*ਸ਼ਹੀਦ ਕਰਤਾਰ ਸਿੰਘ ਸਰਾਭਾ ਵੈਲਫੇਅਰ ਟਰੱਸਟ ਪਟਿਆਲਾ ਵੱਲੋਂ ਮੋਦੀ ਕਾਲਜ ਪਟਿਆਲਾ ਵਿਖੇ ਧੀਆਂ ਦੀ ਲੋਹੜੀ ਮਨਾਈ ਗਈ*
*ਟਰੱਸਟ ਦੇ ਪਹਿਲੇ* *ਸਥਾਪਨਾ ਦਿਵਸ ਮੌਕੇ* *ਸਿੱਖਿਆ, ਸਿਹਤ,ਸੰਗੀਤ ,ਸਾਹਿਤ ,*
*ਕਲਾ, ਸਮਾਜ ਸੇਵਾ ਅਤੇ ਵਿਗਿਆਨ ਦੇ ਖੇਤਰ ਵਿੱਚ ਪ੍ਰਾਪਤੀਆਂ ਕਰਨ ਵਾਲੀਆਂ 47 ਧੀਆਂ/ਔਰਤਾਂ ਦਾ ਕੀਤਾ ਗਿਆ ਸਨਮਾਨ*
ਕਮਲੇਸ਼ ਗੋਇਲ ਖਨੌਰੀਸ਼
ਹੀਦ ਕਰਤਾਰ ਸਿੰਘ ਸਰਾਭਾ ਵੈਲਫੇਅਰ ਟਰੱਸਟ ਪਟਿਆਲਾ ਵੱਲੋੰ ਮੁਲਤਾਨੀ ਮੱਲ ਮੋਦੀ ਕਾਲਜ ਪਟਿਆਲਾ ਦੇ ਸਹਿਯੋਗ ਨਾਲ ਧੀਆਂ ਦੀ ਲੋਹੜੀ, ਭਾਰਤ ਦੀ ਪਹਿਲੀ ਔਰਤ ਅਧਿਆਪਕ ਸਾਵਿਤਰੀ ਬਾਈ ਫੁੂਲੇ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਅਤੇ ਟਰੱਸਟ ਦੇ ਪਹਿਲੇ ਸਥਾਪਨਾ ਦਿਵਸ ਨੂੰ ਸਮਰਪਿਤ ਤੀਜਾ ਸਨਮਾਨ ਸਮਾਰੋਹ ਮੁਲਤਾਨੀ ਮੱਲ ਮੋਦੀ ਕਾਲਜ ਪਟਿਆਲਾ ਵਿਖੇ ਕਰਵਾਇਆ ਗਿਆ। ਪ੍ਰੋਗਰਾਮ ਦੀ ਸ਼ੁਰੁੂਆਤ ਸੰਗੀਤ ਅਧਿਆਪਕ ਪ੍ਰੋ.ਪਰਗਟ ਸਿੰਘ ਦਾਹੀਆ ਤੇ ਵਿਦਿਆਰਥੀਆਂ ਦੀ ਟੀਮ ਦੁਆਰਾ ਸ਼ਬਦ ਗਾਇਨ ਕਰ ਕੇ ਕੀਤੀ। ਇਸ ਮੌਕੇ ਤੇ ਟਰੱਸਟ ਦੇ ਪ੍ਰਧਾਨ ਅਕਸ਼ੈ ਕੁਮਾਰ ਖਨੌਰੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਲੋਹੜੀ ਸਰਦੀਆਂ ਦੇ ਅੰਤ ਅਤੇ ਹਾੜੀ ਦੀਆਂ ਫ਼ਸਲਾਂ ਦੇ ਪ੍ਰਫੁੱਲਤ ਹੋਣ ਦਾ ਤਿਊਹਾਰ ਹੈ। ਲੋਹੜੀ ਦਾ ਤਿਊਹਾਰ ਦੁੱਲਾ ਭੱਟੀ ਦੀ ਕਹਾਣੀ ਨਾਲ ਵੀ ਜੁੜਿਆ ਹੋਇਆ ਹੈ। ਟਰੱਸਟ ਪ੍ਰਧਾਨ ਅਕਸ਼ੈ ਕੁਮਾਰ ਖਨੌਰੀ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਟਰੱਸਟ ਦੀਆਂ ਇਕ ਸਾਲ ਦੇ ਕੀਤੇ ਕਾਰਜਾਂ ਬਾਰੇ ਦੱਸਿਆ।ਇਸ ਮੌਕੇ ਤੇ ਮੋਦੀ ਕਾਲਜ ਦੇ ਪ੍ਰਿੰਸੀਪਲ ਡਾ.ਨੀਰਜ ਗੋਇਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਲੋਹੜੀ ਇੱਕ ਉਮੀਦ ਅਤੇ ਖੁਸ਼ੀ ਦਾ ਤਿਉਹਾਰ ਹੈ।ਇਸ ਤਿਉਹਾਰ ਨੂੰਆਪਣੀਆਂ ਧੀਆਂ ਨੂੰ ਸਮਰਪਿਤ ਕਰਕੇ ਅਸੀਂ ਉਹਨਾਂ ਦੀਆਂ ਪ੍ਰਾਪਤੀਆਂ ਦਾ ਜਸ਼ਨ ਮਨਾਉਣ ਅਤੇ ਇੱਕ ਉੱਜਵਲ ਵਧੇਰੇ ਸੰਮਲਿਤ ਭਵਿੱਖ ਲਈ ਪ੍ਰੇਰਿਤ ਕਰਨ ਦਾ ਉਦੇਸ਼ ਰੱਖਦੇ ਹਾਂ।ਇਸ ਮੌਕੇ ਤੇ ਪ੍ਰੋਗਰਾਮ ਦੇ ਮੁੱਖ ਮਹਿਮਾਨ ਫਿਲਮ ਅਦਾਕਾਰਾ ਡਾ.ਸੁਨੀਤਾ ਧੀਰ ਅਤੇ ਫਿਲਮ ਅਦਾਕਾਰ ਲੱਖਾ ਲਖਵਿੰਦਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਵਿਤਰੀ ਬਾਈ ਫੂਲੇ ਭਾਰਤ ਦੀ ਪਹਿਲੀ ਔਰਤ ਅਧਿਆਪਕ, ਸਮਾਜ ਸੁਧਾਰਿਕਾ ਅਤੇ ਮਰਾਠੀ ਕਵਿਤਰੀ ਸਨ ਅਤੇ ਸਾਵਿਤਰੀ ਬਾਈ ਫੁੂਲੇ ਨੇ ਇਸਤਰੀਆਂ ਦੇ ਅਧਿਕਾਰਾਂ ਅਤੇ ਸਿੱਖਿਆ ਲਈ ਬਹੁਤ ਸਾਰੇ ਕਾਰਜ ਕੀਤੇ।ਉਨਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਧੀਆਂ ਦੀ ਲੋਹੜੀ ਮਨਾਉਣਾ ਅਤੇ 47 ਧੀਆਂ/ਔਰਤਾਂ ਦਾ ਸਨਮਾਨ ਕਰਨਾ ਟਰੱਸਟ ਦਾ ਸ਼ਲਾਘਾਯੋਗ ਕਾਰਜ ਹੈ। ਇਸ ਮੌਕੇ ਤੇ ਮੁੱਖ ਮਹਿਮਾਨ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈੰਟਰੀ ਪਟਿਆਲਾ ਸ਼ਾਲੂ ਮਹਿਰਾ ,ਡਾ.ਬਰਜਿੰਦਰ ਸਿੰਘ ਸੋਹਲ ਅਤੇ ਡਾ.ਭੀਮਇੰਦਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦੇ ਸਮੇੰ ਵਿੱਚ ਸਾਨੂੰ ਸਾਰਿਆਂ ਨੂੰ ਸਾਵਿਤਰੀ ਬਾਈ ਫੂਲੇ ਦੇ ਵਿਚਾਰਾਂ ਨੂੰ ਅਪਨਾਉਣਾ ਚਾਹੀਦਾ ਹੈ ਤੇ ਸਭ ਨੂੰ ਲੋਹੜੀ ਦੀਆਂ ਵਧਾਈਆਂ ਵੀ ਦਿੱਤੀਆਂ। ਇਸ ਮੌਕੇ ਤੇ ਡਾ.ਬਰਜਿੰਦਰ ਸਿੰਘ ਸੋਢੀ, ਅਜੀਤ ਸਿੰਘ ਭੱਟੀ,ਵਿਨੈ ਭਾਰਦਵਾਜ ਅਤੇ ਕਿਰਤ ਮਨੀਸ਼ ਮਿੱਤਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਲੋਹੜੀ ਦਾ ਤਿਊਹਾਰ ਸੱਭਿਆਚਾਰਕ ਪੱਖ ਤੋੰ ਬਹੁਤ ਖਾਸ ਤਿਊਹਾਰ ਹੈ। ਸਨਮਾਨ ਪ੍ਰਾਪਤ ਕਰਨ ਵਾਲੀਆਂ ਧੀਆਂ/ਔਰਤਾਂ ਨੂੰ ਵਧਾਈ ਦਿੱਤੀ। ਇਸ ਮੌਕੇ ਤੇ ਟਰੱਸਟ ਵੱਲੋੰ ਸਿੱਖਿਆ,ਖੇਡਾਂ,ਸੰਗੀਤ,ਸਾਹਿਤ,ਕਲਾ, ਸਮਾਜਸੇਵਾ, ਸਿਹਤ ਅਤੇ ਵਿਗਿਆਨ ਦੇ ਖੇਤਰ ਵਿੱਚ ਪ੍ਰਾਪਤੀਆਂ ਕਰਨ ਵਾਲੀਆਂ 47 ਧੀਆਂ/ਔਰਤਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਤੇ ਸਿੱਖਿਆ ਦੇ ਖੇਤਰ ਵਿੱਚ ਪ੍ਰਿੰਸੀਪਲ ਕਰਮਜੀਤ ਕੌਰ, ਪ੍ਰਿੰਸੀਪਲ ਸੀਮਾ ਉੱਪਲ, ਪ੍ਰਿੰਸੀਪਲ ਡਾ.ਸੰਤੋਸ਼, ਪ੍ਰਿੰਸੀਪਲ ਸਵਿਤਾ ਕੌਸ਼ਲ,ਪ੍ਰਿੰਸੀਪਲ ਨੀਰਜਾ ਸੇਠੀ, ਪ੍ਰਿੰਸੀਪਲ ਡਾ.ਕੰਵਲਜੀਤ ਕੌਰ,ਪ੍ਰਿੰਸੀਪਲ ਸੰਤੋਸ਼ ਗੋਇਲ, ਪ੍ਰਿੰਸੀਪਲ ਡਾ.ਡੌਲੀ ਲੜੋਈਆ, ਪ੍ਰਿੰਸੀਪਲ ਸਰਲਾ ਭੱਟਨਾਗਰ, ਹੈਡ ਮਿਸਟ੍ਰੈਸ ਮੋਨਿਕਾ ਅਰੋੜਾ, ਹੈਡ ਮਿਸਟ੍ਰੈਸ ਪੂਜਾ ਗੁਪਤਾ, ਹੈਡ ਮਿਸਟ੍ਰੈਸ ਪਰਮਜੀਤ ਕੌਰ, ਹੈਡ ਮਿਸਟ੍ਰੈਸ ਰਜਨੀ ਸਿੰਗਲਾ,ਅੰਗਰੇਜ਼ੀ ਲੈਕਚਰਾਰ ਪਰਮਪਾਲ ਕੌਰ, ਮੋਦੀ ਕਾਲਜ ਦੇ ਅਸਿਟੈੰਟ ਪ੍ਰੋਫੈਸਰ ਮੈਡਮ ਜਗਦੀਪ ਕੌਰ ਧਾਲੀਵਾਾਲ, ਮੈਡਮ ਜਸਵੀਰ ਕੌਰ, ਮੈਡਮ ਚੇਤਨਾ ਰਾਣੀ ਗੁਪਤਾ, ਡਾ.ਅਮਨਦੀਪ ਕੌਰ ,ਡਾ.ਦੀਪਿਕਾ ਸਿੰਗਲਾ, ਮੈਡਮ ਪਰਮਿੰਦਰ ਕੌਰ, ਡਾ.ਵੀਰਪਾਲ ਕੌਰ,ਡਾ.ਵਨੀਤ ਕੌਰ,ਮੈਡਮ ਨੀਨਾ ਸਰੀਨ ਅਤੇ ਡਾ.ਭਾਨਵੀ ਵਧਾਵਨ ਦਾ ਸਨਮਾਨ ਟਰੱਸਟ ਵੱਲੋੰ ਕੀਤਾ ਗਿਆ। ਇਸ ਮੌਕੇ ਤੇ ਸਾਹਿਤ ਦੇ ਖੇਤਰ ਵਿੱਚ ਕਮਲ ਸੇਖੋੰ, ਸੰਦੀਪ ਜਸਵਾਲ, ਨਰਿੰਦਰਪਾਲ ਕੌਰ,ਰਾਜਵਿੰਦਰ ਕੌਰ ਜਟਾਣਾ, ਚਰਨਜੀਤ ਕੌਰ, ਰਮਨਦੀਪ ਵਿਰਕ, ਸਤਨਾਮ ਕੌਰ ਚੌਹਾਨ,ਰਮਾ ਰਾਮੇਸ਼ਵਰੀ ਅਤੇ ਰਾਜ ਕੌਰ ਕਮਾਲਪੁਰ ਦਾ ਟਰੱਸਟ ਵੱਲੋੰ ਸਨਮਾਨ ਕੀਤਾ ਗਿਆ। ਇਸ ਮੌਕੇ ਤੇ ਕਲਾ ਤੇ ਸੰਗੀਤ ਦੇ ਖੇਤਰ ਵਿੱਚ ਪ੍ਰੋ.ਪਰਗਟ ਸਿੰਘ ਦਾਹੀਆ,ਜਸਵੰਤ ਖਾਨੇਵਾਲ,ਪਾਲੀ ਬੱਲਰਾਂ,ਜਸਨੂਰ ਕੌਰ,ਪੂਨਮ ,ਲਵਲੀਨ ਦਾ ਟਰੱਸਟ ਵੱਲੋੰ ਸਨਮਾਨ ਕੀਤਾ ਗਿਆ। ਇਸ ਮੌਕੇ ਤੇ ਹੋਣਹਾਰ ਵਿਦਿਆਰਥਣਾਂ ਵਿੱਚੋਂ ਜਸਕੰਵਲ ਪ੍ਰੀਤ ਕੌਰ, ਸਵਿਤਾ,ਹਰਪ੍ਰੀਤ ਕੌਰ,ਅਮਨਦੀਪ ਕੌਰ,ਸਿਮਰਨਜੀਤ ਕੌਰ ਅਤੇ ਕਿਰਨਜੀਤ ਕੌਰ ਦਾ ਟਰੱਸਟ ਵੱਲੋੰ ਸਨਮਾਨ ਕੀਤਾ ਗਿਆ। ਇਸ ਮੌਕੇ ਤੇ ਵਿਗਿਆਨ ਦੇ ਖੇਤਰ ਵਿੱਚੋੰ ਅਰਸ਼ੀ ਦਾ ਟਰੱਸਟ ਵੱਲੋੰ ਸਨਮਾਨ ਕੀਤਾ ਗਿਆ। ਇਸ ਮੌਕੇ ਤੇ ਟਰੱਸਟ ਵੱਲੋੰ ਬੈੰਕਿੰਗ ਖੇਤਰ ਵਿੱਚੋੰ ਮੈਡਮ ਪੁਸ਼ਪਿੰਦਰ ਕੌਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਹਨਾਂ ਸਾਰੀਆਂ ਸ਼ਖਸੀਅਤਾਂ ਦਾ ਸਨਮਾਨ ਮੁੱਖ ਮਹਿਮਾਨਾਂ ਵੱਲੋੰ ਕੀਤਾ ਗਿਆ। ਟਰੱਸਟ ਵੱਲੋੰ ਸਮੂਹ ਮੁੱਖ ਮਹਿਮਾਨਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਤੇ ਧੂਣੀ ਬਾਲ ਕੇ ਲੋਹੜੀ ਮਨਾਈ ਗਈ। ਸਨਮਾਨਯੋਗ ਸ਼ਖਸੀਅਤਾਂ ਵੱਲੋੰ ਗੀਤ ਗਾ ਕੇ, ਬੋਲੀਆਂ ਪਾ ਕੇ ਅਤੇ ਗਿੱਧੇ ਨਾਲ ਲੋਹੜੀ ਦਾ ਤਿਊਹਾਰ ਧੁੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਤੇ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਟਰੱਸਟ ਦੇ ਖਜਾਨਚੀ ਨਰਿੰਦਰਪਾਲ ਸਿੰਘ ਤੇ ਉਪ ਸਕੱਤਰ ਮੈਡਮ ਸੰਤੋਸ਼ ਸੰਧੀਰ ਨੇ ਬਾਖੂਬੀ ਨਿਭਾਈ। ਇਸ ਮੌਕੇ ਤੇ ਟਰੱਸਟ ਮੈੰਬਰਜ਼ ਰਿੰਕੂ ਮੋਦਗਿੱਲ ,ਸੁਮਨ ਗੋਇਲ , ਹਰਵਿੰਦਰ ਕੌਰ, ਗੁਰਤੇਜ ਸਿੰਘ,ਕੁਲਵਿੰਦਰ ਸਿੰਘ ,ਮੇੈਡਮ ਪਰਮਿੰਦਰ ਕੌਰ,ਵਿਸ਼ਾਲ ਭਾਟੀਆ ਅਤੇ ਮੈਡਮ ਪੂਨਮ ਭਾਟੀਆ ਤੇ ਸਨਮਾਨਯੋਗ ਸ਼ਖਸੀਅਤਾਂ ਦੇ ਪਰਿਵਾਰਕ ਮੈੰਬਰ ਵੀ ਹਾਜਰ ਸਨ।ਇਸ ਮੌਕੇ ਤੇ ਸਕੂਲ ਆਫ਼ ਐਮੀਸਨੈੰਸ ਫੀਲਖਾਨਾ ਪਟਿਆਲਾ ਦੀਆਂ ਵਿਦਿਆਰਥਣਾਂ ਵੱਲੋੰ ਗਿੱਧਾ ਪੇਸ਼ ਕੀਤਾ ਗਿਆ। ਲਵਲੀਨ ਕੌਰ ਵੱਲੋੰ ਬਹੁਤ ਹੀ ਵਧੀਆ ਢੋਲ ਵਜਾ ਕੇ ਪੇਸ਼ਕਾਰੀ ਕੀਤੀ। ਅੰਤ ਦੇ ਵਿੱਚ ਟਰੱਸਟ ਵੱਲੋੰ ਰਿਫਰੈਸ਼ਮੈਟ ਦਾ ਪ੍ਰਬੰਧ ਕੀਤਾ।
0 comments:
एक टिप्पणी भेजें