ਸ੍ਰੀ ਚਰਨ ਛੋਹ ਗੰਗਾ ਖੁਰਾਲਗੜ ਵਿੱਚ ਚੱਲ ਰਹੀਆਂ ਬੇਨਿਯਮੀਆਂ ਦੀ ਜਾਂਚ ਅਤੇ ਇੱਕ ਪਰਿਵਾਰ ਤੋਂ ਮੁਕਤ ਕਰਵਾਉਣ ਲਈ ਡਿਪਟੀ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ #ਸੁਰਿੰਦਰ ਕੁਮਾਰ ਛਿੰਦਾ ਨੂੰ ਪ੍ਰਧਾਨਗੀ ਤੋਂ ਕੀਤਾ ਬਰਖਾਸਤ
ਹੁਸ਼ਿਆਰਪੁਰ / ਦਲਜੀਤ ਅਜਨੋਹਾ
ਆਦਿ ਧਰਮ ਗੁਰੂ ਸੰਤ ਸਰਵਣ ਦਾਸ ਦੀ ਅਗਵਾਈ ਹੇਠ ਆਲ ਇੰਡੀਆ ਆਦਿ ਧਰਮ ਮਿਸ਼ਨ (ਰਜਿ.) ਭਾਰਤ ਅਤੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਚਰਨਛੋਹ ਪ੍ਰਾਪਤ ਧਰਤੀ ਇਤਿਹਾਸਿਕ ਸਥਾਨ ਚਰਨਛੋਹ ਗੰਗਾ ਸ਼੍ਰੀ ਖੁਰਾਲਗੜ੍ਹ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਭਾਰੀ ਗਿਣਤੀ ਵਿਚ ਹਾਜਰ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਸ੍ਰੀਮਤੀ ਕੋਮਲ ਮਿੱਤਲ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨੂੰ ਇਕ ਮੰਗ ਪੱਤਰ ਦਿੱਤਾ ਅਤੇ ਡਿਪਟੀ ਕਮਿਸ਼ਨਰ ਰਾਹੀਂ ਇਹ ਮੰਗ ਪੱਤਰ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਨੂੰ ਵੀ ਭੇਜਿਆ ਗਿਆ ਅਤੇ ਇਹ ਮੰਗ ਪੱਤਰ ਐਸ ਐਸ ਪੀ ਸਾਹਿਬ ਹੁਸ਼ਿਆਰਪੁਰ ਨੂੰ ਵੀ ਦਿੱਤਾ ਗਿਆ ।ਇਸ ਮੌਕੇ ਹਾਜਰ ਸੰਤਾਂ, ਮਹਾਂਪੁਰਸ਼ਾਂ ਅਤੇ ਸੰਗਤਾਂ ਵਲੋੰ ਕਿਹਾ ਕਿ ਇੱਕ ਪਰਿਵਾਰ ਗੁਰੂਘਰ ਤੇ ਕਾਬਜ਼ ਹੋ ਕੇ ਗੁਰੂ ਘਰ ਦੀ ਗੋਲਕ ਨੂੰ ਨਿੱਜੀ ਕੰਮਾਂ ਲਈ ਇਸਤੇਮਾਲ ਕਰ ਰਿਹਾ ਹੈ ਅਤੇ ਜਾਅਲੀ ਬਿੱਲ ਪਾ ਕੇ ਗੋਲਕ ਨੂੰ ਚੂੰਨਾਂ ਲਗਾ ਰਿਹਾ ਹੈ। ਗੁਰੂ ਘਰ ਤੇ ਆਪਣੇ ਹੀ ਪਰਿਵਾਰ ਦਾ ਕਬਜ਼ਾ ਕਰਕੇ ਬੈਠਾ ਹੋਇਆ ਹੈ ਜਦਕਿ ਜਿਸ ਵੇਲੇ ਇਸ ਧਾਰਮਿਕ ਅਸਥਾਨ ਦੀ ਸਥਾਪਨਾ ਵਾਸਤੇ ਸ਼੍ਰੀ ਮਹਿੰਦਰ ਪਾਲ ਚੁੰਬਰ ਨੇ 306 ਕਨਾਲ 8 ਮਰਲੇ ਜ਼ਮੀਨ ਹਿੱਬਾ ਨਾਮਾ ਕਰਦੇ ਹੋਏ ਲਿਖਿਆ ਹੋਇਆ ਹੈ ਕਿ ਇਸ ਜ਼ਮੀਨ ਉਪਰ ਕਿਸੇ ਇੱਕ ਵਿਅਕਤੀ/ਸਾਧੂ ਦਾ ਕਬਜ਼ਾ ਨਹੀਂ ਰਹੇਗਾ ਤੇ ਨਾ ਹੀ ਉਹ ਬੈਠ ਕੇ ਕੋਈ ਡੇਰਾ ਚਲਾ ਸਕੇਗਾ। ਇਸ ਜਾਇਦਾਦ ਦੇ ਵਾਰਿਸ ਸਮੂਹ ਗੁਰੂ ਰਵਿਦਾਸ ਨਾਮਲੇਵਾ (ਚਮਾਰ ਕੌਮ) ਦਾ ਪ੍ਰਬੰਧ ਹੋਵੇਗਾ। ਇਨ੍ਹਾਂ ਹਲਾਤਾਂ ਨਾਲ ਸਮੂਹ ਸੰਗਤਾਂ ਦਾ ਹਿਰਦਾ ਵਲੁੰਧਰਿਆ ਗਿਆ। ਆਪ ਜੀ ਨੂੰ ਸਮੂਹ ਸੰਗਤਾਂ ਵੱਲੋਂ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਪੂਰੇ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਤੇ ਗੁਰੂ ਘਰ ਵਿੱਚੋਂ ਸੰਗਤਾਂ ਦੇ ਪੈਸੇ ਦਾ ਹੋ ਰਿਹਾ ਦੁਰਉਪਯੋਗ ਰੋਕਿਆ ਜਾਵੇ ਅਤੇ ਕਾਬਜ ਪਰਿਵਾਰ ਦਾ ਗੁਰੂ ਘਰ ਤੋਂ ਕਬਜ਼ਾ ਹਟਾਇਆ ਜਾਵੇ।ਸਾਰੇ ਹਾਜਰ ਮੈਂਬਰਾਂ ਨੇ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਸ੍ਰੀ ਚਰਨਛੋਹ ਗੰਗਾ ਦੇ ਮੌਜੂਦਾ ਪ੍ਰਧਾਨ ਸੁਰਿੰਦਰ ਕੁਮਾਰ ਉਰਫ ਛਿੰਦਾ ਨੂੰ ਪ੍ਰਧਾਨਗੀ ਦੇ ਅਹੁਦੇ ਤੋਂ ਬਰਖਾਸਤ ਕਰ ਦਿੱਤਾ ਗਿਆ ਅਤੇ ਮਿਸ਼ਨ ਤੋਂ 6 ਸਾਲ ਲਈ ਬਾਹਰ ਕੱਢ ਦਿੱਤਾ। ਇਸ ਮੌਕੇ ਸੰਤ ਸਤਵਿੰਦਰ ਹੀਰਾ ਪ੍ਰਧਾਨ ਆਲ ਇੰਡੀਆ ਆਦਿ ਧਰਮ ਮਿਸ਼ਨ, ਵਰਿੰਦਰ ਬੰਗਾ ਜਨਰਲ ਸੈਕਟਰੀ, ਅਮਿਤ ਕੁਮਾਰ ਕੌਮੀ ਕੈਸ਼ੀਅਰ, ਅਜੀਤ ਰਾਮ ਖੇਤਾਨ, ਪ੍ਰੀਤਮ ਦਾਸ ਮੱਲ,ਸੰਤ ਧਰਮ ਪਾਲ ਸ਼ੇਰਗੜ, ਸਮਾਜਸੇਵੀ ਠੇਕੇਦਾਰ ਭਗਵਾਨ ਦਾਸ ਸਿੱਧੂ, ਦੇਵ ਰਾਜ ਲੰਗਾਹ ਯੂ ਕੇ, ਕੁੰਦਨ ਲਾਲ ਚੁੰਬਰ,ਨਿਰਪਿੰਦਰ ਕੁਮਾਰ,ਬਲਵੀਰ ਧਾਂਦਰਾ,ਇੰਜ.ਸਤਪਾਲ ਭਾਰਦਵਾਜ, ਨਰਿੰਦਰਪਾਲ ਸਿੰਘ ਖੇਤਾਨ, ਸੁਸ਼ੀਲ ਕੁਮਾਰ, ਬਲਬੀਰ ਮਹੇ, ਸੰਤ ਚਰਨ ਦਾਸ ਮਾਂਗਟ, ਤੀਰਥ ਸਮਰਾ, ਐਡਵੋਕੇਟ ਰਾਮ ਲਾਲ ਸੁਮਨ, ਅਮਨਦੀਪ ਸਿੰਘ, ਹਰਜਿੰਦਰ ਸਿੰਘ,ਇੰਜ.ਇੰਦਰਜੀਤ ਬੱਧਣ ਪਰਮਜੀਤ ਸਿੰਘ, ਕੁਲਬੀਰ ਸਿੰਘ, ਪ੍ਰਿੰਸ ਕੁਮਾਰ,ਜਰਨੈਲ ਸਿੰਘ ਹਾਜਰ ਸਨ।
0 comments:
एक टिप्पणी भेजें