ਚੈਕ ਦੇ ਕੇਸ ਵਿੱਚ ਮੁਲਜ਼ਮਾ ਨੂੰ 2 ਸਾਲ ਦੀ ਸਜ਼ਾ ਐਡਵੋਕੇਟ ਧੀਰਜ ਕੁਮਾਰ
ਮਾਨਯੋਗ ਅਦਾਲਤ ਸ੍ਰੀ ਅਨੁਪਮ ਗੁਪਤਾ, ਜੁਡੀਸ਼ੀਅਲ ਮੈਜਿਸਟਰੇਟ ਫਸਟ ਕਲਾਸ ਸਾਹਿਬ, ਬਰਨਾਲਾ ਵੱਲੋਂ ਰਾਣੀ ਕੌਰ ਪਤਨੀ ਗੁਰਤੇਜ ਸਿੰਘ ਵਾਸੀ ਕੋਟਦੁਨਾ ਨੂੰ ਚੈਕ ਦੇ ਕੇਸ ਵਿੱਚ 2 ਸਾਲ ਦੀ ਸਖਤ ਸਜ਼ਾ ਦਾ ਹੁਕਮ ਸੁਣਾਇਆ ਗਿਆ ਹੈ। ਧੀਰਜ ਕੁਮਾਰ ਐਡਵੋਕੇਟ ਬਰਨਾਲਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਨਿਲ ਕੁਮਾਰ ਪੁੱਤਰ ਚਿਰੰਜੀ ਲਾਲ ਵਾਸੀ ਬਰਨਾਲਾ ਨੇ ਜਨਵਰੀ 2018 ਵਿੱਚ 17,00,000/- ਰੁਪਏ ਰਾਣੀ ਕੌਰ ਨੂੰ ਉਧਾਰ ਦਿੱਤੇ ਸਨ ਜਿਸਨੂੰ ਵਾਪਸ ਕਰਨ ਦੀ ਇਵਜ਼ ਵਿੱਚ ਰਾਣੀ ਕੌਰ ਨੇ ਇੱਕ ਚੈਕ ਨੰਬਰੀ 029825 ਮਿਤੀ 30-12-2019 ਨੂੰ 17,00,000/- ਰੁਪਏ ਦਾ ਜਾਰੀ ਕਰ ਦਿੱਤਾ ਅਤੇ ਉਸ ਤੋਂ ਬਾਦ ਕੋਰਟ ਵਿੱਚ ਬਹਾਨਾ ਲਗਾਇਆ ਕਿ ਉਸਦਾ ਨਾਮ ਰਾਣੀ ਕੌਰ ਨਾ ਹੈ ਬਲਕਿ ਰਣਜੀਤ ਕੌਰ ਹੈ ਅਤੇ ਚੈਕ ਖਾਤਾ ਫਰੀਜ਼ ਹੋਣ ਕਾਰਨ ਬੈਂਕ ਵੱਲੋਂ ਡਿਸਆਨਰ ਕਰ ਦਿੱਤਾ ਗਿਆ। ਜੋ ਉਕਤ ਚੈਕ ਦੇ ਡਿਸਆਨਰ ਹੋਣ ਤੇ ਅਨਿਲ ਕੁਮਾਰ ਵੱਲੋਂ ਆਪਣੇ ਵਕੀਲ ਸ੍ਰੀ ਧੀਰਜ ਕੁਮਾਰ ਐਡਵੋਕੇਟ, ਬਰਨਾਲਾ ਰਾਹੀਂ ਰਾਣੀ ਕੌਰ ਦੇ ਖਿਲਾਫ ਇੱਕ ਕੰਪਲੇਂਟ ਜੇਰ ਦਫਾ 138 ਐਨ.ਆਈ. ਐਕਟ ਤਹਿਤ ਮਾਨਯੋਗ ਅਦਾਲਤ ਸ੍ਰੀ ਅਨੁਪਮ ਗੁਪਤਾ, ਜੇ.ਐਮ.ਆਈ.ਸੀ. ਬਰਨਾਲਾ ਪਾਸ ਦਾਇਰ ਕੀਤੀ ਗਈ ਜੋ ਮਾਨਯੋਗ ਅਦਾਲਤ ਵੱਲੋਂ ਮੁਦਈ ਧਿਰ ਦੇ ਵਕੀਲ ਸ੍ਰੀ ਧੀਰਜ ਕੁਮਾਰ, ਐਡਵੋਕੇਟ, ਬਰਨਾਲਾ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਹੋਏ ਕਿ ਰਾਣੀ ਕੌਰ ਹੀ ਰਣਜੀਤ ਕੌਰ ਹੈ ਅਤੇ ਰਾਣੀ ਕੌਰ ਦੇ ਪਤੀ ਦਾ ਨਾਮ ਗੁਰਤੇਜ ਸਿੰਘ ਹੈ, ਬੈਂਕ ਵੱਲੋਂ ਡਾਕੂਮੈਂਟ ਵੈਰੀਫਾਈ ਕਰਨ ਤੋਂ ਬਾਦ ਹੀ ਖਾਤਾ ਖੋਲਿਆ ਗਿਆ ਸੀ ਅਤੇ ਰਕਮ ਮੁੱਕਰਣ ਦੀ ਨੀਅਤ ਦੇ ਨਾਲ ਰਾਣੀ ਕੌਰ ਨੇ ਆਪਣੇ ਦਸਤਾਵੇਜ਼ ਰਣਜੀਤ ਕੌਰ ਦੇ ਨਾਮ ਤੇ ਬਣਵਾ ਲਏ, ਮੁਲਜ਼ਮਾ ਰਾਣੀ ਕੌਰ ਨੂੰ ਉਕਤ ਕੇਸ ਵਿੱਚ 2 ਸਾਲ ਦੀ ਸਜ਼ਾ ਕਰਨ ਦਾ ਹੁਕਮ ਸੁਣਾਇਆ ਗਿਆ।
0 comments:
एक टिप्पणी भेजें