ਧਨੌਲਾ ਗਰਿੱਡ ਤੇ ਅਸਪਾਲ ਕਲਾਂ ਗ੍ਰਿੱਡ ਤੋਂ ਚਲਦੇ ਪਿੰਡਾਂ ਅਤੇ ਖੇਤਾਂ ਦੀ ਬਿਜਲੀ ਸਪਲਾਈ 1 ਫਰਵਰੀ ਸ਼ਨੀਵਾਰ ਨੂੰ ਰਹੇਗੀ ਬੰਦ
ਸੰਜੀਵ ਗਰਗ ਕਾਲੀ
ਧਨੌਲਾ , 31 ਜਨਵਰੀ :- ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ ਦਫਤਰ ਧਨੌਲਾ -1 ਦੇ ਐਸਡੀਓ ਪਰਸ਼ੋਤਮ ਲਾਲ , ਜੇਈ ਜਗਦੀਪ ਸਿੰਘ, ਜੇਈ ਸੰਦੀਪ ਸਿੰਘ,ਜੇਈ ਚਾਨਣ ਸਿੰਘ, ਜੇਈ ਜਗਸੀਰ ਸਿੰਘ ਨੇ ਸਾਂਝੇ ਤੌਰ ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਧਨੌਲਾ 220 ਕੇਵੀ ਗਰਿਡ ਦੀ ਜਰੂਰੀ ਮੈਂਟੀਨੈਂਸ ਕਰਨ ਲਈ ਮਿਤੀ 1 ਫਰਵਰੀ ਦਿਨ ਸ਼ਨੀਵਾਰ ਨੂੰ ਧਨੌਲਾ ਅਤੇ ਪਿੰਡ ਅਸਪਾਲ ਕਲਾਂ ਗ੍ਰਿੱਡ ਤੋਂ ਚਲਦੇ ਸਾਰੇ ਧਨੌਲਾ ਸ਼ਹਿਰ, ਮਾਨਾ ਪਿੰਡੀ ,ਜਵੰਦਾ ਪਿੰਡੀ, ਕੋਠੇ ਗੋਬਿੰਦਪੁਰਾ, ਕੋਠੇ ਅਕਾਲਗੜ੍ਹ, ਰਾਜਗੜ੍ਹ ਰੋਡ, ਕੋਠੇ ਰਜਿੰਦਰਪੁਰਾ, ਭੈਣੀ ਜੱਸਾ, ਫਤਿਹਗੜ੍ਹ ਛੰਨਾਂ,ਪਿੰਡ ਅਸਪਾਲ ਕਲਾਂ, ਅਸਪਾਲ ਖੁਰਦ, ਕਾਲੇਕੇ, ਬਦਰਾ, ਭੈਣੀ ਫੱਤਾ ,ਕੋਟਦੁੱਨਾ, ਕੋਠੇ ਵਾਹਿਗੁਰੂਪੁਰਾ, ਰਾਜੀਆ, ਪੰਧੇਰ ਪਿੰਡਾਂ ਦੀ ਘਰਾਂ ਵਾਲੀ ਬਿਜਲੀ ਸਪਲਾਈ ਅਤੇ ਖੇਤੀ ਸੈਕਟਰ ਦੀ ਬਿਜਲੀ 1ਫਰਵਰੀ 2025 ਦਿਨ ਸ਼ਨੀਵਵਾਰ ਨੂੰ ਸਵੇਰੇ 10.00 ਵਜੇ ਤੋਂ 5.00 ਵਜੇ ਤੱਕ ਬੰਦ ਰਹੇਗੀ। ਸੋ ਸਾਰੇ ਸੰਬੰਧਤ ਸਹਿਰ ਵਾਸੀਆਂ ਤੇ ਪਿੰਡਾਂ ਦੇ ਵੀਰਾਂ, ਭੈਣਾਂ, ਭਰਾਵਾਂ, ਤੇ ਜਿੰਮੇਵਾਰ ਵਿਅਕਤੀਆਂ ਨੂੰ ਬੇਨਤੀ ਹੈ ਕਿ ਉਹ ਆਪਣੇ ਆਪਣੇ ਪ੍ਰਬੰਧ ਪਹਿਲਾਂ ਕਰ ਲੈਣ ।
ਇਸ ਸੂਚਨਾ ਨੂੰ ਅੱਗੇ ਵੀ ਸ਼ੇਅਰ ਕਰੋ ਤਾਂ ਕਿ ਹੋਰਨਾ ਨੂੰ ਵੀ ਪਤਾ ਲੱਗ ਸਕੇ ਉਹ ਵੀ ਆਪਣੇ ਪ੍ਰਬੰਧ ਕਰ ਲੈਣ ।
ਧੰਨਵਾਦ ਜੀ।
ਧਨੌਲਾ ਤੋਂ ਸੰਜੀਵ ਗਰਗ ਕਾਲੀ ਦੀ ਰਿਪੋਰਟ ਕਾਲੀ
0 comments:
एक टिप्पणी भेजें