40 ਵਾ ਸਵੈਂ ਇੱਛੁਕ ਖੂਨਦਾਨ ਕੈਂਪ ਸ਼ਾਨੋਸ਼ੌਕਤ ਨਾਲ ਸਪੰਨ / ਪ੍ਰਧਾਨ ਜਥੇਦਾਰ ਮਨੋਹਰ ਸਿੰਘ
ਹੁਸ਼ਿਆਰਪੁਰ/ਦਲਜੀਤ ਅਜਨੋਹਾ
ਬੀਤੇ ਦਿਨੀਂ ਸ਼ਹੀਦ ਸਿੰਘਾਂ ਦੀ ਪਾਵਨ ਪਵਿੱਤਰ ਧਰਤੀ ਗੁਰਦੁਆਰਾ ਸ਼ਹੀਦ ਬਾਬਾ ਮੱਤੀਂ ਸਾਹਿਬ ਜੀ ਪਿੰਡ ਡਰੋਲੀ ਕਲਾਂ ਵਿਖੇ ਧੰਨ ਧੰਨ ਸ਼ਹੀਦ ਬਾਬਾ ਮੱਤੀਂ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਯਾਦ ਨੂੰ ਮਨਾਉਂਦਿਆਂ ਪ੍ਰਧਾਨ ਜਥੇਦਾਰ ਮਨੋਹਰ ਸਿੰਘ ਜੀ, ਸੇਵਾਦਾਰ ਭਾਈ ਸੁਖਜੀਤ ਸਿੰਘ ਮਿਨਹਾਸ ਡਰੋਲੀ ਜੀ
ਅਤੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਡੇ ਸਹਿਯੋਗ ਨਾਲ ਚਾਲ਼ੀ ਵਾ ਸਵੈਂ ਇੱਛੁਕ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ
60 ਸਵੈਂ ਇੱਛੁਕ ਖੂਨਦਾਨੀ ਵੀਰਾਂ ਭੈਣਾਂ ਵੱਲੋਂ ਮਾਨਵਤਾ ਦੀ ਸੇਵਾ ਤਹਿਤ ਆਪਣਾਂ ਬਲੱਡ ਦਾਨ ਕੀਤਾ
ਇਸ ਮੋਕੇ ਬਤੌਰ ਮੁੱਖ ਮਹਿਮਾਨ ਵਜੋਂ
ਸਰਪੰਚ ਯੂਨੀਅਨ ਪ੍ਰਧਾਨ ਸਾਬ ਸ਼੍ਰੀ ਕੁਲਵਿੰਦਰ ਬਾਘਾ ਸਾਬ ਜੀ ਅਤੇ ਸ਼ਹੀਦ ਊਧਮ ਸਿੰਘ ਯੂਥ ਕਲੱਬ ਜਲੰਧਰ ਦੇ ਸਰਪ੍ਰਸਤ ਸਰਦਾਰ ਕੁਲਵਿੰਦਰ ਸਿੰਘ ਜੀ ਹੀਰਾ ਬੋਲੀਨਾ ਜੀ ਨੇ ਵਿਸ਼ੇਸ਼ ਕਰਕੇ ਸ਼ਮੂਲੀਅਤ ਕਰ ਇਸ ਬਲੱਡ ਕੈਂਪ ਨੂੰ ਚਾਰ ਚੰਨ ਲਾਏ ਮਾਣਯੋਗ ਪ੍ਰਧਾਨ ਜਥੇਦਾਰ ਮਨੋਹਰ ਸਿੰਘ ਜੀ ਅਤੇ ਸੇਵਾਦਾਰ ਭਾਈ ਸੁਖਜੀਤ ਸਿੰਘ ਜੀ ਨੇ ਆਏਂ ਹੋਏ ਮੁੱਖ ਮਹਿਮਾਨਾਂ ਨੂੰ ਗੁਰੂ ਘਰ ਦੀ ਬਖ਼ਸ਼ਿਸ਼ ਸਿਰਪਾਉ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ
ਇਸ ਮੋਕੇ ਪ੍ਰਧਾਨ ਜਥੇਦਾਰ ਮਨੋਹਰ, ਅਮਨਦੀਪ ਸਿੰਘ ਮਾਹੀ, ਲਖਵੀਰ ਸਿੰਘ ਸਿੰਘ ਜੀ,ਲੱਕੀ,ਸਵਰਨਾ, ਰਣਵੀਰ ਪਾਲ ਸਿੰਘ, ਜਰਨੈਲ ਸਿੰਘ, ਜਰਨੈਲ ਸਿੰਘ ਖਾਲਸਾ ਨਡਾਲੋਂ, ਸ਼੍ਰੀ ਧੀਰਜ ਸ਼ਰਮਾ, ਸ਼੍ਰੀ ਰਿਸ਼ੀ ਕੁਮਾਰ ਜੀ,
ਨਵੀਂ ਡਰੋਲੀ, ਕਾਲਰਾ, ਡਮੁੰਡਾ, ਪਧਿਆਣਾ, ਹਾਰਟਾ ਬਡਲਾ,ਡਰੋਲੀ ਕਲਾਂ ਦੇ ਨਾਲ ਨਾਲ ਸੇਵਾਦਾਰ ਭਾਈ ਸੁਖਜੀਤ ਸਿੰਘ ਮਿਨਹਾਸ ਅਤੇ ਬੇਅੰਤ ਸਾਧ ਸੰਗਤਾਂ ਹਾਜ਼ਰ ਸਨ
ਇਸ ਮੋਕੇ ਵਿਸ਼ੇਸ਼ ਤੌਰ ਤੇ ਆਇਆ ਹੋਇਆ ਸਾਧ ਸੰਗਤਾਂ ਦੀ ਆਮਦ ਵਿੱਚ ਹਰੇਕ ਸਾਲ ਦੀ ਤਰ੍ਹਾਂ ਸ਼ਹੀਦ ਬਾਬਾ ਮੱਤੀਂ ਸਾਹਿਬ ਜੀ ਦੇ ਪਾਵਨ ਪਵਿੱਤਰ ਪ੍ਰਕਾਸ਼ ਅਸਥਾਨ ਪਿੰਡ ਹਾਰਟਾ ਬਡਲਾ ਦੀ ਸਮੂਹ ਸਾਧ ਸੰਗਤ ਐਨ ਆਰ ਆਈ ਵੀਰਾਂ ਭੈਣਾਂ ਅਤੇ ਵੱਡੀ ਗਿਣਤੀ ਵਿਚ ਨੋਜਵਾਨਾਂ ਵੱਲੋਂ ਡਰਾਈ ਫਰੂਟ ਵਾਲਾ ਗਰਮ ਦੁੱਧ ਦਾ ਲੰਗਰ ਵੀ ਲਗਾਇਆ ਗਿਆ
ਉਪਰੰਤ ਸੇਵਾਦਾਰ ਭਾਈ ਸੁਖਜੀਤ ਸਿੰਘ ਮਿਨਹਾਸ ਜੀ ਨੇ ਇਸ ਕੈਂਪ ਨੂੰ ਸਫਲ ਬਣਾਉਣ ਲਈ ਮਾਣਯੋਗ ਪ੍ਰਧਾਨ ਜਥੇਦਾਰ ਮਨੋਹਰ ਸਿੰਘ ਜੀ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਐਨ ਆਰ ਆਈ ਵੀਰਾਂ ਭੈਣਾਂ ਅਤੇ ਵਿਸ਼ੇਸ਼ ਕਰਕੇ ਬਲੱਡ ਦਾਨ ਕਰਨ ਵਾਲੇ ਦਾਨੀ ਸੱਜਣਾਂ ਅਤੇ ਸਤਨਾਮ ਬਲੱਡ ਸੈਂਟਰ ਹੁਸ਼ਿਆਰਪੁਰ ਅਤੇ ਦੁਆਬਾ ਬਲੱਡ ਬੈਂਕ ਜਲੰਧਰ ਦੀਆਂ ਦੋਵਾਂ ਬਲੱਡ ਬੈਂਕਾਂ ਦਾ ਅਤੇ ਹਮੇਸ਼ਾ ਹੀ ਵੱਡੀ ਗਿਣਤੀ ਵਿੱਚ ਨਿਸ਼ਕਾਮੀ ਸੇਵਾ ਸਮਝ ਕੇ ਪਹਿਲੇ ਦਿਨ ਤੋਂ ਨਾਲ ਜੁੜੇ ਵੱਡੀ ਗਿਣਤੀ ਵਿੱਚ ਸਮੁੱਚੇ ਮੀਡੀਆ ਪੱਤਰਕਾਰ ਭਾਈਚਾਰੇ ਦਾ ਤਹਿ ਦਿਲੋਂ ਧੰਨਵਾਦ ਕੀਤਾ
0 comments:
एक टिप्पणी भेजें