ਸਿੱਖਿਆ ਵਿਚਾਰੀ ਤੋਂ ਬੇਚਾਰੀ ਤੱਕ
ਜਦੋਂ ਵਿੱਦਿਆ ਜਾਂਦੀ ਸੀ ਵਿਚਾਰੀ ਤਾਂ ਗੁਰੂਆਂ ਨੇ ਲਿਖੇ ਗ੍ਰੰਥ ਅਤੇ ਲਿਖੇ ਵੇਦ ।ਰਾਮ ਅਰਜਨ ਅਤੇ ਏਕਲਵ ਨੇ ਦੁਨੀਆਂ ਨੂੰ ਦਿੱਤੀ ਨਵੀਂ ਸੇਧ। ਜਦੋਂ ਵਿੱਦਿਆ ਜਾਂਦੀ ਸੀ ਵਿਚਾਰੀ ਤਾਂ ਅਧਿਆਪਕਾਂ ਨੇ ਲਿਖੀਆਂ ਕਿਤਾਬਾਂ ਅਤੇ ਵੰਡਿਆ ਗਿਆਨ ।ਜਿਨਾਂ ਤੋਂ ਲੈ ਕੇ ਸੇਧ ਸੀਵੀ ਰਮਨ ਅਤੇ ਰਾਮਾਨੁਜ ਜਿਹਾਂ ਨੇ ਕੰਮ ਕੀਤੇ ਬਹੁਤ ਮਹਾਨ। ਜਦੋਂ ਵਿਦਿਆ ਜਾਂਦੀ ਸੀ ਵਿਚਾਰੀ ਤਾਂ ਵੱਡੇ ਵੱਡੇ ਆਏ ਡਾਕਟਰ ਅਤੇ ਇੰਜੀਨੀਅਰ ਜਿਨਾਂ ਦੀ ਸੋਚ ਅਤੇ ਖੋਜਾਂ ਨੇ ਲੋਕਾਂ ਨੂੰ ਲਿਆ ਦਿੱਤਾ ਬਹੁਤ ਨੇੜੇ। ਪਰ ਅੱਜ ਕੱਲ ਵਿਦਿਆ ਵਿਚਾਰ ਨਹੀਂ ਕੀਤੀ ਜਾਂਦੀ ਹੋ ਗਈ ਹੈ ਇਹ ਬੇਚਾਰੀ, ਨਾ ਹੀ ਕੋਈ ਪੜਨ ਦਾ ਇੱਛੁਕ, ਬੱਚਿਆਂ ਨੂੰ ਲੱਗ ਗਈ ਫੋਨ ਦੀ ਬਿਮਾਰੀ ।ਫੈਲ ਰਹੀ ਹੈ ਇਹ ਬਿਮਾਰੀ ਜੋਨ ਟੂ ਜ਼ੋਨ। ਕੈਦ ਹੋ ਗਈ ਸਾਰੀ ਦੁਨੀਆ ਨਾਮ ਹੈ ਇਸਦਾ ਸੈਲਫੋਨ। ਵਿੱਦਿਆ ਤੇ ਵਿਚਾਰ ਕਰਕੇ ਗੁਰੂਆਂ ਤੇ ਅਧਿਆਪਕਾਂ ਨੇ ਹਰ ਸੈਲ (ਜੇਲ) ਵਿੱਚੋਂ ਬਾਹਰ ਕੱਢ ਦਿੱਤਾ ਸੀ ਸੰਸਾਰ। ਕਿਉਂਕਿ ਉਸ ਵੇਲੇ ਲੋਕ ਉਸ ਸੈਲ ਵਿੱਚੋਂ ਹੋਣਾ ਚਾਹੁੰਦੇ ਸੀ ਬਹਾਲ,ਪਰ ਇਸ ਫੋਨ ਰੂਪੀ ਸੈਲ ਵਿੱਚੋਂ ਕੋਈ ਨਹੀਂ ਹੁਣ ਵਿਦਿਆ ਵਿਚਾਰੀ ਤੋਂ ਬੇਚਾਰੀ ਬਣ ਗਈ।
ਰਸ਼ਮੀ ਗੋਇਲ(ਸਾਇੰਸ ਮਿਸਟੈ੍ਸ)
ਸ.ਸ.ਸ.ਸ. ਧਨੌਲਾ( ਮੁੰਡੇ)
Sanjiv Garg kàli
0 comments:
एक टिप्पणी भेजें