ਇਰਾਦਾ ਕਤਲ ਕੇਸ ਵਿੱਚੋਂ ਮੁਲਜ਼ਮ ਬਾਇੱਜ਼ਤ ਬਰੀ
ਬਰਨਾਲਾ
ਸੰਜੀਵ ਗਰਗ ਕਾਲੀ
ਮਾਨਯੋਗ ਅਦਾਲਤ ਸ੍ਰੀ ਕਪਿਲ ਦੇਵ ਸਿੰਗਲਾ, ਐਡੀਸ਼ਨਲ ਸ਼ੈਸ਼ਨਜ਼ ਜੱਜ ਸਾਹਿਬ, ਬਰਨਾਲਾ ਵੱਲੋਂ ਐਡਵੋਕੇਟ ਸ੍ਰੀ ਚੰਦਰ ਬਾਂਸਲ (ਧਨੌਲਾ), ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਹੋਏ ਮਨਦੀਪ ਸਿੰਘ ਉਰਫ ਚਿੱਟੂ ਪੁੱਤਰ ਲਛਮਣ ਸਿੰਘ ਵਾਸੀ ਨੇੜੇ ਬਾਲਮੀਕ ਮੰਦਰ, ਅਨਾਜ ਮੰਡੀ, ਧਨੌਲਾ ਨੂੰ ਮੁਕੱਦਮਾ ਨੰਬਰ 128 ਮਿਤੀ 07-09-2020, ਜੇਰ ਧਾਰਾ 307/326/324 /458/34 ਆਈ.ਪੀ.ਸੀ.. ਥਾਣਾ ਧਨੌਲਾ ਵਿੱਚੋਂ ਬਾਇਜ਼ਤ ਬਰੀ ਕਰਨ ਦਾ ਹੁਕਮ ਸੁਣਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਮੋਨਿਕਾ ਰਾਣੀ ਪੁੱਤਰੀ ਮੰਗਤ ਰਾਮ ਵਾਸੀ ਦਾਨਾ ਮੰਡੀ ਧਨੌਲਾ ਨੇ ਪੁਲਿਸ ਨੂੰ ਮਿਤੀ 07-09-2020 ਨੂੰ ਆਪਣਾ ਬਿਆਨ ਲਿਖਾਇਆ ਸੀ ਕਿ ਉਹ ਰਾਜਗੜ੍ਹ ਰੋਡ ਪਰ ਬਣੀ ਗੱਤਾ ਫੈਕਟਰੀ ਵਿੱਚ ਕੰਮ ਕਰਦੀ ਹੈ ਅਤੇ ਇਕੱਲੀ ਹੀ ਉਕਤ ਪਤੇ ਪਰ ਰਹਿੰਦੀ ਹੈ ਅਤੇ ਰੋਜ਼ ਦੀ ਤਰ੍ਹਾਂ ਉਹ ਆਪਣਾ ਰੋਟੀ ਪਾਣੀ ਖਾ ਕੇ ਆਪਣੇ ਘਰ ਅੰਦਰ ਬਣੀ ਕੁੱਲੀ ਵਿਚ ਸੁੱਤੀ ਪਈ ਸੀ ਤਾਂ ਰਾਤ ਨੂੰ ਉਸਦਾ ਗੁਆਂਢੀ ਬਿੱਲਾ ਉਰਫ ਜੱਸਾ ਪੁੱਤਰ ਗੁਰਚਰਨ ਸਿੰਘ ਵਾਸੀ ਧਨੋਲਾ ਜਿਸਦੇ ਹੱਥ ਵਿੱਚ ਗੰਡਾਸਾ ਸੀ, ਆ ਕੇ ਉਸਦੇ ਮੰਜੇ ਪਰ ਬੈਠ ਗਿਆ ਤਾਂ ਮੋਨਿਕਾ ਰਾਣੀ ਨੇ ਰੋਲਾ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਉਕਤ ਜੱਸਾ ਸਿੰਘ ਉਰਫ ਬਿੱਲਾ ਨੇ ਕਿਹਾ ਕਿ ਮੇਰੇ ਨਾਲ ਬਾਹਰ ਦੇ ਬੰਦੇ ਖੜ੍ਹੇ ਹਨ ਜਿੰਨ੍ਹਾਂ ਵਿੱਚੋਂ ਇੱਕ ਮਨਦੀਪ ਸਿੰਘ ਉਰਫ ਚਿੱਟੂ ਸੀ। ਉਸ ਤੋਂ ਬਾਦ ਜੱਸਾ ਸਿੰਘ ਉਰਫ ਬਿੱਲਾ ਨੇ ਮੋਨਿਕਾ ਰਾਣੀ ਦਾ ਮੂੰਹ ਬੰਦ ਕਰ ਦਿੱਤਾ ਅਤੇ ਆਪਣੇ ਹੱਥ ਵਿੱਚ ਫੜੇ ਗੰਡਾਸੇ ਨਾਲ ਮੋਨਿਕਾ ਰਾਣੀ ਪਰ ਉਸਨੂੰ ਮਾਰ ਦੇਣ ਦੀ ਨੀਅਤ ਨਾਲ ਵਾਰ ਕਰਨੇ ਸ਼ੁਰੂ ਕਰ ਦਿੱਤੇ ਜੋ ਉਸਦੇ ਮੋਢੇ, ਗਰਦਨ ਅਤੇ ਹੋਰ ਕਈ ਥਾਵਾਂ ਪਰ ਲੱਗੇ ਅਤੇ ਉਸ ਤੋਂ ਬਾਦ ਦੋਸ਼ੀਆਨ ਮੌਕੇ ਤੋਂ ਹਥਿਆਰਾਂ ਸਮੇਤ ਭੱਜ ਗਏ। ਜਿਸ ਤੋਂ ਬਾਦ ਪੁਲਿਸ ਵੱਲੋਂ ਉਕਤ ਦੋਸ਼ੀਆਨ ਦੇ ਖਿਲਾਫ ਇਰਾਦਾ ਕਤਲ ਦੀ ਧਾਰਾ ਦੇ ਤਹਿਤ ਮਾਨਯੋਗ ਅਦਾਲਤ ਵਿੱਚ ਚਲਾਨ ਪੇਸ਼ ਕੀਤਾ ਗਿਆ। ਜੋ ਮਾਨਯੋਗ ਅਦਾਲਤ ਵੱਲੋਂ ਮੁਲਜ਼ਮ ਮਨਦੀਪ ਸਿੰਘ ਉਰਫ ਚਿੱਟੂ ਦੇ ਵਕੀਲ ਸ੍ਰੀ ਚੰਦਰ ਬਾਂਸਲ, ਐਡਵੋਕੇਟ (ਧਨੌਲਾ) ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਹੋਏ ਕਿ ਮਨਦੀਪ ਸਿੰਘ ਉਰਫ ਚਿੱਟੂ ਦੀ ਪੁਲਿਸ ਨੇ ਮੋਨਿਕਾ ਰਾਣੀ ਤੋਂ ਸ਼ਨਾਖਤ ਪਰੇਡ ਨਹੀਂ ਕਰਵਾਈ ਅਤੇ ਮੌਨਿਕਾ ਰਾਣੀ ਨੇ ਪੁਲਿਸ ਨੂੰ ਆਪਣੇ ਦਿੱਤੇ ਬਿਆਨ ਵਿੱਚ ਮਨਦੀਪ ਸਿੰਘ ਉਰਫ ਚਿੱਟੂ ਦਾ ਨਾਮ ਨਹੀਂ ਲਿਆ ਬਲਕਿ ਪੁਲਿਸ ਨੇ ਮਨਦੀਪ ਸਿੰਘ ਉਰਫ ਚਿੱਟੂ ਨੂੰ ਦੋਸ਼ੀ ਜੱਸਾ ਸਿੰਘ ਉਰਫ ਬਿੱਲਾ ਦੇ ਕਹਿਣ ਤੇ ਹੀ ਕੇਸ ਵਿੱਚ ਦੋਸ਼ੀ ਨਾਮਜ਼ਦ ਕੀਤਾ ਹੈ, ਮੁਲਜ਼ਮ ਮਨਦੀਪ ਸਿੰਘ ਉਰਫ ਚਿੱਟੂ ਨੂੰ ਉਕਤ ਕੇਸ ਵਿਚੋਂ ਬਾਇੱਜ਼ਤ ਬਰੀ ਕਰਨ ਦਾ ਹੁਕਮ ਸੁਣਾਇਆ ਗਿਆ ਅਤੇ ਮੁਲਜ਼ਮ ਜੱਸਾ ਸਿੰਘ ਉਰਫ ਬਿਲਾ ਨੂੰ 10 ਸਾਲ ਦੀ ਸਜ਼ਾ ਅਤੇ 1,00,000/- ਰੁਪਏ ਜੁਰਮਾਨਾ ਅਦਾ ਕਰਨ ਦਾ ਹੁਕਮ ਸਾਦਰ ਫਰਮਾਇਆ ਗਿਆ।
0 comments:
एक टिप्पणी भेजें