇ ਭਰਾ ਰਾਜੇਸ਼ ਗੋਇਲ ਦੀ ਬੇਵਕਤੀ ਮੌਤ ਦੇ ਨਮਿਤ ਗਉਸ਼ਾਲਾ ਧਨੌਲਾ ਵਿਖੇ ਹੋਈ ਅੰਤਿਮ ਅਰਦਾਸ ਮੌਕੇ ਜਿੱਥੇ ਵੱਖੋ ਵੱਖਰੀਆਂ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਤੋਂ ਇਲਾਵਾ ਧਨੌਲਾ ਦੇ ਸਮੂਹ ਪਤਵੰਤੇ ਵਿਅਕਤੀਆਂ ਅਤੇ ਇਲਾਕੇ ਦੇ ਪੰਚਾਂ ਸਰਪੰਚਾਂ ਨੇ ਪਰਿਵਾਰ ਨਾਲ ਦੁੱਖ ਵੰਡਾਇਆ। ਇਸ ਮੌਕੇ ਤੇ ਵਿਧਾਨ ਸਭਾ ਹਲਕਾ ਬਰਨਾਲਾ ਤੋਂ ਕਾਂਗਰਸ ਪਾਰਟੀ ਦੇ ਨਵੇਂ ਵਿਧਾਇਕ ਬਣੇ ਕੁਲਦੀਪ ਸਿੰਘ ਕਾਲਾ ਢਿੱਲੋ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਜਿਲ੍ਹਾ ਪ੍ਰਧਾਨ ਹਰਿੰਦਰ ਸਿੰਘ ਧਾਲੀਵਾਲ, ਐਡਵੋਕੇਟ ਰਾਜਦੇਵ ਖਾਲਸਾ,ਕੁਲਵੰਤ ਕੰਤਾ, ਜਥੇਦਾਰ ਸੁਖਵੰਤ ਸਿੰਘ ਧਨੌਲਾ,ਜਗਤਾਰ ਸਿੰਘ ਤਾਰੀ,ਮੰਗਲ ਦੇਵ ਸ਼ਰਮਾ, ਜਗਤਾਰ ਧਨੌਲਾ, ਕੌਂਸਲਰ ਅਜੇ ਕੁਮਾਰ ਗਰਗ, ਬਲਾਕ ਪ੍ਰਧਾਨ ਸੁਰਿੰਦਰ ਪਾਲ ਬਾਲਾ, ਅਗਰਵਾਲ ਸਭਾ ਦੇ ਪ੍ਰਧਾਨ ਅਰੁਣ ਬਾਂਸਲ,ਵਪਾਰ ਮੰਡਲ ਦੇ ਪ੍ਰਧਾਨ ਰਮਨ ਵਰਮਾ, ਚੇਅਰਮੈਨ ਵਪਾਰ ਮੰਡਲ ਰਾਮਿੰਦਰ ਸਿੰਘ ਰਾਮਾ,ਗਊਸ਼ਾਲਾ ਕਮੇਟੀ ਦੇ ਪ੍ਰਧਾਨ ਕਿ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਜੀਵਨ ਕੁਮਾਰ ਬਾਂਸਲ, ਮੀਤ ਪ੍ਰਧਾਨ ਰਾਕੇਸ਼ ਮਿੱਤਲ,ਡਾਕਟਰ ਸਰਾਜ ਘਨੌਰ,ਸਰਪੰਚ ਜਸਵੰਤ ਕਾਹਲੋਂ, ਅਤੇ ਗੋਇਲ ਪਰਿਵਾਰ ਵੱਲੋਂ ਐਡਵੋਕੇਟ ਹਰਦੀਪ ਗੋਇਲ ਤੋਂ ਇਲਾਵਾ, ਸੁਸ਼ੀਲ ਕੁਮਾਰ ਗੋਇਲ,ਹਰਸ਼ ਗੋਇਲ ਅਤੇ ਸ਼ੁਭਮ ਗੋਇਲ ਤੋਂ ਇਲਾਵਾ ਰਿਸ਼ਤੇਦਾਰ ਦੇ ਮਿੱਤਰ ਮੌਜੂਦ ਸਨ। ਪਿਛਲੇ ਦਿਨੀ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਹਰਜੀਤ ਸਿੰਘ ਗਰੇਵਾਲ, ਪ੍ਰੋਫੈਸਰ ਅਰੁਨ ਕੁਮਾਰ ਸ਼ਰਮਾ ਨਰਾਇਣਗੜ੍ਹ ਨੇ ਵੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਸੀ।।
0 comments:
एक टिप्पणी भेजें