ਸ਼ਹੀਦ ਊੱਧਮ ਸਿੰਘ ਨਗਰ ਧਨੌਲਾ ਦੇ ਨੌਜਵਾਨਾਂ ਨੇ ਲਾਇਆ ਖੀਰ ਦਾ ਲੰਗਰ
ਸੰਜੀਵ ਗਰਗ ਕਾਲੀ
ਧਨੌਲਾ , 19 ਜਨਵਰੀ :- ਸ਼ਹੀਦ ਊਧਮ ਸਿੰਘ ਨਗਰ ਵਾਰਡ ਨੰਬਰ 5 ਸੰਗਰੂਰ ਰੋਡ ਧਨੌਲਾ ਦੇ ਨੌਜਵਾਨਾਂ ਨੇ ਹਰੇਕ ਸਾਲ ਦੀ ਤਰ੍ਹਾਂ ਮਾਘੀ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਹੋਇਆਂ ਖੀਰ ਦਾ ਲੰਗਰ ਲਾਇਆ। ਜਾਣਕਾਰੀ ਸਾਂਝੀ ਕਰਦੇ ਹੋਏ ਸੁਰਿੰਦਰ ਸਿੰਘ ਸਿੰਦਾ ਭੱਠਲ ਪਰਸਨਲ ਅਸਿਸਟੈਂਟ ਮੈਂਬਰ ਪਾਰਲੀਮੈਂਟ ਬਾਈ ਗੁਰਮੀਤ ਸਿੰਘ ਮੀਤ ਹੇਅਰ ਨੇ ਦੱਸਿਆ ਕਿ ਹਰੇਕ ਸਾਲ ਸਾਡੇ ਵਾਰਡ ਨੰਬਰ 5 ਦੇ ਨੌਜਵਾਨਾਂ ਵੱਲੋਂ ਮਾਘੀ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਹੋਇਆਂ ਲੰਗਰ ਲਾਇਆ ਜਾਂਦਾ ਹੈ। ਇਹ 15ਵਾਂ ਸਲਾਨਾ ਲੰਗਰ ਹੈ। ਇਸ ਮੌਕੇ ਸੁਰਿੰਦਰ ਸਿੰਘ ਸਿੰਦਾ ਤੋਂ ਇਲਾਵਾ ਰਣਜੀਤ ਸਿੰਘ ਲੱਕੀ ,ਭੁਪਿੰਦਰ ਸਿੰਘ ਭਿੰਦੂ, ਬਲਦੇਵ ਸਿੰਘ ਵਨੈਕ, ਨਾਨਕ ਸਿੰਘ ,ਕਾਲਾ ਸਿੰਘ, ਗੁਰਬਚਨ ਸਿੰਘ, ਪਰਭਜੀਤ ਸਿੰਘ, ਹਰਮਨ ਸਿੰਘ ਆਜ਼ਾਦ,
ਗੁਰਪ੍ਰੀਤ ਸਿੰਘ ਵਨੈਕ, ਸਤਬੀਰ ਸਿੰਘ, ਮਨਪ੍ਰੀਤ ਸਿੰਘ, ਆਕਾਸ਼ਦੀਪ ਸਿੰਘ ਆਜ ਨੌਜਵਾਨਾਂ ਨੇ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਖੀਰ ਦਾ ਲੰਗਰ ਵਰਤਾਇਆ।
0 comments:
एक टिप्पणी भेजें