ਭੈਣੀ ਜੱਸਾ ਨੇੜੇ ਕੋਠਿਆਂ ਵਿੱਚ ਤਿੰਨ ਨੌਜਵਾਨਾਂ ਨੇ ਮੋਟਰਸਾਈਕਲ ਵਾਲੇ ਤੋਂ ਖੋਹਿਆ ਬਟੂਆ ਤੇ ਮੋਬਾਇਲ
ਸੰਜੀਵ ਗਰਗ ਕਾਲੀ
ਧਨੌਲਾ , 15 ਜਨਵਰੀ ,:- ਧਨੌਲਾ ਦੇ ਨੇੜਲੇ ਪਿੰਡ ਭੈਣੀ ਜੱਸਾ ਤੋਂ ਹੰਢਆਇਆ ਨੂੰ ਜਾਂਦੇ ਪੱਕੇ ਰਾਹ ਤੇ ਕੱਸੀ ਦੇ ਪੁੱਲ ਨੇੜੇ un ਇੱਕ ਨੌਜਵਾਨ ਤੋਂ ਮੋਬਾਇਲ ਪਰਸ ਖੋਹਣ ਦਾ ਸਮਾਂਚਾਰ ਪ੍ਰਾਪਤ ਹੋਇਆ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਮਨਦੀਪ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਜਵੰਧਾ ਪਿੰਡੀ, ਕਰੀਬ 3:30 ਵਜੇ ਆਪਣੀ ਰਿਸ਼ਤੇਦਾਰੀ ਭੈਣੀ ਜੱਸਾ ਦੇ ਕੋਠਿਆ ਵਿੱਚ ਮਿਲਣ ਜਾ ਰਿਹਾ ਸੀ ਤਾਂ ਸੂਏ ਦੇ ਪੁੱਲ ਦੇ ਨੇੜੇ ਤਿੰਨ ਨੌਜਵਾਨ ਜੋ ਕਿ ਬਿਨਾਂ ਨੰਬਰ ਪਲੇਟ ਤੋਂ ਸਪਲੈਂਡਰ ਮੋਟਰਸਾਈਕਲ ਤੇ ਸਵਾਰ ਸਨ ਉਸ ਨੂੰ ਰੋਕ ਕੇ ਰੁੜੇਕੇ ਪਿੰਡ ਨੂੰ ਜਾਣ ਵਾਲਾ ਰਾਹ ਪੁੱਛਿਆ । ਮਨਦੀਪ ਸਿੰਘ ਨੇ ਕਿਹਾ ਕਿ ਮੈਨੂੰ ਤਾਂ ਰਾਹ ਦਾ ਪਤਾ ਨਹੀਂ ਇੰਨੇ ਵਿੱਚ ਉਹਨਾਂ ਨੇ ਹਾਕੀਆਂ ਕੱਢ ਕੇ ਉਸ ਦੀ ਕੁੱਟਮਾਰ ਕਰਕੇ ਗੀਜੇ ਵਿੱਚੋਂ ਪਰਸ, ਇਹ ਆਮ ਛੋਟਾ ਮੋਬਾਇਲ ਤੇ ਮੋਟਰਸਾਈਕਲ ਦੀ ਚਾਬੀ ਕੱਢ ਲਈ। ਮੋਟਰਸਾਈਕਲ ਦੀ ਚਾਬੀ ਤਾਂ ਉਹ ਸਾਹਮਣੇ ਕੁਝ ਦੂਰ ਤੇ ਹੀ ਸਿੱਟ ਗਏ ਅਤੇ ਫਰਾਰ ਹੋ ਗਏ। ਮਨਦੀਪ ਸਿੰਘ ਦੇ ਦੱਸਣ ਅਨੁਸਾਰ ਉਸ ਦੇ ਪਰਸ ਵਿੱਚ 5 ਹਜਾਰ ਦੇ ਕਰੀਬ ਰੁਪਈਆ ਸੀ ਅਤੇ ਆਧਾਰ ਕਾਰਡ ਹੋਰ ਜਰੂਰੀ ਡਾਕੂਮੈਂਟ ਸਨ। ਇਨਾ ਕਿਹਾ ਕਿ ਇਸ ਦੀ ਸੂਚਨਾ ਧਨੌਲਾ ਪੁਲਿਸ ਨੂੰ ਦੇ ਦਿੱਤੀ ਗਈ। ਇਸ ਸਬੰਧੀ ਜਦੋਂ ਧਨੌਲਾ ਥਾਣੇ ਦੇ ਜਾਂਚ ਅਧਿਕਾਰੀ ਜਸਪਾਲ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਜਲਦੀ ਹੀ ਲੁਟੇਰਿਆਂ ਨੂੰ ਫੜ ਲਿਆ ਜਾਵੇਗਾ।
0 comments:
एक टिप्पणी भेजें