ਓਹ ਕਲਮ ਜੌ ਝੁਕੀ ਨਹੀਂ , ਸ਼ਹੀਦ ਕਰ ਗਈ ਕਲਮਕਾਰ ।
*ਪੱਤਰਕਾਰ ਜਿਸ ਨੇ ਵਿਕਣ ਨਾਲ਼ੋਂ ਮੌਤ ਕਬੂਲਣਾ ਬਿਹਤਰ ਸਮਝਿਆ...*
ਛੱਤੀਸਗੜ੍ਹ ਵਿੱਚ ਇੰਡੀਅਨ ਜਰਨਲਿਸਟ ਐਸੋਸੀਏਸ਼ਨ ਆਫ਼ ਇੰਡੀਆ ਦੇ ਮੈਂਬਰ ਪੱਤਰਕਾਰ ਮੁਕੇਸ਼ ਚੰਦਰਾਕਰ ਦੀ ਬੇਰਹਿਮੀ ਨਾਲ਼ ਹੱਤਿਆ ਕਰ ਦਿੱਤੀ ਗਈ ਕਿਉਂਕਿ ਉਸ ਨੇ ਸੜਕ ਨਿਰਮਾਣ ਵਿੱਚ ਭ੍ਰਿਸ਼ਟਾਚਾਰ ਦਾ ਪਰਦਾਫਾਸ਼ ਕੀਤਾ ਸੀ।
56 ਕਰੋੜ ਦੀ ਸੜਕ ਨੂੰ 102 ਕਰੋੜ ਰੁਪਏ ਦਿਖਾ ਕੇ ਭ੍ਰਿਸ਼ਟਾਚਾਰ ਕੀਤਾ ਗਿਆ। ਇਸ ਭ੍ਰਿਸ਼ਟਾਚਾਰ ਵਿੱਚ ਮੁਕੇਸ਼ ਦੇ ਰਿਸ਼ਤੇਦਾਰ ਵੀ ਸ਼ਾਮਲ ਸਨ। ਪਰ ਉਸ ਨੇ ਪਰਵਾਹ ਨਾ ਕਰਦਿਆਂ ਸਭ ਨੂੰ ਕਟਿਹਰੇ ਵਿੱਚ ਖੜ੍ਹਾ ਕੀਤਾ।
ਪ੍ਰਸਿੱਧ ਡਿਜੀਟਲ ਮੀਡੀਆ ਨਿਊਜ ਚੈਨਲ 'ਬਸਤਰ ਜੰਕਸ਼ਨ' ਦਾ ਸੰਸਥਾਪਕ ਮੁਕੇਸ਼ ਛੱਤੀਸਗੜ੍ਹ ਵਿੱਚ ਆਪਣੀ ਜਾਂਚ ਅਤੇ ਜਮੀਨੀ ਰਿਪੋਰਟਾਂ ਲਈ ਜਾਣਿਆ-ਪਛਾਣਿਆ ਚਿਹਰਾ ਸੀ।
ਭਾਰਤ ਵਿੱਚ ਲੋਕ ਪੱਖੀ ਪੱਤਰਕਾਰੀ ਕਰਨਾ ਬੇਹੱਦ ਖਤਰਨਾਕ ਹੋ ਗਿਆ ਹੈ। ਆਏ ਦਿਨ ਅਜਿਹੇ ਪੱਤਰਕਾਰਾਂ ਖਿਲਾਫ ਝੂਠੇ ਮੁਕੱਦਮੇ, ਚੈਨਲ ਆਦਿ ਬੰਦ ਕਰਨ ਜਾਂ ਕਤਲ ਤੱਕ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਪਰ ਜੇ ਤੁਸੀਂ ਪੱਤਰਕਾਰੀ ਦੇ ਨਾਂ ਉੱਤੇ ਚਾਪਲੂਸੀ ਕਰਨਾ ਚਾਹੋ, ਦਿਨ-ਰਾਤ ਜਹਿਰ ਉਗਲਣਾ ਚਾਹੋ, ਲੋਟੂ ਹਾਕਮਾਂ ਦੀਆਂ ਚਾਪਲੂਸੀ ਭਰੀਆਂ ਇੰਟਰਵਿਊਆਂ ਤੇ ਮੂਰਖਤਾ ਭਰੀਆਂ ਗੱਲਾਂ ਕਰਨੀਆਂ ਚਾਹੋ ਤਾਂ ਤੁਸੀਂ ਸਰਕਾਰੀ ਇਨਾਮ ਦੇ ਹੱਕਦਾਰ ਹੋ ਜਾਵੋਂਗੇ। ਪਰ ਅਜਿਹੇ ਵਿਕਾਊ ਪੱਤਰਕਾਰ ਇਸ ਪੇਸ਼ੇ ਦੇ ਨਾਂ ਉੱਤੇ ਧੱਬਾ ਹਨ। ਸਲਾਮ ਹੈ ਮੁਕੇਸ਼ ਵਰਗੇ ਹਿੰਮਤੀ ਪੱਤਰਕਾਰਾਂ ਨੂੰ ਜਿਹਨਾਂ ਸੱਚ ਲਈ ਆਪਣੀ ਜਾਨ ਦੇ ਦਿੱਤੀ!ਇੰਡੀਅਨ ਜਰਨਲਿਸਟ ਐਸੋਸੀਏਸ਼ਨ ਆਫ਼ ਇੰਡੀਆ ਦੇ ਕੌਮੀ ਚੇਅਰਮੈਨ ਡ ਰਾਕੇਸ਼ ਪੁੰਜ ਅਤੇ ਛੱਤੀਸਗੜ੍ਹ ਦੇ ਪ੍ਰਧਾਨ ਵਿਨੀਤ ਸਕਸੈਨਾ ਨੇ ਕਿਹਾ ਕਿ ਇੰਡੀਅਨ ਜਰਨਲਿਸਟ ਐਸੋਸੀਏਸ਼ਨ ਆਫ਼ ਇੰਡੀਆ ਦੇ ਇਸ ਕਲਮ ਦੇ ਸਿਪਾਹੀ ਦੀ ਕੁਰਬਾਨੀ ਅਜਾਈਆ ਨਹੀਂ ਜਾਵੇਗੀ ।
#ਪੱਤਰਕਾਰ #ਪੱਤਰਕਾਰੀ #पत्रकार #मुकेश #छत्तीसगढ़ #bbcindia #Indian #journalist
0 comments:
एक टिप्पणी भेजें