*ਪਟਿਆਲਾ ਦੇ ਮੇਅਰ ਕੁੰਦਨ ਗੋਗੀਆ ਨੂੰ ਗੁਲਦਸਤਾ ਭੇੰਟ ਕੀਤਾ*
ਕਮਲੇਸ਼ ਗੋਇਲ ਖਨੌਰੀ
ਪਟਿਆਲਾ - ਸ਼ਹੀਦ ਕਰਤਾਰ ਸਿੰਘ ਸਰਾਭਾ ਵੈਲਫੇਅਰ ਟਰੱਸਟ ਪਟਿਆਲਾ ਵੱਲੋੰ ਟਰੱਸਟ ਪ੍ਰਧਾਨ ਅਕਸ਼ੈ ਕੁਮਾਰ ਖਨੌਰੀ ਦੀ ਅਗਵਾਈ ਵਿੱਚ ਨਗਰ ਨਿਗਮ ਪਟਿਆਲਾ ਦੇ ਨਵੇੰ ਬਣੇ ਮੇਅਰ ਕੁੰਦਨ ਗੋਗੀਆ ਜੀ ਨੂੰ ਗੁਲਦਸਤਾ ਭੇੰਟ ਕਰਕੇ ਟਰੱਸਟ ਵੱਲੋੰ ਸਵਾਗਤ ਕੀਤਾ ਗਿਆ। ਇਸ ਮੌਕੇ ਤੇ ਟਰੱਸਟ ਪ੍ਰਧਾਨ ਅਕਸ਼ੈ ਕੁਮਾਰ ਖਨੌਰੀ ਨੇ ਟਰੱਸਟ ਦੇ ਸਮਾਜ-ਸੇਵੀ ਕਾਰਜਾਂ ਬਾਰੇ ਜਾਣਕਾਰੀ ਦਿੱਤੀ।
ਇਸ ਮੌਕੇ ਤੇ ਆਪ ਆਗੂ ਰਿੰਪਾ ਜੀ, ਟਰੱਸਟ ਦੇ ਖਜਾਨਚੀ ਮਾਸਟਰ ਨਰਿੰਦਰਪਾਲ , ਟਰੱਸਟ ਮੈੰਬਰ ਸ.ਗੁਰਤੇਜ ਸਿੰਘ ਅਤੇ ਸ.ਕੁਲਵਿੰਦਰ ਸਿੰਘ ਆਦਿ ਟਰੱਸਟ ਮੈੰਬਰ ਹਾਜਰ ਸਨ।
0 comments:
एक टिप्पणी भेजें