ਪਿੰਡ ਅਜਨੋਹਾ ਵਿਖੇ ਵਿਸ਼ਵ ਇਲੈਕਟਰੋਪੈਥੀ ਦਿਵਸ ਮਨਾਇਆ ਗਿਆ।
ਕੋਟ ਫਤੂਹੀ 11 ਜਨਵਰੀ (ਬਹਾਦਰ ਖਾਨ) ਨਜਦੀਕੀ ਪਿੰਡ ਅਜਨੋਹਾ ਦੇ ਰਣਜੀਤ ਹਸਪਤਾਲ ਐਂਡ ਇਲੈਕਟਰੋਪੈਥਿਕ ਰਿਸਰਚ ਸੈਂਟਰ ਵਿਖੇ ਡਾਕਟਰ ਕਾਊਂਟ ਸੀਜਰ ਮੈਟੀ ਦੇ ਜਨਮ ਦਿਨ ਅਤੇ ਡਾਕਟਰ ਜੇ.ਐਸ. ਚਾਵਲਾ ਨੂੰ ਸਮਰਪਿਤ ਵਿਸ਼ਵ ਇਲੈਕਟਰੋਪੈਥੀ ਦਿਵਸ ਡਾਕਟਰ ਜਸਵੀਰ ਸਿੰਘ ਅਜਨੋਹਾ ਦੀ ਅਗਵਾਈ ਵਿੱਚ ਮਨਾਇਆ ਗਿਆ। ਇਸ ਮੌਕੇ ਸੋਹਣ ਸਿੰਘ ਠੰਡਲ ਸਾਬਕਾ ਕੈਬਨਿਟ ਮੰਤਰੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਮੁੱਖ ਮਹਿਮਾਨ ਸੋਹਣ ਸਿੰਘ ਠੰਡਲ ਅਤੇ ਹੋਰ ਬੁਲਾਰਿਆਂ ਨੇ ਡਾਕਟਰ ਕਾਊਂਟ ਸੀਜਰ ਮੈਟੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਇਲੈਕਟਰੋਪੈਥਿਕ ਦਵਾਈਆਂ ਬਾਰੇ ਭਰਪੂਰ ਜਾਣਕਾਰੀ ਦਿੱਤੀ। ਪ੍ਰਬੰਧਕਾਂ ਵਲੋਂ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ ਤੇ ਚਾਹ ਮਠਿਆਈ ਦੇ ਲੰਗਰ ਲਗਾਏ ਗਏ । ਇਸ ਮੌਕੇ ਸਟੇਜ ਸੰਚਾਲਨ ਜਥੇਦਾਰ ਕੁਲਦੀਪ ਸਿੰਘ ਅਜਨੋਹਾ ਨੇ ਬਾਖੂਬੀ ਕੀਤਾ। ਇਸ ਮੌਕੇ ਡਾ. ਕਰਨਵੀਰ ਕਲਸ਼ੋਤਰਾ (ਨੀਲ ਏਜੰਸੀ ਜਲੰਧਰ ), ਡਾ. ਸੁਰਜੀਤ ਸਿੰਘ ਕੰਗ ਜਲੰਧਰ, ਸਤਵੀਰ ਸਿੰਘ ਪੰਡੋਰੀ ਬੀਬੀ , ਕੁਲਵਿੰਦਰ ਸਿੰਘ ਪਰਮਾਰ ਅਜਨੋਹਾ, ਗੁਰਪ੍ਰੀਤ ਸਿੰਘ ਪਰਮਾਰ, ਕੁਲਦੀਪ ਸਿੰਘ ਅਜਨੋਹਾ, ਸੁਰਜੀਤ ਮੋਗਾ, ਬਲਰਾਮ ਸਿੰਘ ਰਾਜਪੁਰ ਭਾਈਆ, ਵਿਜੈ ਰਾਜਪੁਰ ਭਾਈਆ, ਸੁਲਤਾਨ ਸਿੰਘ ਫਗਵਾੜਾ, ਦਲਜੀਤ ਸਿੰਘ ਅਜਨੋਹਾ , ਜੋਰਾਵਰ ਸਿੰਘ , ਜਤਿੰਦਰ ਕੌਰ, ਗੁਰਸਿਮਰਨ ਕੌਰ , ਕਿਰਪਾਲ ਕੌਰ, ਅਮਨਪ੍ਰੀਤ ਕੌਰ , ਸਰਬਦੀਪ ਸਿੰਘ ਲਾਟੀ ਫਗਵਾੜਾ, ਹਰਦੀਪ ਸਿੰਘ ਠੱਕਰਵਾਲ, ਰਾਜ ਕੁਮਾਰ ਹੁਸ਼ਿਆਰਪੁਰ, ਨੰਬਰਦਾਰ ਅਸ਼ੋਕ ਰਾਣਾ , ਹਰਦੇਵ ਸ਼ੋਕਰ , ਐਡਵੋਕੇਟ ਦੁਸ਼ੰਤ ਓਹਰੀ ਹੁਸ਼ਿਆਰਪੁਰ, ਅਜੈ ਸੂਦ, ਹਰਭਜਨ ਕੌਰ ਰੋਪੜ , ਸਾਬਕਾ ਸਰਪੰਚ ਮਮਤਾ ਰਾਣੀ , ਕਿਰਪਾਲ ਸਿੰਘ ਪਾਲਾ , ਇਕਬਾਲ ਕੌਰ ਕਰਨਾਣਾ ਆਦਿ ਹਾਜ਼ਰ ਸਨ |
11 hsp bahadur khan 02 photo caption:- ਪਿੰਡ ਅਜਨੋਹਾ ਵਿਖੇ ਮਨਾਏ ਵਿਸ਼ਵ ਇਲੈਕਟਰੋਪੈਥੀ ਦਿਵਸ ਨੂੰ ਸਮਰਪਿਤ ਸਮਾਗਮ ਵਿੱਚ ਸੋਹਣ ਸਿੰਘ ਠੰਡਲ ਨੂੰ ਸਨਮਾਨਿਤ ਕਰਦੇ ਹੋਏ ਡਾਕਟਰ ਜਸਵੀਰ ਸਿੰਘ ਅਜਨੋਹਾ ਅਤੇ ਹੋਰ। ਹੇਠਾਂ ਸਮਾਗਮ ਦੌਰਾਨ ਪਹੁੰਚੀਆਂ ਪ੍ਰਮੁੱਖ ਸਖਸ਼ੀਅਤਾਂ। ਤਸਵੀਰ (ਬਹਾਦਰ ਖਾਨ)
0 comments:
एक टिप्पणी भेजें