Contact for Advertising

Contact for Advertising

Latest News

गुरुवार, 30 जनवरी 2025

ਪੱਤਰਕਾਰ ਬਲਜਿੰਦਰ ਚੌਹਾਨ ਨੂੰ ਸਦਮਾ, ਪਿਤਾ ਦਾ ਦੇਹਾਂਤ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਸਮੇਤ ਪੱਤਰਕਾਰਾਂ ਨੇ ਚੌਹਾਨ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ

 ਪੱਤਰਕਾਰ ਬਲਜਿੰਦਰ ਚੌਹਾਨ ਨੂੰ ਸਦਮਾ, ਪਿਤਾ ਦਾ ਦੇਹਾਂਤ



ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਸਮੇਤ ਪੱਤਰਕਾਰਾਂ ਨੇ ਚੌਹਾਨ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ

ਕੇਸ਼ਵ ਵਰਦਾਨ ਪੁੰਜ 

ਬਰਨਾਲਾ

ਏਕਤਾ ਪ੍ਰੈਸ ਕਲੱਬ ਬਰਨਾਲਾ ਦੇ ਜਨਰਲ ਸਕੱਤਰ ਤੇ ਸੀਨੀਅਰ ਪੱਤਰਕਾਰ ਬਲਜਿੰਦਰ ਸਿੰਘ ਚੌਹਾਨ, ਸੀਨੀ: ਅਕਾਲੀ ਆਗੂ ਸੁਰਜੀਤ ਕੌਰ ਬਰਨਾਲਾ ਅਤੇ ਸਾਬਕਾ ਵਿਧਾਇਕ ਗਗਨਜੀਤ ਸਿੰਘ ਬਰਨਾਲਾ ਦੇ ਸਿਆਸੀ ਸਲਾਹਕਾਰ ਤਰਲੋਕ ਸਿੰਘ ਅਤੇ ਸਮਾਜ ਸੇਵੀ ਬਲਵੰਤ ਸਿੰਘ ਦੇ ਸਤਿਕਾਰਯੋਗ ਪਿਤਾ ਜਥੇਦਾਰ ਗੁਰਬਚਨ ਸਿੰਘ ਬਿੱਲੂ ਬੀਤੀ ਕੱਲ ਆਪਣੇ ਸਵਾਸਾਂ ਦੀ ਪੂੰਜੀ ਪੂਰੀ ਕਰਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ, ਜਿਨਾਂ ਦਾ ਅੰਤਿਮ ਸਸਕਾਰ ਅੱਜ ਰਾਮਬਾਗ ਬਰਨਾਲਾ ਵਿਖੇ ਕੀਤਾ ਗਿਆ । ਮ੍ਰਿਤਕ ਜਥੇਦਾਰ ਗੁਰਬਚਨ ਸਿੰਘ ਬਿੱਲੂ ਦੀ ਮ੍ਰਿਤਕ ਦੇਹ ਨੂੰ ਅਗਨੀ ਦੀ ਰਸਮ ਉਹਨਾਂ ਦੇ ਬੇਟਿਆਂ ਵੱਲੋਂ ਨਿਭਾਈ ਗਈ । ਇਸ ਮੌਕੇ ਚੌਹਾਨ ਪਰਿਵਾਰ ਨਾਲ ਸਾਬਕਾ ਵਿਧਾਇਕ ਗਗਨਜੀਤ ਸਿੰਘ ਬਰਨਾਲਾ, ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਐਡਵੋਕੇਟ ਰੁਪਿੰਦਰ ਸਿੰਘ ਸੰਧੂ,ਇੰਡੀਅਨ ਜਰਨਲਿਸਟ ਐਸੋਸੀਏਸ਼ਨ ਆਫ਼ ਇੰਡੀਆ ਦੇ ਕੌਮੀ ਚੇਅਰਮੈਨ ਡ ਰਾਕੇਸ਼ ਪੁੰਜ,ਏਕਤਾ ਪ੍ਰੈੱਸ ਕਲੱਬ ਦੇ ਪ੍ਰਧਾਨ ਪੱਤਰਕਾਰ ਜਗਸੀਰ ਸਿੰਘ ਸੰਧੂ, ਪੱਤਰਕਾਰ ਦਵਿੰਦਰ ਦੇਵ, ਪੱਤਰਕਾਰ ਧਰਮਪਾਲ ਸਿੰਘ, ਪੱਤਰਕਾਰ ਅਵਤਾਰ ਸਿੰਘ ਚੀਮਾ, ਪੱਤਰਕਾਰ ਕਰਨਪ੍ਰੀਤ ਸਿੰਘ, ਪੱਤਰਕਾਰ ਰਜਿੰਦਰ ਸਿੰਗਲਾ, ਪੱਤਰਕਾਰ ਅਮਜਦ ਖਾਨ ਦੁੱਗਾਂ, ਪੱਤਰਕਾਰ ਮੰਗਲ ਸਿੰਘ, ਪੱਤਰਕਾਰ ਕੁਲਦੀਪ ਸਿੰਘ, ਪੱਤਰਕਾਰ ਗੁਲਸ਼ਨ ਕੁਮਾਰ, ਪੱਤਰਕਾਰ ਮਨੋਜ ਸ਼ਰਮਾ, ਪੱਤਰਕਾਰ ਅਵਤਾਰ ਸਿੰਘ ਫਰਵਾਹੀ, ਪੱਤਰਕਾਰ ਪ੍ਰਦੀਪ ਧਾਲੀਵਾਲ, ਪੱਤਰਕਾਰ ਸੰਦੀਪ ਸੈਂਡੀ, ਪੱਤਰਕਾਰ ਅਕੇਸ ਕੁਮਾਰ, ਜਗਜੀਤ ਸਿੰਘ ਸੰਧੂ, ਯਾਦਵਿੰਦਰ ਸਿੰਘ ਬਿੱਟੂ ਦੀਵਾਨਾ, ਸੋਨੀ ਜਾਗਲ ਸਾਬਕਾ ਐਮ.ਸੀ ਜਸਵਿੰਦਰ ਸਿੰਘ ਟਿੱਲੂ, ਸਾਬਕਾ ਐਮ.ਸੀ ਹਰਦੇਵ ਸਿੰਘ ਲੀਲਾ, ਦੱਤ ਮੈਡੀਕੋਜ ਦੇ ਐਮ.ਡੀ ਸ੍ਰੀ ਰਜੀਵ ਦੱਤ, ਸੁਖਵਿੰਦਰ ਸਿੰਘ ਕਾਲੇਕੇ, ਅੰਗਦਪ੍ਰਤਾਪ ਸਿੰਘ, ਰਣਧੀਰ ਸਿੰਘ ਧੀਰਾ, ਗੁਰਬਖਸ਼ ਸਿੰਘ ਅਤੇ ਸ਼ਹਿਰ ਵਾਸੀਆਂ ਨੇ ਦੁੱਖ ਸਾਂਝਾ ਕੀਤਾ। ਤੁਹਾਨੂੰ ਦੱਸ ਦੇਈਏ ਕੇ ਸਵਰਗਵਾਸੀ ਜਥੇਦਾਰ ਗੁਰਬਚਨ ਸਿੰਘ ਬਿੱਲੂ ਜੀ ਨੇ ਸਾਰੀ ਉਮਰ ਲੋਕ ਹਿਤਾਂ ਲਈ ਘੋਲ ਕਰਦਿਆ ਚੰਗੇ ਸਮਾਜ ਦੀ ਸਿਰਜਣਾ ਕਰਨ ਨੂੰ ਹੀ ਤਰਜੀਹ ਦਿੱਤੀ । ਜਥੇਦਾਰ ਬਿੱਲੂ ਨੇਕਦਿਲ ਅਤੇ ਸਾਫ਼ ਸੁਥਰੀ ਛਵੀ ਵਾਲੇ ਅਕਾਲੀ ਨੇਤਾ ਵਜੋਂ ਜਾਣੇ ਜਾਦੇ ਹਨ । ਅੱਜ ਓਹਨਾ ਦੇ ਸਵਰਗਲੋਕ ਜਾਣ ਨਾਲ ਜਿੱਥੇ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਉਥੇ ਹੀ ਸ਼ਹਿਰ ਵਾਸੀਆਂ ਨੂੰ ਵੀ ਓਹਨਾ ਦੀ ਘਾਟ ਹਮੇਸ਼ਾ ਰੜਕਦੀ ਰਹੇਗੀ । ਅੱਜ ਜਥੇਦਾਰ ਗੁਰਬਚਨ ਸਿੰਘ ਬਿੱਲੂ ਜੀ ਭਾਵੇਂ ਸਾਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਏ ਹਨ ਪਰ ਓਹਨਾ ਦੀ ਨਿੱਘੀ ਯਾਦ ਸਾਡੇ ਦਿਲਾਂ ਵਿੱਚ ਹਮੇਸ਼ਾ ਬਣੀ ਰਹੇਗੀ।

ਪੱਤਰਕਾਰ ਬਲਜਿੰਦਰ ਚੌਹਾਨ ਨੂੰ ਸਦਮਾ, ਪਿਤਾ ਦਾ ਦੇਹਾਂਤ    ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਸਮੇਤ ਪੱਤਰਕਾਰਾਂ ਨੇ ਚੌਹਾਨ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ
  • Title : ਪੱਤਰਕਾਰ ਬਲਜਿੰਦਰ ਚੌਹਾਨ ਨੂੰ ਸਦਮਾ, ਪਿਤਾ ਦਾ ਦੇਹਾਂਤ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਸਮੇਤ ਪੱਤਰਕਾਰਾਂ ਨੇ ਚੌਹਾਨ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ
  • Posted by :
  • Date : जनवरी 30, 2025
  • Labels :
  • Blogger Comments
  • Facebook Comments

0 comments:

एक टिप्पणी भेजें

Top