ਸੜਕ ਸੁਰੱਖਿਆ ਮਹੀਨਾ-ਧਨੌਲਾ ਟੈਕਸੀ ਯੂਨੀਅਨ ਵਿਖੇ ਡਰਾਈਵਰਾਂ ਦੀ ਅੱਖਾਂ ਦੀ ਕੀਤੀ ਜਾਂਚ
ਆਵਾਜਾਈ ਨਿਯਮਾਂ ਦੀ ਪਾਲਣਾ ਕਰਕੇ ਸੁਰੱਖਿਅਤ ਵਾਹਨ ਚਲਾਉਣ ਦੀ ਅਪੀਲ--ਡਾ. ਔਜਲਾ
ਸੰਜੀਵ ਗਰਗ ਕਾਲੀ
ਧਨੌਲਾ ਮੰਡੀ, 23 ਜਨਵਰੀ :-- ਜ਼ਿਲ੍ਹਾ ਸਿਵਲ ਸਰਜਨ ਡਾ. ਬਲਦੇਵ ਸਿੰਘ ਦੇ ਦਿਸ਼ਾ ਨਿਰਦੇਸ਼ਾਂ , ਸੀਨੀਅਰ ਮੈਡੀਕਲ ਅਫਸਰ ਡਾ. ਸਤਵੰਤ ਸਿੰਘ ਔਜਲਾ ਦੀ ਅਗਵਾਈ ਵਿੱਚ ਸੜਕ ਸੁਰੱਖਿਆ ਮਹੀਨੇ ਤਹਿਤ ਟੈਕਸੀ ਯੂਨੀਅਨ ਧਨੌਲਾ ਵਿੱਚ ਆਪਥਾਲਮਿਕ ਅਫਸਰ ਗੁਰਮੀਤ ਸਿੰਘ ਸਾਗਰ ਡਰਾਈਵਰਾਂ ਦੀ ਅੱਖਾਂ ਦੀ ਜਾਂਚ ਕੀਤੀ ਗਈ ਤੇ ਮੌਕੇ ‘ਤੇ ਹੀ ਮੁਫਤ ਦਵਾਈ ਦਿੱਤੀ ਗਈ। ਕੈਂਪ ਦੌਰਾਨ ਉਨ੍ਹਾਂ ਕਿਹਾ ਕਿ ਸਮੂਹ ਡਰਾਈਵਰਾਂ ਨੂੰ ਸਮੇਂ-ਸਮੇਂ ਸਿਹਤ ਜਾਂਚ ਦੇ ਨਾਲ ਨਾਲ ਆਪਣੀਆਂ ਅੱਖਾਂ ਦੀ ਜਾਂਚ ਵੀ ਕਰਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕਦੇ ਵੀ ਕਿਸੇ ਦੀਆਂ ਅੱਖਾਂ ਵਿੱਚ ਲਾਲੀ ਰਹਿੰਦੀ ਹੈ ਜਾਂ ਪਾਣੀ ਨਿਕਲਦਾ ਹੈ ਤਾਂ ਉਹ ਹਸਪਤਾਲ ਆ ਕੇ ਮੁਫਤ ਜਾਂਚ ਕਰਵਾ ਸਕਦਾ ਹਨ। ਇਸ ਮੌਕੇ ਬਲਾਕ ਐਜੂਕੇਟਰ ਬਲਰਾਜ ਸਿੰਘ ਕਾਲੇਕੇ ਨੇ ਕਿਹਾ ਕਿ ਇਹ ਸੜਕ ਸੁਰੱਖਿਆ ਮਹੀਨਾ 31 ਜਨਵਰੀ ਤੱਕ ਮਨਾਇਆ ਜਾ ਰਿਹਾ ਹੈ ਜਿਸ ਦੌਰਾਨ ਡਰਾਇਵਰਾਂ ਦੀ ਅੱਖਾਂ ਦੀ ਜਾਂਚ ਕਰਨ ਤੋਂ ਇਲਾਵਾ ਉਨ੍ਹਾਂ ਨੂੰ ਆਵਾਜਾਈ ਦੇ ਨਿਯਮਾਂ ਦੀ ਪਾਲਣਾ ਕਰਨ ਲਈ ਵੀ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਨਸ਼ਿਆਂ ਅਤੇ ਡਰਾਈਵਰੀ ਦਾ ਕੋਈ ਮੇਲ ਨਹੀ ਹੈ, ਜਿਸਨੂੰ ਹਮੇਸ਼ਾ ਧਿਆਨ ’ਚ ਰੱਖਣਾ ਚਾਹੀਦਾ ਹੈ। ਇਸ ਮੌਕੇ ਤੇ ਸਰਦੂਲ ਸਿੰਘ ਸ਼ਿਵ ਚੰਦ ਸਿੰਘ ਤੋਂ ਇਲਾਵਾ ਕੁਲਦੀਪ, ਸਿੰਘ ਪਰਮਿੰਦਰ ਸਿੰਘ ਆਦਿ ਮੌਜੂਦ ਸਨ।
0 comments:
एक टिप्पणी भेजें