ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਹੋਈ ਧਨੌਲਾ ਵਿੱਚ ਅਹਿਮ ਮੀਟਿੰਗ
20 ਜਨਵਰੀ ਨੂੰ ਸਮੁੱਚੇ ਦੇਸ਼ ਦੇ ਮੈਂਬਰ ਪਾਰਲੀਮੈਂਟਾ ਨੂੰ ਦਿੱਤੇ ਜਾਣਗੇ ਮੰਗ ਪੱਤਰ
ਸੰਜੀਵ ਗਰਗ ਕਾਲੀ
ਧਨੋਲਾ ਮੰਡੀ, 18 ਜਨਵਰੀ :- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਬਰਨਾਲਾ ਦੇ ਪਿੰਡਾਂ ਦੀ ਅਹਿਮ ਮੀਟਿੰਗ ਬਲਾਕ ਪ੍ਰਧਾਨ ਬਲੌਰ ਸਿੰਘ ਸੈਨਾ ਦੀ ਅਗਵਾਈ ਵਿੱਚ ਗੁਰਦੁਆਰਾ ਸਾਹਿਬ ਧਨੌਲਾ ਵਿਖੇ ਹੋਈ । ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਬਲਾਕ ਪ੍ਰਧਾਨ ਬਲੌਰ ਸਿੰਘ ਛੰਨ੍ਹਾਂ ਅਤੇ ਬਲਾਕ ਖਜਾਨਚੀ ਜਰਨੈਲ ਸਿੰਘ ਜਵੰਧਾ ਪਿੰਡੀ ਨੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਸਮੁੱਚੇ ਦੇਸ਼ ਦੇ ਮੈਂਬਰ ਪਾਰਲੀਮੈਂਟਾਂ ਨੂੰ ਕੌਮੀ ਖੇਤੀ ਮੰਡੀਕਰਨ ਨੀਤੀ ਦਾ ਜੋ ਖਰੜਾ ਆਇਆ ਉਸ ਦੇ ਵਿਰੋਧ ਵਿੱਚ ਐਸਕੇਐਮ ਅਤੇ ਸਾਰੀਆਂ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ 20 ਜਨਵਰੀ ਮੰਗ ਪੱਤਰ ਦਿੱਤੇ ਜਾਣਗੇ। ਇਹਨਾਂ ਆਗੂਆਂ ਨੇ ਦੱਸਿਆ ਕਿ ਕੌਮੀ ਖੇਤੀ ਮੰਡੀਕਰਨ ਖਰੜੇ ਤੋਂ ਇਲਾਵਾ ਦੂਸਰੀਆਂ ਕਿਸਾਨੀ ਮੰਗਾਂ ਅਤੇ ਦੋ ਫੋਰਮਾਂ ਐਸਕੇਐਮ ਗੈਰਰਾਜਨੀਤਿਕ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀਆਂ ਮੰਗਾਂ ਮੰਨ ਕੇ ਉਸਦੇ ਫੌਰੀ ਤੌਰ ਤੇ ਹੱਲ ਕੱਢ ਕੇ ਕਿਸਾਨੀ ਅੰਦੋਲਨ ਨੂੰ ਖਤਮ ਕਰਾਇਆ ਜਾਵੇ । ਇਨਾ ਦੱਸਿਆ ਕਿ ਇਹਨਾਂ ਮੰਗਾਂ ਨੂੰ ਮਨਵਾਉਣ ਲਈ ਕੇਂਦਰ ਸਰਕਾਰ ਤੇ ਦਬਾਅ ਬਣਾਉਣ ਵਾਸਤੇ 26 ਜਨਵਰੀ ਨੂੰ ਪੂਰੇ ਭਾਰਤ ਵਿੱਚ ਟਰੈਕਟਰ ਮਾਰਚ ਵੀ ਕੱਢੇ ਜਾ ਰਹੇ ਹਨ। ਮੀਟਿੰਗ ਦੌਰਾਨ ਇਸ ਤੋਂ ਇਲਾਵਾ ਹੋਰ ਵੀ ਕਿਸਾਨੀ ਮਸਲਿਆਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਤੇ ਮਾਸਟਰ ਨਰਿੱਪਜੀਤ ਸਿੰਘ ਬਡਬਰ, ਪ੍ਰਧਾਨ ਕੇਵਲ ਸਿੰਘ ਧਨੌਲਾ, ਜਰਨੈਲ ਸਿੰਘ ਬਦਰਾ, ਭੋਲਾ ਸਿੰਘ ਅਸਪਾਲ ਕਲਾਂ, ਬਲਜਿੰਦਰ ਸਿੰਘ ਧੌਲਾ, ਬੋਘਾ ਸਿੰਘ ਅਸਪਾਲ ਖੁਰਦ, ਭੋਲਾ ਸਿੰਘ ਭੱਠਲਾਂ, ਬਲਦੇਵ ਸਿੰਘ ਕਾਲੇਕੇ, ਦਰਸ਼ਨ ਸਿੰਘ ਨੰਬਰਦਾਰ ਹਰੀਗੜ੍ਹ, ਅਮਰਜੀਤ ਕੌਰ ਬਡਬਰ, ਲਖਵੀਰ ਕੌਰ ਧਨੌਲਾ, ਗੁਰਜੰਟ ਸਿੰਘ, ਭੋਲਾ ਸਿੰਘ ਰਾਜੀਆ, ਬਲਦੇਵ ਸਿੰਘ ਦਾਨਗੜ ਅੱਜ ਕਿਸਾਨ ਮੌਜੂਦ ਸਨ।
0 comments:
एक टिप्पणी भेजें