Contact for Advertising

Contact for Advertising

Latest News

शुक्रवार, 10 जनवरी 2025

ਡੀ.ਸੀ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਗਣਤੰਤਰ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ

 ਡੀ.ਸੀ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਗਣਤੰਤਰ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ 




ਲੁਧਿਆਣਾ, 9 ਜਨਵਰੀ :


ਡਿਪਟੀ ਕਮਿਸ਼ਨਰ ਸ੍ਰੀ ਜਤਿੰਦਰ ਜੋਰਵਾਲ ਨੇ ਵੀਰਵਾਰ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖੇਡ ਸਟੇਡੀਅਮ ਵਿਖੇ 26 ਜਨਵਰੀ ਨੂੰ ਹੋਣ ਵਾਲੇ ਗਣਤੰਤਰ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਇੱਕ ਵਿਸਤ੍ਰਿਤ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕੀਤੀ।


ਇਸ ਸਮਾਗਮ ਦੀ ਮਹੱਤਤਾ 'ਤੇ ਜ਼ੋਰ ਦਿੰਦੇ ਹੋਏ ਸ੍ਰੀ ਜਤਿੰਦਰ ਜੋਰਵਾਲ ਨੇ ਕਿਹਾ ਕਿ ਗਣਤੰਤਰ ਦਿਵਸ ਸਮਾਰੋਹ ਦੇਸ਼ ਦੇ ਸਭ ਤੋਂ ਮਹੱਤਵਪੂਰਨ ਰਾਸ਼ਟਰੀ ਸਮਾਗਮਾਂ ਵਿੱਚੋਂ ਇੱਕ ਹੈ ਅਤੇ ਜ਼ਿਲ੍ਹਾ ਪ੍ਰਸ਼ਾਸਨ ਇਸਨੂੰ ਪੂਰੇ ਦੇਸ਼ ਭਗਤੀ ਦੇ ਜੋਸ਼ ਅਤੇ ਉਤਸ਼ਾਹ ਨਾਲ ਮਨਾਏਗਾ। ਉਨ੍ਹਾਂ ਜ਼ਿਕਰ ਕੀਤਾ ਕਿ ਜ਼ਿਲ੍ਹੇ ਨੂੰ ਹਰ ਸਾਲ ਸੂਬੇ ਵਿੱਚ ਸਭ ਤੋਂ ਵਧੀਆ ਗਣਤੰਤਰ ਦਿਵਸ ਸਮਾਗਮਾਂ ਦੀ ਮੇਜ਼ਬਾਨੀ ਕਰਨ ਲਈ ਪ੍ਰਸਿੱਧੀ ਹਾਸਲ ਹੈ। ਇਸ ਪਰੰਪਰਾ ਨੂੰ ਇਸ ਸਾਲ ਵੀ ਬਰਕਰਾਰ ਰੱਖਿਆ ਜਾਵੇਗਾ।


ਮੀਟਿੰਗ ਦੌਰਾਨ ਸ੍ਰੀ ਜਤਿੰਦਰ ਜੋਰਵਾਲ ਨੇ ਸਮਾਗਮ ਨੂੰ ਸੁਚਾਰੂ ਢੰਗ ਨਾਲ ਪੂਰਾ ਕਰਨ ਲਈ ਵੱਖ-ਵੱਖ ਪ੍ਰਬੰਧਾਂ ਦੀ ਬਾਰੀਕੀ ਨਾਲ ਸਮੀਖਿਆ ਕੀਤੀ। ਉਨ੍ਹਾਂ ਅਧਿਕਾਰੀਆਂ ਨੂੰ ਵੱਡੇ  ਪੱਧਰ 'ਤੇ ਤਿਆਰੀਆਂ ਕਰਨ ਦੀ ਤਾਕੀਦ ਕਰਦਿਆਂ ਐਲਾਨ ਕੀਤਾ ਕਿ ਰਿਹਰਸਲ ਅਗਲੇ ਹਫ਼ਤੇ ਸ਼ੁਰੂ ਹੋਵੇਗੀ, ਜਿਸਦੀ ਫੁੱਲ ਡਰੈੱਸ ਰਿਹਰਸਲ 23 ਜਨਵਰੀ ਨੂੰ ਹੋਵੇਗੀ। ਇਸ ਤੋਂ ਇਲਾਵਾ ਉਨ੍ਹਾਂ ਨਿਰਦੇਸ਼ ਦਿੱਤੇ ਕਿ ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ ਦੀਆਂ ਟੀਮਾਂ ਸਥਾਨ 'ਤੇ ਮੌਜੂਦ ਰਹਿਣ, ਜਦੋਂ ਕਿ ਨਗਰ ਨਿਗਮ ਦੇ ਅਧਿਕਾਰੀ ਸਫਾਈ ਨੂੰ ਯਕੀਨੀ ਬਣਾਉਣ।  ਚਰਚਾ ਕੀਤੇ ਗਏ ਮੁੱਖ ਮੁੱਦਿਆਂ ਵਿੱਚ ਟ੍ਰੈਫਿਕ ਕੰਟਰੋਲ, ਪਾਰਕਿੰਗ, ਪੀਣ ਵਾਲੇ ਪਾਣੀ ਅਤੇ ਰਿਫਰੈਸ਼ਮੈਂਟ ਦੀ ਉਪਲਬਧਤਾ, ਨਿਰਵਿਘਨ ਬਿਜਲੀ ਸਪਲਾਈ ਅਤੇ ਢੁਕਵੇਂ ਝੰਡਾ ਲਹਿਰਾਉਣ ਦੇ ਪ੍ਰਬੰਧ ਸ਼ਾਮਲ ਸਨ। ਮੀਟਿੰਗ ਵਿੱਚ ਸੁਰੱਖਿਆ ਬਲਾਂ ਦੁਆਰਾ ਮਾਰਚ ਪਾਸਟ ਅਤੇ ਪੁਲਿਸ ਬੈਂਡ ਆਦਿ ਦੇ ਪ੍ਰਬੰਧਾਂ 'ਤੇ ਵੀ ਚਰਚਾ ਕੀਤੀ ਗਈ।


ਇਸ ਤੋਂ ਇਲਾਵਾ ਸ੍ਰੀ ਜਤਿੰਦਰ ਜੋਰਵਾਲ ਨੇ ਗਣਤੰਤਰ ਦਿਵਸ ਤੋਂ ਪਹਿਲਾਂ ਚੌਕਾਂ ਅਤੇ ਸੜਕਾਂ ਦੀ ਸਜਾਵਟ ਦਾ ਵੀ ਆਦੇਸ਼ ਦਿੱਤਾ। ਉਨ੍ਹਾਂ ਅਧਿਕਾਰੀਆਂ ਨੂੰ ਸਟੇਜ ਸਜਾਵਟ, ਸਿਹਤ ਟੀਮਾਂ ਦੀ ਤਾਇਨਾਤੀ, ਵਿਦਿਆਰਥੀਆਂ ਲਈ ਆਵਾਜਾਈ ਸਹੂਲਤਾਂ, ਪੀਟੀ ਸ਼ੋਅ ਅਤੇ ਵਿਦਿਆਰਥੀਆਂ ਦੁਆਰਾ ਸੱਭਿਆਚਾਰਕ ਪ੍ਰਦਰਸ਼ਨਾਂ ਲਈ ਲੌੜੀਂਦੇ ਪ੍ਰਬੰਧ ਯਕੀਨੀ ਬਣਾਉਣ ਦੇ ਨਿਰਦੇਸ਼ ਵੀ ਦਿੱਤੇ। ਉਨ੍ਹਾਂ ਨੇ ਸਾਰੇ ਸਬੰਧਤ ਵਿਭਾਗਾਂ ਨੂੰ ਗਣਤੰਤਰ ਦਿਵਸ ਦੇ ਜਸ਼ਨਾਂ ਨੂੰ ਬੇਮਿਸਾਲ ਬਣਾਉਣ ਲਈ ਇਮਾਨਦਾਰ ਯਤਨ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ।


ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਇਸ ਸ਼ਾਨਦਾਰ ਸਮਾਗਮ ਨੂੰ ਨਿਰਵਿਘਨ ਢੰਗ ਨਾਲ ਨੇਪਰੇ ਚਾੜ੍ਹਨ ਲਈ ਆਪਣੇ ਫਰਜ਼ਾਂ ਨੂੰ ਤਨਦੇਹੀ ਨਾਲ ਨਿਭਾਉਣ ਦੀ ਅਪੀਲ ਕੀਤੀ, ਜਿਸ ਵਿੱਚ ਸੁਚੱਜੀ ਯੋਜਨਾਬੰਦੀ ਅਤੇ ਅਮਲ ਦੀ ਮਹੱਤਤਾ ਨੂੰ ਉਜਾਗਰ ਕੀਤਾ ਗਿਆ।


ਮੀਟਿੰਗ ਵਿੱਚ ਪ੍ਰਮੁੱਖ ਹਾਜ਼ਰੀਨ ਵਿੱਚ ਏ.ਡੀ.ਸੀ ਸ੍ਰੀ ਅਮਰਜੀਤ ਬੈਂਸ, ਸ੍ਰੀ ਰੋਹਿਤ ਗੁਪਤਾ ਅਤੇ ਹੋਰ ਸ਼ਾਮਲ ਸਨ।


--------

*DC reviews preparations for Republic Day celebrations at Punjab Agricultural University*

*Ludhiana, Jan 9* – 

Deputy Commissioner Jitendra Jorwal chaired a detailed review meeting on Thursday at the sports stadium of Punjab Agricultural University to assess the preparations for the upcoming Republic Day celebrations on January 26.  

Emphasizing the significance of the event, Jorwal stated that Republic Day celebrations are among the most important national events in the country, and the district administration will celebrate it with full patriotic fervor and enthusiasm. He mentioned that the district has a reputation for hosting the best Republic Day functions in the state each year, a tradition that will be upheld this year as well.  

During the meeting, Jorwal meticulously reviewed various arrangements to ensure the event completes smoothly. He urged officials to make elaborate preparations, announcing that rehearsals will begin next week, with a full dress rehearsal scheduled for January 23. Additionally, he directed that teams of doctors and paramedical staff be present at the venue, while municipal corporation officials would ensure cleanliness.  Key issues discussed included traffic control, parking, availability of drinking water and refreshments, uninterrupted power supply, and suitable flag-hoisting arrangements. Other logistics covered in the meeting included the march past by security forces and performances by the police band.  

Furthermore, Jorwal also ordered the decoration of chowks and roads ahead of Republic Day. He also instructed officials to ensure detailed arrangements for stage decoration, the deployment of health teams, transportation facilities for students, PT shows, and cultural performances by students. He emphasized the need for all concerned departments to exert sincere efforts to ensure that the Republic Day celebrations are exceptional.  

Jorwal urged officials to diligently perform their duties to carry out this grand event seamlessly, highlighting the importance of meticulous planning and execution.  

Prominent attendees at the meeting included ADCs Amarjit Bains, Rohit Gupta, and others.


--------

ਡੀ.ਸੀ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਗਣਤੰਤਰ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ
  • Title : ਡੀ.ਸੀ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਗਣਤੰਤਰ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ
  • Posted by :
  • Date : जनवरी 10, 2025
  • Labels :
  • Blogger Comments
  • Facebook Comments

0 comments:

एक टिप्पणी भेजें

Top