ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਡੀਸੀ ਦਫਤਰ ਮੂਹਰੇ ਲਾਇਆ ਧਰਨਾ ਪੰਜਵੇਂ ਦਿਨ ਵਿੱਚ ਪਹੁੰਚਿਆ
ਸੰਜੀਵ ਗਰਗ ਕਾਲੀ
ਧਨੌਲਾ,10 ਜਨਵਰੀ,ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਡੀਸੀ ਦਫਤਰ ਬਰਨਾਲਾ ਅੱਗੇ ਦਿਨ ਰਾਤ ਦਾ ਪੱਕਾ ਮੋਰਚਾ ਕੜਾਕੇ ਠੰਢ ਵਿੱਚ ਅੱਜ ਪੰਜਵੇਂ ਦਿਨ ਵਿੱਚ ਪਹੁੰਚ ਗਿਆ ਹੈ। ਇਸ ਮੋਰਚੇ ਦੀ ਭਾਰਤੀ ਕਿਸਾਨ ਯੂਨੀਅਨ ਏਕਤਾ ਡਕਾਉਂਦਾ ਧਨੇਰ ਵੱਲੋਂ ਹਮਾਇਤ ਕੀਤੀ ਗਈ ਹੈ। ਕਿਉਂਕਿ 4,ਜਨਵਰੀ ਨੂੰ ਜਨਵਰੀ ਹੰਡਿਆਇਆ ਟੀ ਪੁਆਇੰਟ ਵਿਚਕਾਰ ਜਲੇਬੀ ਪੁੱਲ ਤੇ ਹਾਦਸਾ ਵਾਪਰਿਆ ਸੀ। ਜਿਸ ਵਿੱਚ ਤਿੰਨ ਭੈਣਾਂ ਸ਼ਹੀਦ ਤੇ 10 ਵਰਕਰ ਗੰਭੀਰ ਰੂਪ ਵਿੱਚ ਜਖਮੀ ਤੇ ਬਹੁਤ ਸਾਰੇ ਕਿਸਾਨਾ ਗੁਝੀਆਂ ਸੱਟਾਂ ਤੇ ਜ਼ਖ਼ਮੀ ਹੋ ਗਏ ਸਨ। ਇਨਸਾਫ ਦਵਾਉਣ ਲਈ ਮੋਰਚਾ ਜਾਰੀ ਰਹੇਗਾ ।ਸ਼ਹੀਦ ਭੈਣਾਂ ਨੂੰ 10-10 ਲੱਖ ਰੁਪਆ ਪਰਿਵਾਰ ਦੇ ਇੱਕ ਜੀ ਨੂੰ ਸਰਕਾਰੀ ਨੌਕਰੀ ਗੰਭੀਰ ਜਖਮੀਆਂ ਨੂੰ 5-5 ਲੱਖ ਰੁਪਆ ਤੇ ਇਲਾਜ ਫਰੀ ਗੁਝੀਆਂ ਸੱਟਾਂ ਵਾਲਿਆਂ ਦਾ ਵੀ ਇਲਾਜ ਫਰੀ 2-2 ਲੱਖ ਰੁਪਆ ਮੁਆਵਜਾ ਦਿੱਤਾ ਜਾਵੇ ਪਰ ਬਰਨਾਲਾ ਡੀਸੀ ਤੇ ਪੰਜਾਬ ਸਰਕਾਰ ਦੇ ਕੰਨ ਤੇ ਜੂ ਨਹੀਂ ਸਰਕੀ ਕੋਈ ਹਾਦਾ ਨਾਰਾ ਨਹੀਂ ਮਾਰਿਆ । ਕੁੰਭ ਕਰਨੀ ਨੀਂਦ ਸੁੱਤੀ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਨੁਮਾਇੰਦੇ ਜੋ ਜਿਨਾਂ ਦੀ ਜਿਨਾਂ ਦੀ ਰਿਹਾਇਸ਼ ਕਚਹਿਰੀ ਚੌਂਕ ਵਿੱਚ ਹੈ ਡੀਸੀ ਦਫਤਰ ਦੇ ਬਿਲਕੁਲ ਨਜ਼ਦੀਕ ਨੂੰ ਜਗਾਉਣ ਲਈ ਪਿੱਟ ਸਿਆਪਾ ਕੀਤਾ ਗਿਆ। ਮੀਤ ਹੇਅਰ ਵੱਲੋਂ ਵੀ ਕੋਈ ਬਿਆਨ ਹਾਦਾ ਨਾਰਾ ਨਹੀਂ ਮਾਰਿਆ ਗਿਆ ਅੱਜ ਇੱਥੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਤੇ ਡਕਾਉਂਦਾ ਧਨੇਰ ਵੱਲੋਂ ਸਖਤ ਸ਼ਬਦਾਂ ਵਿੱਚ ਇਹਨਾਂ ਦੀ ਨਿੰਦਾ ਕੀਤੀ ਗਈ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਤੇ ਡਕੌਂਦਾ ਧਨੇਰ ਵੱਲੋਂ ਸ਼ੰਭੂ ਤੇ ਖਨੌਰੀ ਬਾਡਰ ਤੇ ਮੋਰਚੇ ਵੱਲੋਂ ਕੇਂਦਰ ਸਰਕਾਰ ਦੀਆਂ ਅਰਥੀਆਂ ਸਾੜਨ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ।ਉਸ ਦੇ ਤਾਲ ਮੇਲਵੇ ਪ੍ਰੋਗਰਾਮ ਪਿੰਡ ਵਿੱਚ ਵੀ ਕੀਤੇ ਗਏ ਹਨ ਤੇ ਜ਼ੋ ਪੱਕਾ ਮੋਰਚਾ ਬਰਨਾਲਾ ਡੀਸੀ ਦਫ਼ਤਰ ਅੱਗੇ ਵੀ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ ਹੈ।
ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ, ਜਰਨਲ ਸਕੱਤਰ ਜਰਨੈਲ ਸਿੰਘ ,ਖਜ਼ਾਨਚੀ ਭਗਤ ਸਿੰਘ ਛੰਨਾ, ਬਲਾਕ ਪ੍ਰਧਾਨ ਬਲੌਰ ਸਿੰਘ ਛੰਨਾ, ਜਰਨੈਲ ਸਿੰਘ ਜਵੰਧਾ ਪਿੰਡੀ, ਨਰਿਪਜੀਤ ਸਿੰਘ ਬਡਬਰ, ਦਰਸ਼ਨ ਸਿੰਘ, ਬਾਬੂ ਸਿੰਘ ਖੁੱਡੀ, ਬਲਵੀਰ ਸਿੰਘ ਮਨਾਲ ,ਗੁਰਮੀਤ ਸਿੰਘ ਬਰਨਾਲਾ, ਸਤਨਾਮ ਸਿੰਘ ਸੰਧੂ ਪੱਤੀ ,
ਕਰਨੈਲ ਕੌਰ, ਬਲਜੀਤ ਕੌਰ, ਗੁਰਮੀਤ ਕੌਰ ,ਭਰਪੂਰ ਕੌਰ ਆਦਿ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਕਿਸਾਨ ਮੌਜੂਦ ਸਨ
0 comments:
एक टिप्पणी भेजें