Contact for Advertising

Contact for Advertising

Latest News

शुक्रवार, 24 जनवरी 2025

ਮੁੜ ਬਹਾਲ ਕੱਚਾ ਯੂਨੀਅਨ ਪੰਜਾਬ ਦੇ ਅਧਿਆਪਕਾਂ ਤੇ ਜਲੰਧਰ ਪ੍ਰਸ਼ਾਸਨ ਦੁਆਰਾ ਪਾਏ ਪਰਚੇ ਰੱਦ ਨਾ ਕੀਤੇ ਤਾਂ ਸੰਘਰਸ਼ ਕੀਤਾ ਜਾਵੇਗਾ ਤੇਜ :- ਵਿਕਾਸ ਸਾਹਨੀ

 ਮੁੜ ਬਹਾਲ ਕੱਚਾ ਯੂਨੀਅਨ ਪੰਜਾਬ ਦੇ ਅਧਿਆਪਕਾਂ ਤੇ  ਜਲੰਧਰ ਪ੍ਰਸ਼ਾਸਨ ਦੁਆਰਾ ਪਾਏ ਪਰਚੇ ਰੱਦ ਨਾ ਕੀਤੇ ਤਾਂ ਸੰਘਰਸ਼ ਕੀਤਾ ਜਾਵੇਗਾ ਤੇਜ :- ਵਿਕਾਸ ਸਾਹਨੀ


6 ਫਰਵਰੀ ਤੱਕ ਜੇਕਰ ਮੰਗਾਂ ਨਾ ਮੰਨੀਆਂ ਤਾਂ ਵੱਢਿਆ ਜਾਵੇਗਾ ਗੁਪਤ ਸੰਘਰਸ਼ 


ਸੰਜੀਵ ਗਰਗ ਕਾਲੀ 

 

ਧਨੌਲਾ , 24 ਜਨਵਰੀ  :- ਮੁੜ ਬਹਾਲ ਕੱਚੇ ਅਧਿਆਪਕ ਯੂਨੀਅਨ ਪੰਜਾਬ ਜੋ ਕਿ ਕਾਫੀ ਲੰਮੇ ਸਮੇਂ ਤੋਂ ਸਿੱਖਿਆ ਵਿਭਾਗ ਵਿਖੇ ਬਹਾਲੀ ਲਈ ਸੰਘਰਸ਼ ਕਰ ਰਹੀ ਹੈ ਉਹਨਾਂ ਦੇ ਮੈਂਬਰਾਂ ਦੀ ਅੱਜ ਮੀਟਿੰਗ  ਹੋਈ। ਪ੍ਰੈਸ ਨੂੰ ਪ੍ਰੈਸ ਨੋਟ ਜਾਰੀ ਕਰਦੇ ਉਹਨਾਂ ਕਿਹਾ ਕਿ   ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ  ਵੱਲੋਂ ਸੱਤਾ ਵਿੱਚ ਆਉਣ ਤੋਂ ਪਹਿਲਾਂ ਜਥੇਬੰਦੀ ਨਾਲ ਬਿਨਾਂ ਸ਼ਰਤ ਬਹਾਲ ਕਰਨ ਦਾ ਵਾਅਦਾ ਕੀਤਾ ਗਿਆ ਸੀ ਜਿਸ ਸਬੰਧੀ ਸਿੱਖਿਆ ਮੰਤਰੀ ਪੰਜਾਬ ਅਤੇ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਕਾਫੀ ਮੀਟਿੰਗਾਂ ਹੋ ਚੁੱਕੀਆਂ ਨੇ ਪ੍ਰੰਤੂ ਅਜੇ ਤੱਕ ਨਿਯੁਕਤੀ ਪੱਤਰ ਨਹੀਂ ਸੌਪੇ ਗਏ ਪਿਛਲੇ ਦਿਨੀ ਸ਼ਾਂਤਮਈ ਢੰਗ ਨਾਲ ਸੰਘਰਸ਼ ਕਰੇ ਅਧਿਆਪਕਾਂ ਤੇ ਜਲੰਧਰ ਪ੍ਰਸ਼ਾਸਨ ਦੁਆਰਾ ਪਰਚੇ ਪਾ ਕੇ ਸੰਘਰਸ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ। ਜਥੇਬੰਦੀ ਦੀਆਂ ਹੱਕੀ ਮੰਗਾਂ ਸਬੰਧੀ ਸਬ ਕਮੇਟੀ ਪੰਜਾਬ ਨਾਲ ਪਹਿਲਾਂ ਵੀ ਕਾਫੀ ਮੀਟਿੰਗਾਂ ਕੀਤੀਆਂ ਜਾ ਚੁੱਕੀਆਂ ਨੇ। ਪਿਛਲੇ ਮਹੀਨੇ ਚਾਰ ਮੀਟਿੰਗਾਂ ਹੋ ਚੁੱਕੀਆਂ ਨੇ।  ਅਤੇ ਹੁਣ 6  ਫਰਵਰੀ 2025 ਨੂੰ ਦੁਬਾਰਾ ਮੀਟਿੰਗ ਲਈ ਸਮਾਂ ਦਿੱਤਾ ਗਿਆ ਹੈ। ਮੁੜ ਬਹਾਲ ਕੱਚੇ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਵਿਕਾਸ ਸਾਹਨੀ ਨੇ ਕਿਹਾ ਕਿ ਸਰਕਾਰ ਰੋਜ਼ਗਾਰ ਦੇ ਨਾਮ ਤੇ ਈਜੀਐਸ ,ਏਆਈਵੀ,ਐਸ ਟੀਆਰ,ਸਿੱਖਿਆ ਕਰਮੀ, ਸਿੱਖਿਆ ਪ੍ਰੋਵਾਈਡਰ, ਆਈਈਵੀ ਅਧਿਆਪਕਾਂ ਨੂੰ ਸੜਕਾਂ ਤੇ ਰੋਲ ਰਹੀ ਹੈ। ਇਹਨਾਂ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ 6 ਫਰਵਰੀ 2022 ਨੂੰ ਸਾਡੀਆਂ ਸੇਵਾਵਾਂ ਬਹਾਲ ਨਾ ਕੀਤੀਆਂ ਅਤੇ ਜਲੰਧਰ ਪੁਲਿਸ ਦੁਆਰਾ ਪਾਏ ਪਰਚੇ ਰੱਦ ਨਹੀਂ ਕੀਤੇ ਜਾਂਦੇ ਤਾਂ  ਪੂਰੇ ਪੰਜਾਬ ਵਿੱਚ ਵੱਡੇ ਪੱਧਰ ਤੇ ਸੰਘਰਸ਼ ਵਿੱਡਿਆ ਜਾਵੇਗਾ।  ਸੰਘਰਸ਼ ਦੌਰਾਨ ਕਿਸੇ ਵੀ ਨਫਾ ਨੁਕਸਾਨ ਦੀ  ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਲਖਵਿੰਦਰ ਕੌਰ ਅਮਨਦੀਪ ਧਾਲੀਵਾਲ ਵਰਨ ਖੇੜਾ ਗੁਰਪ੍ਰੀਤ ਸਿੰਘ ਜਸਵਿੰਦਰ ਕੌਰ ਅਤੇ ਹੋਰ ਮੈਂਬਰ ਮੌਜੂਦ ਸਨ।

ਮੁੜ ਬਹਾਲ ਕੱਚਾ ਯੂਨੀਅਨ ਪੰਜਾਬ ਦੇ ਅਧਿਆਪਕਾਂ ਤੇ  ਜਲੰਧਰ ਪ੍ਰਸ਼ਾਸਨ ਦੁਆਰਾ ਪਾਏ ਪਰਚੇ ਰੱਦ ਨਾ ਕੀਤੇ ਤਾਂ ਸੰਘਰਸ਼ ਕੀਤਾ ਜਾਵੇਗਾ ਤੇਜ :- ਵਿਕਾਸ ਸਾਹਨੀ
  • Title : ਮੁੜ ਬਹਾਲ ਕੱਚਾ ਯੂਨੀਅਨ ਪੰਜਾਬ ਦੇ ਅਧਿਆਪਕਾਂ ਤੇ ਜਲੰਧਰ ਪ੍ਰਸ਼ਾਸਨ ਦੁਆਰਾ ਪਾਏ ਪਰਚੇ ਰੱਦ ਨਾ ਕੀਤੇ ਤਾਂ ਸੰਘਰਸ਼ ਕੀਤਾ ਜਾਵੇਗਾ ਤੇਜ :- ਵਿਕਾਸ ਸਾਹਨੀ
  • Posted by :
  • Date : जनवरी 24, 2025
  • Labels :
Next
This is the most recent post.
पुरानी पोस्ट
  • Blogger Comments
  • Facebook Comments

0 comments:

एक टिप्पणी भेजें

Top