ਸਕੂਲ ਆਫ ਐਮੀਨੈਂਸ ਫੀਲ ਖਾਨਾ ਦੀ ਵਿਦਿਆਰਥਣ ਨੇ ਸਕੂਲ ਨੈਸ਼ਨਲ ਗੇਮਸ ਵਿਚੋ ਤੀਜਾ ਸਥਾਨ ਪ੍ਰਾਪਤ ਕੀਤਾ
ਕਮਲੇਸ਼ ਗੋਇਲ ਖਨੌਰੀ
ਪਟਿਆਲਾ - ਸਕੂਲ ਆਫ਼ ਐਮੀਨੈਂਸ ਫ਼ੀਲਖ਼ਾਨਾ ਦੀ ਹੋਣਹਾਰ ਵਿਦਿਆਰਥਨ ਪਰਾਂਜਲ ਜੋ ਕਿ ਸੱਤਵੀਂ ਜਮਾਤ ਦੀ ਵਿਦਿਆਰਥਨ ਹੈ ਨੇ ਸਕੂਲ ਨੈਸ਼ਨਲ ਖੋ-ਖੋ ਖੇਡਾਂ ਜੋ ਕਿ ਮਹਾਰਾਸ਼ਟਰ ਵਿੱਚ ਕਰਵਾਈਆਂ ਗਈਆਂ ਵਿੱਚ ਤੀਜਾ ਸਥਾਨ ਪ੍ਰਾਪਤ ਕਰਕੇ ਆਪਣੇ ਜਿਲੇ ਅਤੇ ਪੰਜਾਬ ਦਾ ਨਾਮ ਪੂਰੇ ਭਾਰਤ ਵਿੱਚ ਰੌਸ਼ਨ ਕੀਤਾ ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸ੍ਰੀ ਰਜਨੀਸ਼ ਗੁਪਤਾ ਜੀ ਨੇ ਪ੍ਰਾਂਜਲ ਅਤੇ ਉਹਨਾਂ ਦੇ ਮਾਤਾ ਪਿਤਾ ਅਤੇ ਸਮੂਹ ਇਲਾਕਾ ਨਿਵਾਸੀਆਂ ਨੂੰ ਵਧਾਈ ਦਿੰਦਿਆ ਆਖਿਆ ਕਿ ਇਸ ਧੀ ਨੇ ਇੰਨੀ ਛੋਟੀ ਉਮਰ ਵਿੱਚ ਬਹੁਤ ਵੱਡਾ ਮੁਕਾਮ ਹਾਸਲ ਕੀਤਾ ਹੈ ਇਸ ਲਈ ਇਸ ਮੌਕੇ ਪ੍ਰਿੰਸੀਪਲ ਡਾਕਟਰ ਰਜਨੀਸ਼ ਗੁਪਤਾ ਜੀ ਨੇ ਵਿਦਿਆਰਥਨ ਨੂੰ ਇਸ ਉਪਲਬਧੀ ਲਈ 7000 ਨਗਦ ਇਨਾਮ ਦੇਣ ਦੀ ਘੋਸ਼ਣਾ ਕੀਤੀ ਅਤੇ ਵਿਦਿਆਰਥਨ ਦੇ ਉੱਜਵਲ ਭਵਿੱਖ ਲਈ ਆਸ਼ੀਰਵਾਦ ਦਿੱਤਾ।
0 comments:
एक टिप्पणी भेजें