ਸ੍ਰੀ ਮਹਾਵੀਰ ਕਾਬੜ ਸੰਘ ਦੇ ਮੁੱਖ ਸੇਵਾਦਾਰ ਬਾਬਾ ਪੰਕਜ ਗੌਤਮ ਵੱਲੋਂ ਸੰਗਤਾਂ ਸਮੇਤ ਲਾਈ ਪ੍ਰਿਆਗਰਾਜ ਗੰਗਾ ਨਦੀ ਵਿਚ ਕੀਤਾ ਇਸਨਾਨ
ਸੰਜੀਵ ਗਰਗ ਕਾਲੀ
ਧਨੌਲਾ , 31 ਜਨਵਰੀ :-- ਪ੍ਰਿਆਗਰਾਜ ਉੱਤਰ ਪ੍ਰਦੇਸ਼ ਵਿੱਚ ਚੱਲ ਰਹੇ ਕੁੰਭ ਦੇ ਮੇਲੇ ਵਿੱਚ ਗੰਗਾ ਨਦੀ ਵਿੱਚ ਧਨੌਲਾ ਤੋਂ ਸ਼੍ਰੀ ਮਹਾਂਵੀਰ ਕਾਂਬੜ ਸੰਘ ਦੇ ਮੁੱਖ ਸੇਵਾਦਾਰ ਬਾਬਾ ਪੰਕਜ ਗੌਤਮ ਵੱਲੋਂ ਆਪਣੇ ਸਾਥੀਆਂ ਸਮੇਤ ਗੰਗਾ ਨਦੀ ਵਿੱਚ ਇਸ਼ਨਾਨ ਕੀਤਾ। ਬਾਬਾ ਪੰਕਜ ਗੌਤਮ ਨੇ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਕੁੰਭ ਦੇ ਮੇਲੇ ਦੌਰਾਨ ਗੰਗਾ ਵਿੱਚ ਇਸ਼ਨਾਨ ਕਰਨ ਨਾਲ ਮਨੁੱਖ ਦੀਆਂ ਸਾਰੀਆਂ ਦੁੱਖ ਤਕਲੀਫਾਂ ਦੂਰ ਹੋ ਜਾਂਦੀਆਂ ਹਨ। ਇਸ ਮੌਕੇ ਤੇ ਬਾਬਾ ਪੰਕਜ ਗੌਤਮ ਨਾਲ, ਖੁਸ਼ੀ ਗੌਤਮ ,ਗੌਰਵ ਬਾਂਸਲ, ਸਾਹਿਲ ਬਾਂਸਲ ਦਿਵਆਂਸੂ ਸਿੰਗਲਾ, ਰਾਜ ਕੁਮਾਰ ਗਰਗ, ਮਨੀਸ਼ ਸਿੰਗਲਾ ਮਹਿਕ ਗੋਇਲ ਤੋਂ ਇਲਾਵਾ ਹੋਰ ਸੰਗਤਾਂ ਮੌਜੂਦ ਸਨ।
0 comments:
एक टिप्पणी भेजें