ਨੌਜਵਾਨ ਦੀ ਅਣਪਛਾਤੀ ਲਾਸ਼ ਮਿਲੀ
ਸੰਗਰੂਰ - ਬਠਿੰਡਾ ਰੋਡ ਤੇ ਇਕ Hotel & Restaurent ਬਰਨਾਲਾ ਨੇੜਿਓਂ ਇੱਕ ਕਮਰੇ ਵਿੱਚੋਂ ਸ਼ੱਕੀ ਹਾਲਤ ਵਿੱਚ ਨੌਜਵਾਨ ਦੀ ਲਾਸ਼ ਮਿਲਣ ਤੋਂ ਬਾਅਦ ਨੇੜਲੇ ਲੋਕਾਂ ਵਿੱਚ ਕਾਫੀ ਦਹਿਸ਼ਤ ਦਾ ਮਾਹੌਲ ਹੈ। ਇਹ ਲਾਸ਼ ਕਿਸ ਦੀ ਹੈ, ਮਰਨ ਵਾਲਾ ਨੌਜਵਾਨ ਕਿੱਥੋਂ ਦਾ ਰਹਿਣ ਵਾਲਾ ਹੈ ਤੇ ਇੱਥੇ ਕਦੋਂ ਤੇ ਕਿਵੇਂ ਪਹੁੰਚਿਆਂ, ਅਜਿਹੇ ਸਵਾਲਾਂ ਦਾ ਜੁਆਬ ਲੱਭਣ ਲਈ, ਪੁਲਿਸ ਨੇ ਲਾਸ਼ ਕਬਜੇ ਵਿੱਚ ਲੈ ਕੇ, ਪੋਸਟਮਾਰਟਮ ਅਤੇ ਪਹਿਚਾਣ ਕਰਨ ਵਾਸਤੇ 72 ਘੰਟਿਆਂ ਲਈ ਸਿਵਲ ਹਸਪਤਾਲ ਬਰਨਾਲਾ ਦੀ ਮੌਰਚਰੀ ਵਿੱਚ ਸੰਭਾਲ ਦਿੱਤੀ ਹੈ। ਮ੍ਰਿਤਕ ਦੀ ਉਮਰ 20/25 ਵਰ੍ਹਿਆਂ ਦੇ ਕਰੀਬ ਜਾਪਦੀ ਹੈ। ਪੁਲਿਸ ਨੂੰ ਲਾਸ਼ ਦੀ ਸੂਚਨਾ ਨਗਰ ਕੌਂਸਲ ਬਰਨਾਲਾ ਦੇ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ ਨੇ ਫੋਨ ਕਰਕੇ, ਦਿੱਤੀ। ਸੂਚਨਾ ਮਿਲਿਦਿਆਂ ਹੀ ਥਾਣਾ ਸਿਟੀ 2 ਬਰਨਾਲਾ ਦੇ ਐਸਐਚਓ ਕੁਲਜਿੰਦਰ ਸਿੰਘ, ਸੀਆਈਏ ਬਰਨਾਲਾ ਦੇ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਆਪਣੀ ਟੀਮ ਸਮੇਤ ਘਟਨਾ ਵਾਲੀ ਥਾਂ ਤੇ ਪਹੁੰਚ ਗਏ।ਨਗਰ ਕੌਂਸਲ ਬਰਨਾਲਾ ਦੇ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ ਨੇ ਦੱਸਿਆ ਕਿ ਬਠਿੰਡਾ ਰੋਡ ਤੇ ਉਨ੍ਹਾਂ ਦੇ ਖੇਤ ਵਿੱਚ ਮੋਟਰ ਲੱਗੀ ਹੈ ਤੇ ਕਮਰਾ ਬਣਿਆ ਹੋਇਆ ਹੈ। ਪਰੰਤੂ ਕਮਰੇ ਨੂੰ ਕੋਈ ਕੁੰਡਾ,ਜਿੰਦਾ, ਦਰਵਾਜਾ ਆਦਿ ਨਹੀਂ ਲੱਗਿਆ ਹੋਇਆ। ਖੇਤ ਕੰਮ ਕਰਨ ਵੇਲੇ ਹੀ, ਉਨਾਂ ਦੇ ਸੀਰੀ ਸਾਂਝੀ ਕਮਰੇ ਦੀ ਵਰਤੋਂ ਕਰਦੇ ਹਨ। ਅੱਜ ਸਵੇਰੇ ਜਦੋਂ ਉਨ੍ਹਾਂ ਦੇ ਕੰਮ ਕਰਨ ਵਾਲੇ ਵਿਅਕਤੀ ਖੇਤ ਗੇੜਾ ਮਾਰਨ ਪਹੁੰਚੇ ਤਾਂ ਉਨਾਂ ਵੀਰਾਨ ਪਏ ਮੋਟਰ ਦੇ ਕਮਰੇ ਵਿੱਚ ਇੱਕ ਨੌਜਵਾਨ ਦੀ ਲਾਸ਼ ਪਈ ਦੇਖੀ ਹੋਣ ਬਾਰੇ ਮੈਨੂੰ ਦੱਸਿਆ। ਲਾਸ਼ ਦੇ ਸਿਰ ਵਾਲੇ ਪਾਸੇ ਖੂਨ ਡੁੱਲ੍ਹਿਆ ਹੋਇਆ ਸੀ ਤੇ ਮੂੰਹ ਵਿੱਚੋਂ ਝੱਗ ਵੀ ਨਿਕਲੀ ਹੋਈ ਸੀ ਤੇ ਮੱਥੇ ਦੇ ਇੱਕ ਪਾਸੇ ਮਿੱਟੀ ਲੱਗੀ ਹੋਈ ਸੀ। ਮ੍ਰਿਤਕ ਦੇ ਵਾਲ ਤੇ ਦਾੜੀ ਕੱਟੀ ਹੋਈ ਤੇ ਨੀਲੀ ਚੌਕਦਾਰ ਸ਼ਰਟ ਅਤੇ ਲੋਅਰ ਟਾਈਪ ਪੈਂਟ ਪਾਈ ਹੋਈ ਸੀ। ਲਾਸ਼ ਦੇ ਕੋਲ ਪਾਣੀ ਵਾਲੀ ਬੋਤਲ ਬਿਨਾਂ ਢੱਕਣ ਤੋਂ ਅਤੇ ਇੱਕ ਗਰਮ ਕੰਬਲ ਵੀ ਪੈਰਾਂ ਤੇ ਪਿਆ ਸੀ। ਉਨ੍ਹਾਂ ਤੁਰੰਤ ਹੀ ਇਸ ਦੀ ਸੂਚਨਾ ਦੇ ਕੇ,ਪੁਲਿਸ ਨੂੰ ਬੁਲਾਇਆ। ਪੁਲਿਸ ਅਧਿਕਾਰੀਆਂ ਨੇ ਮੌਕਾ ਮੁਆਇਨਾ ਕਰਨ ਉਪਰੰਤ ਲਾਸ਼ ਕਬਜੇ ਵਿੱਚ ਲੈ ਕੇ, ਮੌਰਚਰੀ ਵਿੱਚ ਰੱਖ ਦਿੱਤੀ ਹੈ। ਉਨਾਂ ਕਿਹਾ ਕਿ ਮ੍ਰਿਤਕ ਵਿਅਕਤੀ ਨੂੰ ਕਿਸੇ ਨੇ ਇੱਥੇ ਕਦੇ ਵੀ ਫਿਰਦਾ ਨਹੀਂ ਦੇਖਿਆ। ਇਹ ਅਣਪਛਾਤਾ ਨੌਜਵਾਨ ਕੌਣ ਹੈ, ਇਸ ਦੀ ਹਾਲੇ ਸ਼ਨਾਖਤ ਵੀ ਨਹੀਂ ਹੋਈ ।ਨੇੜਲੇ ਖੇਤਾਂ ਵਿੱਚ ਰਹਿੰਦੇ ਕੁੱਝ ਕਿਸਾਨਾਂ ਨੇ ਕਿਹਾ ਕਿ ਹੋਟਲ ਵਿੱਚ ਵੀ ਕੁੱਝ ਸਮਾਂ ਪਹਿਲਾਂ ਇੱਕ ਚੌਕੀਦਾਰ ਦੀ ਹੱਤਿਆ ਹੋ ਗਈ ਸੀ, ਜਿਸ ਦਾ ਕਾਤਿਲ ਫੜ੍ਹਿਆ ਵੀ ਗਿਆ ਸੀ
ਉਨਾਂ ਕਿਹਾ ਕਿ ਹੋਟਲ ਵਿੱਚ ਚੋਵੀਂ ਘੰਟੇ ਮੁੰਡੇ-ਕੁੜੀਆਂ ਦਾ ਆਉਣਾ ਜਾਣਾ ਲੱਗਿਆ ਰਹਿੰਦਾ ਹੈ। ਕੋਈ ਕਿੱਥੋਂ ਦਾ ਹੁੰਦੈ, ਕਿਸੇ ਨੂੰ ਇਲਮ ਨਹੀਂ ਹੁੰਦਾ। ਉਨਾਂ ਸ਼ੱਕ ਜਾਹਿਰ ਕੀਤਾ ਕਿ ਜੇਕਰ ਹੋਟਲ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਅਤੇ ਰਿਕਾਰਡ ਖੰਗਾਲਿਆ ਜਾਵੇ ਤਾਂ ਵੀ ਮ੍ਰਿਤਕ ਦੀ ਸ਼ਨਾਖਤ ਹੋਣ ਵਿੱਚ ਮੱਦਦ ਮਿਲ ਸਕਦੀ ਹੈ। ਸੀਆਈਏ ਥਰਨਾਲਾ ਦੇ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਨੇ ਕਿਹਾ ਕਿ ਪੁਲਿਸ ਨੇ ਲਾਸ਼ ਕਬਜੇ ਵਿੱਚ ਲੈ ਕੇ ਮੋਰਚਰੀ ਵਿਖੇ ਸੰਭਾਲ ਦਿੱਤੀ ਹੈ। ਉਨਾਂ ਕਿਹਾ ਕਿ ਪੁਲਿਸ ਨੇ ਲਾਸ਼ ਪੋਸਟਮਾਰਟ ਅਤੇ ਸ਼ਨਾਖ਼ਤ ਲਈ ਮੋਰਚਰੀ ਵਿਖੇ ਰੱਖ ਦਿੱਤੀ ਹੈ। ਬੇਸ਼ੱਕ ਪੋਸਟਮਾਰਟ ਦੀ ਰਿਪੋਰਟ ਉਪਰੰਤ ਹੀ ਮੌਤ ਦੀ ਵਜ੍ਹਾ ਦਾ ਖੁਲਾਸਾ ਹੋਵੇਗਾ,ਫਿਰ ਵੀ ਪੁਲਿਸ ਹਰ ਅੰਗਲ ਤੋਂ ਸ਼ੱਕੀ ਹਾਲਤ ਵਿੱਚ ਮਿਲੀ ਲਾਸ਼ ਬਾਰੇ ਜਾਂਚ ਕਰ ਰਹੀ ਹੈ। ਵਾਰਦਾਤ ਵਾਲੀ ਥਾਂ ਨੇੜਲੇ ਹਾਈਵੇ ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲਣ ਤੋਂ ਇਲਾਵਾ ਟੈਕਨੀਕਲ ਢੰਗਾਂ ਨਾਲ ਤਫਤੀਸ਼ ਕਰ ਰਹੀ ਹੈ।
0 comments:
एक टिप्पणी भेजें