Contact for Advertising

Contact for Advertising

Latest News

बुधवार, 15 जनवरी 2025

ਫੀਲਖਾਨਾ ਵਿਖੇ ਰਾਸ਼ਟਰੀ ਅਵਾਰਡ ਜੇਤੂ ਕਲਾਕਾਰਾਂ ਅਤੇ ਖਿਡਾਰੀ ਨੂੰ ਸਨਮਾਨਿਤ ਕੀਤਾ*

 *ਫੀਲਖਾਨਾ ਵਿਖੇ ਰਾਸ਼ਟਰੀ ਅਵਾਰਡ ਜੇਤੂ ਕਲਾਕਾਰਾਂ ਅਤੇ ਖਿਡਾਰੀ ਨੂੰ ਸਨਮਾਨਿਤ ਕੀਤਾ*



*ਰਾਸ਼ਟਰੀ ਪੱਧਰ ਤੇ ਨਾਮਨਾ ਖੱਟਣ ਵਾਲੇ ਵਿਦਿਆਰਥੀਆਂ ਨੂੰ ਹਜ਼ਾਰਾਂ ਰੁਪਏ ਦੇ ਇਨਾਮ* 

  ਕਮਲੇਸ਼ ਗੋਇਲ ਖਨੌਰੀ

ਪਟਿਆਲਾ - ਸਕੂਲ ਆਫ ਐਮੀਨੈਂਸ ਫੀਲਖਾਨਾ ਪਟਿਆਲਾ ਵਿਖੇ ਰਾਸ਼ਟਰੀ ਕਲਾ ਉਤਸਵ ਅਤੇ ਸਕੂਲ ਨੈਸ਼ਨਲ ਗੇਮਸ  ਦੇ ਵਿੱਚ ਹੋਏ ਮੁਕਾਬਲੇ ਤਹਿਤ ਜੇਤੂ ਵਿਦਿਆਰਥੀ- ਕਲਾਕਾਰਾਂ ਅਤੇ ਖਿਡਾਰੀ ਨੂੰ ਜ਼ੋਰਦਾਰ ਤਰੀਕੇ ਨਾਲ ਤੇ ਢੋਲ ਧਮੱਕਿਆ ਨਾਲ ਸਵਾਗਤ ਕੀਤਾ ਗਿਆ ਇਸ ਮੌਕੇ,*ਸਟੇਟ ਅਵਾਰਡੀ ਪ੍ਰਿੰਸੀਪਲ ਡਾਕਟਰ ਰਜਨੀਸ਼ ਗੁਪਤਾ ਜੀ* ਨੇ ਕਿਹਾ ਕਿ ਫੀਲਖਾਨਾ ਸਕੂਲ ਵੱਲੋਂ ਪਿਛਲੇ ਵਰ੍ਹੇ ਇਹ ਐਲਾਨ ਕੀਤਾ ਗਿਆ ਸੀ ਕਿ ਜਿਹੜੇ ਵਿਦਿਆਰਥੀ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਬਾਰਵੀਂ ਅਤੇ ਦਸਵੀਂ ਦੇ ਪ੍ਰੀਖਿਆਵਾਂ ਵਿੱਚ ਮੈਰਿਟ ਚ ਆਣਗੇ ਉਹਨਾਂ ਨੂੰ 10 ਹਜਾਰ ਦੇ ਨਗਦ ਇਨਾਮ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸੇ ਲੜੀ ਤਹਿਤ, ਉਹਨਾਂ ਦੱਸਿਆ ਕਿ ਨਾ ਕੇਵਲ ਬੋਰਡ ਦੀ ਪ੍ਰੀਖਿਆਵਾਂ ਸਗੋਂ ਜਿਹੜੇ ਵਿਦਿਆਰਥੀ ਕਲਾ ਅਤੇ ਖੇਡਾਂ ਦੇ ਖੇਤਰ ਦੇ ਵਿੱਚ ਰਾਸ਼ਟਰੀ ਪੱਧਰ ਤੇ ਸਕੂਲ ਦਾ ਨਾਮ ਰੋਸ਼ਨ ਕਰਨਗੇ ਉਹਨਾਂ ਨੂੰ ਵੀ ਨਗਦ ਇਨਾਮ ਦਿੱਤੇ ਜਾਣਗੇ। ਅੱਜ ਦੇ ਪ੍ਰੋਗਰਾਮ ਦੇ ਵਿੱਚ ਉਹਨਾਂ ਨੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਤੇ ਉਹਨਾਂ ਦੇ ਮਾਪਿਆਂ ਨੂੰ ਵਧਾਈ ਦਿੰਦਿਆਂ ਕਿਹਾ, ਕਿ ਇਹਨਾਂ ਵਿਦਿਆਰਥੀਆਂ ਨੇ ਰਾਸ਼ਟਰੀ ਪੱਧਰ ਤੇ ਸਥਾਨ ਹਾਸਿਲ ਕਰਕੇ ਨਾ ਕੇਵਲ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ ,ਸਗੋਂ ਜ਼ਿਲ੍ਹੇ ਅਤੇ ਪੰਜਾਬ ਦਾ ਵੀ ਨਾਮ ਰੋਸ਼ਨ ਕੀਤਾ ਹੈ, ਉਹਨਾਂ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਕੂਲ ਵੱਲੋਂ ਰਾਸ਼ਟਰੀ ਪੱਧਰ ਤੇ ਪਹਿਲਾ ਸਥਾਨ ਹਾਸਲ ਕਰਨ ਵਾਲੇ ਖਿਡਾਰੀ ਨੂੰ 10 ਹਜਾਰ ਰੁਪਏ , ਦੂਸਰੀ ਪੁਜ਼ੀਸ਼ਨ ਹਾਸਿਲ ਕਰਨ ਵਾਲੇ  ਨੂੰ 8000 ਅਤੇ ਤੀਸਰੀ ਪੁਜੀਸ਼ਨ ਹਾਸਲ ਕਰਨ ਵਾਲੇ ਨੂੰ 7000 ਨਗਦ ਇਨਾਮ ਦਿੱਤਾ ਜਾਵੇਗਾ। ਸੂਬਾ ਪੱਧਰ ਤੇ ਜਿਨਾਂ ਖਿਡਾਰੀਆਂ ਨੇ ਪਹਿਲੀ ਪੁਜੀਸ਼ਨ ਹਾਸਿਲ ਕੀਤੀ ਹੋਵੇਗੀ ਉਹਨਾਂ ਨੂੰ 5000 ਰੁਪਏ ਦੂਜੀ ਵਾਲਿਆਂ ਨੂੰ 3000 ਤੇ ਤੀਸਰੀ ਪੁਜੀਸ਼ਨ ਵਾਲਿਆਂ ਨੂੰ 2000 ਨਗਦ  ਇਨਾਮ ਦਿੱਤਾ ਜਾਵੇਗਾ, ਤੇ ਨਾਲ ਹੀ ਇਹਨਾਂ ਵਿਦਿਆਰਥੀਆਂ ਨੂੰ ਟਰੈਕ ਸੂਟ ਵੀ ਸਕੂਲ ਵੱਲੋਂ ਦਿੱਤੇ ਜਾਣਗੇ। ਉਹਨਾਂ ਇਹ ਵੀ ਦੱਸਿਆ ਕਿ ਜ਼ਿਲ੍ਹਾ ਪੱਧਰ ਤੇ ਪਹਿਲਾ ਸਥਾਨ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਟਰੈਕ ਸੂਟ ਨਾਲ ਸਨਮਾਨਿਤ ਕੀਤਾ ਜਾਵੇਗਾ। 

ਜ਼ਿਕਰਯੋਗ ਹੈ ਕਿ ਅੱਜ ਦੇ ਇਸ ਸਨਮਾਨ ਸਮਾਰੋਹ ਦੇ ਵਿੱਚ ਸਕੂਲ  ਨੈਸ਼ਨਲ ਗੇਮਸ  ਜੋ ਕਿ ਰਾਏਪੁਰ ਛਤਿਸਗੜ੍ਹ  ਵਿਖੇ ਹੋਈਆਂ ਸਨ, ਉਹਨਾਂ ਵਿੱਚ ਕੁਰਾਸ਼ ਖੇਡ ਦੇ ਵਿੱਚ ਬਾਰਵੀਂ ਸ੍ਰੇਣੀ ਦੇ ਵਿਦਿਆਰਥੀ ਹਰਜੀਤ ਕੁਮਾਰ ਨੇ ਰਾਸ਼ਟਰੀ ਪੱਧਰ ਤੇ ਪਹਿਲੀ ਪੁਜੀਸ਼ਨ ਹਾਸਿਲ ਕੀਤੀ। ਇਸ ਵਿਦਿਆਰਥੀ ਦੀ ਅਗਵਾਈ ਤੇ ਇਸ ਨੂੰ ਖੇਡ ਨਿਯਮਾਂ ਬਾਰੇ ਜਾਣਕਾਰੀ , ਸਕੂਲ ਦੇ ਰਾਸ਼ਟਰੀ ਪੱਧਰ ਦੇ ਟਰੇਂਡ ਅਧਿਆਪਕ ਮਨਦੀਪ ਕੁਮਾਰ ਜੋ ਕਿ ਦਾ ਇੰਡੀਅਨ ਕੁਰਾਸ਼ ਐਸੋਸੀਏਸ਼ਨ ਸਹਾਰਨਪੁਰ ਤੋਂ ਵਿਸ਼ੇਸ਼ ਸਿਖਲਾਈ ਲੈ ਕੇ ਆਏ ਹਨ, ਉਨ੍ਹਾਂ ਨੇ ਦਿੱਤੀ, ਮਨਦੀਪ ਕੁਮਾਰ ਆਪ ਵੀ ਆਲ ਇੰਡੀਆ ਇੰਟਰਵਰਸਟੀ ਪੱਧਰ ਦੇ ਖਿਡਾਰੀ ਹਨ। ਰਾਸ਼ਟਰੀ ਪੱਧਰ ਤੇ ਕਲਾ ਦੇ ਖੇਤਰ ਦੇ ਵਿੱਚ ਦੂਜੀ ਪੁਜੀਸ਼ਨ /ਇਨਾਮ ਹਾਸਿਲ ਕਰਨ ਵਾਲੀਆਂ ਦੋ ਵਿਦਿਆਰਥਣਾਂ ਜਸਨੂਰ ਕੌਰ ਅਤੇ ਪੂਨਮ  ਨੇ  ਇਹ ਪ੍ਰਾਪਤੀ *ਪਰੰਪਰਾਗਤ ਕਹਾਣੀ  ਸੰਗੀਤਕ ਪੇਸ਼ਕਾਰੀ ਮੱਧ ਪ੍ਰਦੇਸ਼ ਦੇ ਭੋਪਾਲ ਵਿਖੇ ਹੋਏ ਰਾਸ਼ਟਰੀ ਪੱਧਰ ਦੇ ਕਲਾ ਉਤਸਵ* ਵਿੱਚ ਪ੍ਰਾਪਤ ਕੀਤੀ। ਇਨ੍ਹਾਂ ਦੀ  ਅਗਵਾਈ  ਸਟੇਟ ਅਵਾਰਡੀ ਅਧਿਆਪਕ ਸਰਦਾਰ ਪ੍ਰਗਟ ਸਿੰਘ ਜੀ ਨੇ ਕੀਤੀ, ਜ਼ਿਕਰਯੋਗ ਹੈ ਕਿ ਸਰਦਾਰ ਪ੍ਰਗਟ ਸਿੰਘ ਜੀ ਪਿਛਲੇ 15 ਸਾਲ ਤੋਂ ਵਿਦਿਆਰਥੀਆਂ ਨੂੰ ਰਾਜ ਪੱਧਰ ਅਤੇ ਰਾਸ਼ਟਰੀ ਪੱਧਰ ਤੇ ਵੱਖ ਵੱਖ ਮੁਕਾਬਲਿਆਂ ਵਿੱਚ ਸਮੂਲੀਅਤ ਕਰਵਾ ਰਹੇ ਹਨ। ਉਹਨਾਂ ਦੇ ਪੜ੍ਹਾਏ ਵਿਦਿਆਰਥੀ ਕਾਲਜਾਂ / ਯੂਨੀਵਰਸਿਟੀਆਂ ਦੇ ਵਿੱਚ ਸੰਗੀਤ ਦੀ ਵਿਦਿਆ ਹਾਸਲ ਕਰ ਰਹੇ ਹਨ, ਦੇਸ਼ ਕੌਮ ਦਾ ਨਾਮ ਰੋਸ਼ਨ ਕਰ ਰਹੇ ਹਨ, ਮੰਜ ਸੰਚਾਲਨ ਕਰਦਿਆਂ *ਲੈਕਚਰਾਰ ਮਨੋਜ ਥਾਪਰ ਜੀ ਨੇ ਕਿਹਾ ਕਿ ਸਕੂਲ ਆਫ ਐਮੀਨੈਂਸ ਫੀਲਖਾਨਾ ਪਟਿਆਲਾ ਮੁੱਖ ਮੰਤਰੀ ਪੰਜਾਬ ਮਾਨਯੋਗ ਭਗਵੰਤ ਮਾਨ ਅਤੇ ਸਿੱਖਿਆ ਮੰਤਰੀ ਪੰਜਾਬ ਸਰਦਾਰ ਹਰਜੋਤ ਸਿੰਘ ਬੈਂਸ ਜੀ ਦੇ ਸੁਪਨੇ *ਪੰਜਾਬ ਨੂੰ ਰੰਗਲੇ ਪੰਜਾਬ ਬਣਾਉਣ ਲਈ* ਪੂਰਜੋਰ ਕੋਸ਼ਿਸ਼ ਕਰ ਰਿਹਾ ਹੈ।

ਇਹ ਸਾਰੇ ਸਮਾਰੋਹ ਨੂੰ ਦੇਸ਼ ਪ੍ਰਦੇਸ਼ ਦੇ ਵਿੱਚ ਪਹੁੰਚਾਉਣ ਦੇ ਲਈ ਮੀਡੀਆ ਕੋਆਰਡੀਨੇਟਰ ਸ੍ਰੀ ਅਕਸ਼ੇ ਖਨੌਰੀ ਜੀ ਨੇ ਲਾਈਵ /ਸਿੱਧਾ ਪ੍ਰਸਾਰਨ ਕਰਨ ਵਿੱਚ ਅਹਿਮ ਭੂਮਿਕਾ ਅਦਾ ਕੀਤੀ।

ਸਟਾਫ ਵੱਲੋਂ ਸੀਨੀਅਰ ਲੈਕਚਰਾਰ ਸਰਦਾਰ ਕੰਵਰਜੀਤ ਸਿੰਘ ਧਾਲੀਵਾਲ, ਸਟਾਫ ਸਕੱਤਰ ਸਰਦਾਰ ਚਰਨਜੀਤ ਸਿੰਘ, ਪਰਮਪਾਲ ਕੌਰ , ਬਲਵਿੰਦਰ ਕੌਰ, ਰਵਿੰਦਰ ਕੌਰ,ਕਿਰਨ ਕੁਮਾਰੀ, ਮਨਪ੍ਰੀਤ ਕੌਰ, ਨੰਦਿਤਾ ਬਰਾੜ, ਲਖਵੀਰ ਕੌਰ ,ਲੈਕਚਰਾਰ ਹਰਪ੍ਰੀਤ, ਗੁਰਪ੍ਰੀਤ ਸਿੰਘ ਵੜੈਚ , ਅਮਰਦੀਪ ਸਿੰਘ, ਗਗਨਦੀਪ ਸਿੰਘ, ਬਲਵਿੰਦਰ ਸਿੰਘ ਜੱਸਲ, ਗੁਰਦੀਪ ਕੌਰ ਮੋਨੀਸ਼ਾ   ਬਾਂਸਲ ,ਪਰਮਿੰਦਰ ਕੌਰ ਅਤੇ ਸਪਨਾ ਸੇਠੀ, ਰੋਬਿਨ ਸ਼ਰਮਾ, ਰੁਪਿੰਦਰ ਕੌਰ, ਪਰਵਿੰਦਰ ਸਿੰਘ ਨੇ ਵਿਸ਼ੇਸ਼ ਤੌਰ ਤੇ ਸਮੂਲੀਅਤ ਕੀਤੀ।

ਫੀਲਖਾਨਾ ਵਿਖੇ ਰਾਸ਼ਟਰੀ ਅਵਾਰਡ ਜੇਤੂ ਕਲਾਕਾਰਾਂ ਅਤੇ ਖਿਡਾਰੀ ਨੂੰ ਸਨਮਾਨਿਤ ਕੀਤਾ*
  • Title : ਫੀਲਖਾਨਾ ਵਿਖੇ ਰਾਸ਼ਟਰੀ ਅਵਾਰਡ ਜੇਤੂ ਕਲਾਕਾਰਾਂ ਅਤੇ ਖਿਡਾਰੀ ਨੂੰ ਸਨਮਾਨਿਤ ਕੀਤਾ*
  • Posted by :
  • Date : जनवरी 15, 2025
  • Labels :
  • Blogger Comments
  • Facebook Comments

0 comments:

एक टिप्पणी भेजें

Top