*ਇਤਿਹਾਸਕ ਦੇਹਰਾ ਸ੍ਰੀ ਗੁਰੂ ਰਵਿਦਾਸ ਮੰਦਰ ਚੱਕ ਹਕੀਮ ਫਗਵਾੜਾ ਵਿਖੇ ਮਾਘੀ ਜੋੜ ਮੇਲਾ ਅਤੇ ਮਸਤ ਬਾਬਾ ਅਤਰਾ ਦਾਸ ਜੀ ਦੀ 48ਵੀਂ ਬਰਸੀ ਸੰਬੰਧੀ ਕਰਵਾਏ ਗਏ*
*ਜਿਸ ਵਿੱਚ ਵਿਸ਼ੇਸ਼ ਤੌਰ ਤੇ ਰਾਜੇਸ਼ ਬਾਘਾ ਸਾਬਕਾ ਚੇਅਰਮੈਨ ਪੰਜਾਬ ਰਾਜ ਕਮਿਸ਼ਨ ਅਨੁਸੂਚਿਤ ਜਾਤੀ ਅਤੇ ਉਪ ਪ੍ਰਧਾਨ ਭਾਜਪਾ ਪੰਜਾਬ ਨੇ ਸਮਾਗਮ ਵਿੱਚ ਹਾਜ਼ਰੀ ਭਰੀ*
ਫਗਵਾੜਾ / ਦਲਜੀਤ ਅਜਨੋਹਾ
ਇਤਿਹਾਸਕ ਦੇਹਰਾ ਸ੍ਰੀ ਗੁਰੂ ਰਵਿਦਾਸ ਮੰਦਰ ਚੱਕ ਹਕੀਮ ਫਗਵਾੜਾ ਵਿਖੇ ਮਾਘੀ ਜੋੜ ਮੇਲਾ ਬਹੁਤ ਹੀ ਪਿਆਰ ਸਤਕਾਰ ਅਤੇ ਸ਼ਰਧਾ ਨਾਲ ਮਨਾਇਆ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਸਰਦਾਰ ਜੋਗਿੰਦਰ ਸਿੰਘ ਮਾਨ ਸਾਬਕਾ ਮੰਤਰੀ ਪੰਜਾਬ ਸਰਕਾਰ ਅਤੇ ਰਾਜੇਸ਼ ਬਾਘਾ ਸਾਬਕਾ ਚੇਅਰਮੈਨ ਪੰਜਾਬ ਰਾਜ ਕਮਿਸ਼ਨ ਅਨੁਸੂਚਿਤ ਜਾਤੀ ਅਤੇ ਉਪ ਪ੍ਰਧਾਨ ਭਾਜਪਾ ਪੰਜਾਬ ਨੇ ਇਤਿਹਾਸਕ ਦੋਹਰਾ ਸ੍ਰੀ ਗੁਰੂ ਰਵਿਦਾਸ ਮੰਦਰ ਚੱਕ ਹਕੀਮ ਫਗਵਾੜਾ ਵਿਖੇ ਮਾਘੀ ਮੇਲਾ ਅਤੇ ਮਸਤ ਬਾਬਾ ਅਤਰਾ ਦਾਸ ਜੀ ਦੀ 48ਵੀਂ ਬਰਸੀ ਸੰਬੰਧੀ ਕਰਵਾਏ ਗਏ ਸਮਾਗਮ ਵਿੱਚ ਹਾਜ਼ਰੀ ਭਰੀ ਅਤੇ ਮਹੰਤ ਸ੍ਰੀ ਪੁਰਸ਼ੋਤਮ ਲਾਲ ਜੀ ਤੋਂ ਅਸ਼ੀਰਵਾਦ ਪ੍ਰਾਪਤ ਕੀਤਾ। ਜਿਸ ਵਿੱਚ ਨਵੇਂ ਸਾਲ ਦਾ ਕੈਲੰਡਰ ਜਾਰੀ ਕੀਤਾ ਗਿਆ।
ਰਾਜੇਸ਼ ਬਾਘਾ ਨੇ ਕਿਹਾ ਇਤਿਹਾਸਕ ਦੇਹਰਾ ਸ਼੍ਰੀ ਗੁਰੂ ਰਵਿਦਾਸ ਮੰਦਰ ਚੱਕ ਹਕੀਮ ਵਿਖੇ ਸਤਗੁਰੂ ਰਵਿਦਾਸ ਮਹਾਰਾਜ ਜੀ ਅਤੇ ਸੰਤ ਮਹੰਤ ਬਾਬਾ ਹੀਰਾ ਦਾਸ ਮਹਾਰਾਜ ਜੀ ਦੇ ਪਰਮ ਮਸਤ ਬਾਬਾ ਅਤਰਾ ਦਾਸ ਮਹਾਰਾਜ ਜੀ ਦੀ ਯਾਦ ਵਿੱਚ ਉਹਨਾ ਦੇ ਬਰਸੀ ਸਮਾਗਮ ਨੂੰ ਮੁੱਖ ਰੱਖਦੇ ਹੋਏ ਮਾਘੀ ਜੋੜ ਮੇਲਾ 14 ਜਨਵਰੀ ਨੂੰ ਇਤਿਹਾਸਕ ਦੇਹਰਾ ਸਾਹਿਬ ਵਿਖੇ ਬਹੁਤ ਹੀ ਪਿਆਰ ਸਤਕਾਰ ਅਤੇ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ ਜਿਸ ਦੀ 25 ਦਸੰਬਰ ਨੂੰ ਧੂਣਾ ਸਾਹਿਬ ਚੇਤਨ ਹੋਣ ਉਪਰੰਤ 14 ਜਨਵਰੀ ਨੂੰ ਇਤਿਹਾਸਕ ਦੇਹਰਾ ਸ੍ਰੀ ਗੁਰੂ ਰਵਿਦਾਸ ਮੰਦਰ ਚੱਕ ਹਕੀਮ ਫਗਵਾੜਾ ਵਿਖੇ ਮਾਘੀ ਜੋੜ ਮੇਲਾ ਅਤੇ ਮਸਤ ਬਾਬਾ ਅਤਰਾ ਦਾਸ ਜੀ ਦੀ 48ਵੀਂ ਬਰਸੀ ਸੰਬੰਧੀ ਕਰਵਾਏ ਗਏ।
0 comments:
एक टिप्पणी भेजें