Contact for Advertising

Contact for Advertising

Latest News

सोमवार, 13 जनवरी 2025

ਐਸਕੇਐਮ ਦੇ ਸੱਦੇ ਤੇ ਧਨੌਲਾ ਚ ਕਿਸਾਨਾਂ ਨੇ ਫੂਕੀਆਂ ਕੌਮੀ ਖੇਤੀ ਮੰਡੀਕਰਨ ਨੀਤੀ ਦੇ ਖਰੜੇ ਦੀਆਂ ਕਾਪੀਆਂ

 ਐਸਕੇਐਮ ਦੇ ਸੱਦੇ ਤੇ ਧਨੌਲਾ ਚ ਕਿਸਾਨਾਂ ਨੇ ਫੂਕੀਆਂ ਕੌਮੀ ਖੇਤੀ ਮੰਡੀਕਰਨ ਨੀਤੀ ਦੇ  ਖਰੜੇ ਦੀਆਂ ਕਾਪੀਆਂ 






ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਵਿਰੁੱਧ ਕੀਤੀ ਜੰਮ ਕੇ ਨਾਅਰੇਬਾਜ਼ੀ 


26 ਜਨਵਰੀ ਨੂੰ ਦੇਸ਼ ਭਰ ਵਿੱਚ ਕੀਤੇ ਜਾਣਗੇ ਟਰੈਕਟਰ ਮਾਰਚ


ਸੰਜੀਵ ਗਰਗ ਕਾਲੀ 

 ਧਨੌਲਾ, 13 ਜਨਵਰੀ :- ਸੰਯੁਕਤ ਕਿਸਾਨ ਮੋਰਚਾ, ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਿਕ ) ਭਾਰਤੀ ਕਿਸਾਨ ਯੂਨੀਅਨ ਡਕੌਂਦਾ ,ਭਾਰਤੀ ਕਿਸਾਨ ਯੂਨੀਅਨ ਕਾਦੀਆਂ, ਕਿਸਾਨ ਯੂਨੀਅਨ ਕ੍ਰਾਂਤੀਕਾਰੀ, ਭਾਰਤੀ ਕਿਸਾਨ ਯੂਨੀਅਨ ਮਾਲਵਾ (ਹੀਰਕੇ)ਅਤੇ ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ ਤੇ ਅੱਜ ਤਹਿਸੀਲਦਾਰ ਦਫਤਰ ਧਨੌਲਾ ਦੇ ਅੱਗੇ ਕੇਂਦਰ ਸਰਕਾਰ ਵੱਲੋਂ ਸੂਬਾ ਸਰਕਾਰਾਂ ਨੂੰ ਭੇਜੇ ਕੌਮੀ ਖੇਤੀ ਨੀਤੀ ਖਰੜੇ ਦੀਆਂ ਕਾਪੀਆਂ ਸਾੜੀਆਂ ਗਈਆਂ ਅਤੇ ਪੰਜਾਬ ਸਰਕਾਰ ਦੇ ਕੇਂਦਰ ਸਰਕਾਰ ਖਿਲਾਫ ਜੰਮ ਕੇ ਕੀਤੀ ਨਾਅਰੇਬਾਜ਼ੀ ।ਇਸ ਮੌਕੇ ਤੇ ਬੋਲਦਿਆਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਬਲਾਕ ਪ੍ਰਧਾਨ ਬਲੌਰ ਸਿੰਘ ਛੰਨ੍ਹਾਂ ,ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜਿਲਾ ਜਰਨਲ ਸਕੱਤਰ ਸਿਕੰਦਰ ਸਿੰਘ ਭੂਰੇ ਅਤੇ ਹੋਰ ਵੱਖ ਵੱਖ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਇਹ ਖੇਤੀ ਨੀਤੀ ਖਰੜਾ ਮੰਡੀਆਂ ਦੇ ਪ੍ਰਬੰਧ ਨੂੰ ਖਤਮ ਕਰਨ ਦੀ ਸਾਜਿਸ਼ ਹੈ ਪੰਜਾਬ ਸਰਕਾਰ ਵਿਧਾਨ ਸਭਾ ਦਾ ਸੈਸ਼ਨ ਸੱਦ ਕੇ ਕੌਮੀ ਮੰਡੀ ਖੇਤੀ ਨੀਤੀ ਨੂੰ ਰੱਦ ਕਰੇ ਅਤੇ ਉਹਨਾਂ ਕਿਹਾ ਕਿ ਅਸੀਂ ਸਮੂਹ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਇਸ ਨੂੰ ਕਿਸੇ ਵੀ ਹਾਲਤ ਵਿੱਚ ਲਾਗੂ ਨਹੀਂ ਹੋਣ ਦੇਵਾਂਗੀਆਂ। ਇਨਾ ਇਹ ਵੀ ਦੱਸਿਆ ਕਿ 26 ਜਨਵਰੀ ਨੂੰ ਦੇਸ਼ ਭਰ ਵਿੱਚ ਕਿਸਾਨਾਂ ਵੱਲੋਂ ਟਰੈਕਟਰ ਮਾਰਚ ਕੀਤੇ ਜਾਣਗੇ। ਇਸ ਮੌਕੇ ਤੇ ਕ੍ਰਿਸ਼ਨ ਸਿੰਘ ਛੰਨਾ, ਜਰਨੈਲ ਸਿੰਘ ਜਵੰਧਾ ਪਿੰਡੀ, ਕੇਵਲ ਸਿੰਘ ਧਨੌਲਾ, ਪ੍ਰਧਾਨ ਨਿਰਮਲ ਸਿੰਘ ਧਨੌਲਾ,  ਰਣਜੀਤ ਸਿੰਘ ਭੂਰੇ, ਦਰਸ਼ਨ ਸਿੰਘ ਧਨੌਲਾ, ਰਾਣਾ ਸਿੰਘ ਧਨੌਲਾ,ਸੋਮਨਾਥ ਧਨੌਲਾ ਭੁਪਿੰਦਰ ਸਿੰਘ ਕੋਟਦੁੱਨਾ, ਮਲੂਕ ਸਿੰਘ, ਸਾਹਿਬ ਸਿੰਘ,  ਲਖਬੀਰ ਕੌਰ, ਅਮਰਜੀਤ ਕੌਰ, ਕੁਲਵੰਤ ਕੌਰ ,ਜਸਵੀਰ ਕੌਰ, ਬਿੰਦਰ ਕੌਰ ,ਮਹਿੰਦਰ ਕੌਰ , ਹਰਦੀਪ ਸਿੰਘ ਕਾਲਾ, ਸਮਿੰਦਰ ਸਿੰ,ਬਹਾਦਰ ਸਿੰਘ, ਮੱਘਰ ਸਿੰਘ , ਜੋਗਿੰਦਰ ਸਿੰਘ, ਜਵਾਲਾ ਸਿੰਘ, ਜਸਮੇਲ ਸਿੰਘ, ਜਸਵੀਰ ਸਿੰਘ ਤੋਂ ਇਲਾਵਾ ਭਾਰੀ ,ਗਿਣਤੀ ਵਿੱਚ ਵੱਖ-ਵੱਖ ਜਥੇਬੰਦੀਆਂ ਨੇ ਕਿਸਾਨ ਆਗੂ ਤੇ ਵਰਕਰ ਮੌਜੂਦ ਸਨ।

ਐਸਕੇਐਮ ਦੇ ਸੱਦੇ ਤੇ ਧਨੌਲਾ ਚ ਕਿਸਾਨਾਂ ਨੇ ਫੂਕੀਆਂ ਕੌਮੀ ਖੇਤੀ ਮੰਡੀਕਰਨ ਨੀਤੀ ਦੇ  ਖਰੜੇ ਦੀਆਂ ਕਾਪੀਆਂ
  • Title : ਐਸਕੇਐਮ ਦੇ ਸੱਦੇ ਤੇ ਧਨੌਲਾ ਚ ਕਿਸਾਨਾਂ ਨੇ ਫੂਕੀਆਂ ਕੌਮੀ ਖੇਤੀ ਮੰਡੀਕਰਨ ਨੀਤੀ ਦੇ ਖਰੜੇ ਦੀਆਂ ਕਾਪੀਆਂ
  • Posted by :
  • Date : जनवरी 13, 2025
  • Labels :
  • Blogger Comments
  • Facebook Comments

0 comments:

एक टिप्पणी भेजें

Top