ਧਨੌਲਾ ਚ ਨੌਜਵਾਨਾਂ ਵੱਲੋਂ ਲਾਇਆ ਗਿਆ ਚਾਹ ਪਕੌੜਿਆਂ ਦਾ ਲੰਗਰ
ਸੰਜੀਵ ਗਰਗ ਕਾਲੀ
ਧਨੌਲਾ ,1 ਜਨਵਰੀ :-ਧਨੋਲਾ ਦੇ ਨੌਜਵਾਨਾਂ ਵੱਲੋਂ ਨਵੇਂ ਸਾਲ ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਦੇ ਅਵਤਾਰ ਪੁਰਬ ਨੂੰ ਸਬੰਧਿਤ ਚ ਚਾਹ ਪਕੌੜੇ ਦਾ ਲੰਗਰ ਲਾਇਆ ਗਿਆ। ਇਸ ਮੌਕੇ ਤੇ ਕਾਂਗਰਸ ਦੇ ਦਿਹਾਤੀ ਜ਼ਿਲਾ ਪ੍ਰਧਾਨ ਸੁਰਿੰਦਰ ਪਾਲ ਸਿੰਘ ਬਾਲਾ ਨੇ ਦੱਸਿਆ ਕਿ ਇਹ ਲੰਗਰ ਕਾਂਗਰਸ ਹਲਕਾ ਬਰਨਾਲਾ ਦੇ ਐਮਐਲਏ ਕੁਲਦੀਪ ਸਿੰਘ ਕਾਲਾ ਢਿੱਲੋ ਦੇ ਸਹਿਯੋਗ ਅਤੇ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਲਾਇਆ ਗਿਆ ਹੈ। ਉਹਨਾਂ ਕਿਹਾ ਕਿ ਨਵਾਂ ਸਾਲ ਸਾਰਿਆਂ ਲਈ ਖੁਸ਼ੀਆਂ ਤੇ ਖੇੜੇ ਲੈ ਕੇ ਆਵੇ ਤੇ ਵਾਹਿਗੁਰੂ ਸਭ ਨੂੰ ਤੰਦਰੁਸਤੀਆਂ ਬਖਸ਼ੇ। ਇਸ ਮੌਕੇ ਤੇ ਨੌਜਵਾਨ ਆਗੂ ਕੁਲਦੀਪ ਸਿੰਘ ਦੀਪਾ, ਦਿਹਾਤੀ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ ਸੁਰਿੰਦਰ ਪਾਲ ਬਾਲਾ, ਪਰਗਟ ਸਿੰਘ, ਸਲਮਾਨ ਖਾਨ, ਬਿੰਦਰ ,ਗੋਰਾ, ਸਤਿਨਾਮ,ਗੀਤੀ,ਰਵੀ, ਸਾਹਿਲ ,ਦਲਵਾਰਾ ਸਿੰਘ,ਸੀਪਾ ਤੋ ਇਲਾਵਾ ਯੂਥ ਦੇ ਸਾਰੇ ਮੈਂਬਰ ਮੌਜੂਦ ਸਨ।
0 comments:
एक टिप्पणी भेजें