ਸ਼੍ਰੀ ਦਸ਼ਮੇਸ਼ ਟੈਕਸੀ ਯੂਨੀਅਨ ਧਨੌਲਾ ਵੱਲੋਂ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠਾਂ ਦੇ ਪਾਏ ਗਏ ਭੋਗ
ਸੰਜੀਵ ਗਰਗ ਕਾਲੀ
ਧਨੌਲਾ, 1ਜਨਵਰੀ :- ਸ਼੍ਰੀ ਦਸਮੇਸ਼ ਟੈਕਸੀ ਯੂਨੀਅਨ ਧਨੌਲਾ ਵੱਲੋਂ ਨਵੇਂ ਸਾਲ ਦੀ ਆਮਦ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅਵਤਾਰ ਪੁਰਬ ਦੇ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈਂਦੇ ਹੋਏ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠਾਂ ਦੇ ਭੋਗ ਪਾਏ ਗਏ। ਜਾਣਕਾਰੀ ਦਿੰਦਿਆਂ ਹੋਇਆਂ 6 ਮੈਂਬਰੀ ਕਮੇਟੀ ਦੇ ਮੈਂਬਰ ਮਨਿੰਦਰ ਦਾਸ ,ਸੁਰਿੰਦਰ ਸਿੰਘ, ਸਿਵਚੰਦ ਸਿੰਘ, ਗੁਰਮੀਤ ਸਿੰਘ ਘੁੱਲਾ, ਸਤਿੰਦਰ ਪਾਲ ਸਿੰਘ, ਕੁਲਦੀਪ ਸਿੰਘ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਸਰਬੱਤ ਦੇ ਭਲੇ ਲਈ ਦਸਮੇਸ਼ ਟੈਕਸ ਯੂਨੀਅਨ ਵੱਲੋਂ ਅਖੰਡ ਪਾਠ ਆਰੰਭ ਕਰਵਾ ਕੇ 1 ਜਨਵਰੀ ਨੂੰ ਭੋਗ ਪਾਏ ਜਾਂਦੇ ਹਨ। ਇਹਨਾਂ ਦੱਸਿਆ ਕਿ ਅੱਜ ਐਮਐਲਏ ਹਲਕਾ ਬਰਨਾਲਾ ਸਰਦਾਰ ਕੁਲਦੀਪ ਸਿੰਘ ਕਾਲਾ ਢਿੱਲੋ ਤੋ ਇਲਾਵਾ ਵੱਖ-ਵੱਖ ਪਾਰਟੀਆਂ ਦੇ ਆਗੂਆਂ ਤੋਂ ਇਲਾਵਾ ਸ਼ਹਿਰ ਦੇ ਪਤਵੰਤੇ ਸੱਜਣਾਂ ਨੇ ਹਾਜ਼ਰ ਲਵਾਈ। ਇਸ ਮੌਕੇ ਤੇ ਸਰਦੂਲ ਸਿੰਘ ਦੱਲੀ ਸਾਬਕਾ ਪ੍ਰਧਾਨ, ਅਵਤਾਰ ਸਿੰਘ ਬਾਠ ਸਾਬਕਾ ਪ੍ਰਧਾਨ, ਸੁਰਜੀਤ ਸਿੰਘ, ਖੜਕਾ ਸਿੰਘ੍ਰ ਭੈਣੀ ਜੱਸਾ,ਗੁਰਜੀਤ ਸਿੰਘ ਅਤਰ ਸਿੰਘ ਵਾਲਾ,ਸ਼ਮਸ਼ੇਰ ਸਿੰਘ ਸੇਰੂ, ਜੈਲੀ ਬਾਬਾ, ਨਿੱਕਾ ਸਿੰਘ ਅਸਪਾਲ, ਮਿੰਟੂ, ਆਦਿ ਮੌਜੂਦ ਸਨ ਇਸ ਮੌਕੇ ਤਿੰਨੇ ਦਿਨ ਚਾਹ ਤੇ ਗੁਰੂ ਕਾ ਲੰਗਰ ਵੀ ਅਤੁੱਟ ਵਰਤਾਇਆ ਗਿਆ।
0 comments:
एक टिप्पणी भेजें