ਕਿਸਾਨ ਜਥੇਬੰਦੀਆਂ ਵੱਲੋਂ ਧਨੌਲਾ ਬੱਸ ਸਟੈਂਡ ਤੇ ਫੂਕਿਆ ਮੋਦੀ ਦਾ ਪੁਤਲਾ
ਸੰਜੀਵ ਗਰਗ ਕਾਲੀ
ਧਨੌਲਾ,10 ਜਨਵਰੀ :- ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਅੱਜ ਪੂਰੇ ਪੰਜਾਬ ਵਿੱਚ ਕੇਂਦਰ ਦੀ ਮੋਦੀ ਸਰਕਾਰ ਦੇ ਪੁਤਲੇ ਫੂਕੇ ਗਏ ਇਸੇ ਲੜੀ ਤਹਿਤ ਅੱਜ ਧਨੌਲਾ ਬੱਸ ਸਟੈਂਡ ਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਅਤੇ ਡਕੌਦਾ ਜਥੇਬੰਦੀ ਵੱਲੋਂ ਸਾਂਝੇ ਤੌਰ ਤੇ ਕੇਂਦਰ ਦੀ ਮੋਦੀ ਸਰਕਾਰ ਦਾ ਪੁਤਲਾ ਫੂਕ ਕੇ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਤੇ ਧਨੌਲਾ ਕਾਈ ਦੇ ਪ੍ਰਧਾਨ ਕੇਵਲ ਸਿੰਘ, ਨਵਦੀਪ ਸਿੰਘ ਕਾਲਾ ਕੁਲਦੀਪ ਕੌਰ, ਗੁਰਮੀਤ ਕੌਰ ਕੁਲਵੰਤ ਕੌਰ ਆਦੀ ਤੋਂ ਇਲਾਵਾ ਦਰਸ਼ਨ ਸਿੰਘ ਅਤੇ ਹੋਰ ਕਿਸਾਨ ਮੌਜੂਦ ਸਨ ਇਹਨਾਂ ਕਿਹਾ ਕਿ ਜਦ ਤੱਕ ਕੇਂਦਰ ਦੀ ਮੋਦੀ ਸਰਕਾਰ ਕਿਸਾਨਾਂ ਦੀਆਂ ਮੰਗੀਆ ਲਾਗੂ ਨਹੀਂ ਕਰਦੀ ਉਨਾ ਚਿਰ ਕੇਂਦਰ ਦੀ ਮੋਦੀ ਸਰਕਾਰ ਦੇ ਖਿਲਾਫ ਧਰਨੇ ਮੁਜਾਰੀ ਜਾਰੀ ਰਹਿਣਗੇ, ਅੱਗੇ ਵਾਸਤੇ ਜੋ ਵੀ ਸੰਯੁਕਤ ਮੋਰਚੇ ਦਾ ਫੈਸਲਾ ਹੋਵੇਗਾ ਅਸੀਂ ਉਸ ਨੂੰ ਮਨਜ਼ੂਰ ਕਰਦੇ ਹੋਏ ਹਰੇਕ ਥਾਂ ਧਰਨੇ ਮੁਜਾਰੇ ਦਿੱਲੀ ਕਨੌਰੀ ਬਾਰਡਰ ਤੇ ਜਾਣ ਲਈ ਤਿਆਰ ਪਰ ਤਿਆਰ ਹਾਂ।
0 comments:
एक टिप्पणी भेजें