ਸੜਕ ਸੁਰੱਖਿਆ ਫੋਰਸ ਟੀਮ ਵੱਲੋਂ ਟਰੱਕ ਯੂਨੀਅਨ ਧਨੌਲਾ ਵਿੱਚ ਡਰਾਈਵਰਾਂ ਅਤੇ ਹੋਰਨਾਂ ਲੋਕਾਂ ਨੂੰ ਕੀਤੀ ਟ੍ਰੈਫਿਕ ਨਿਯਮਾਂ ਦੇ ਪਾਲਣ ਕਰਨ ਦੀ ਅਪੀਲ
ਸੰਜੀਵ ਗਰਗ ਕਾਲੀ
ਧਨੌਲਾ ,9 ਜਨਵਰੀ :- ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ, ਏਡੀਜੀਪੀ ਟਰੈਫਿਕ ਪੰਜਾਬ ,ਸੀਨੀਅਰ ਪੁਲਿਸ ਕਪਤਾਨ ਸੜਕ ਸੁਰੱਖਿਆ ਫੋਰਸ ਦੇ ਦਿਸ਼ਾ ਨਿਰਦੇਸ਼ਾਂ ਤੇ ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਏਐਸਆਈ ਜੋਧ ਸਿੰਘ ਦੀ ਟੀਮ ਵੱਲੋਂ ਅੱਜ ਧਨੌਲਾ ਟਰੱਕ ਯੂਨੀਅਨ ਵਿਖੇ ਵੱਧ ਰਹੀ ਧੁੰਦ ਵਿੱਚ ਹੋਣ ਵਾਲੇ ਸੜਕ ਹਾਦਸਿਆਂ ਤੋਂ ਬਚਣ ਲਈ ਡਰਾਈਵਰਾਂ ਤੇ ਹੋਰਨਾਂ ਲੋਕਾਂ ਨੂੰ ਅਪੀਲ ਕੀਤੀ ਗਈ । ਇਹਨਾਂ ਜਾਣਕਾਰੀ ਦਿੰਦਿਆਂ ਕਿਹਾ ਕਿ ਓਵਰਲੋਡ ਗੱਡੀਆਂ ਨਾ ਚਲਾਈਆ ਜਾਣ, ਡਰਾਈਵਰ ਵੱਲੋਂ ਸੀਟ ਬੈਲਟ ਪਹਿਨਣੀ ਜਰੂਰੀ ਹੈ ,ਸ਼ਰਾਬ ਪੀ ਕੇ ਗੱਡੀ ਨਾ ਚਲਾਈ ਜਾਵੇ, ਨੈਸ਼ਨਲ ਤੇ ਸਟੇਟ ਹਾਈਵੇ ਤੇ ਗੱਡੀਆਂ ਸਾਈਡ ਤੇ ਨਾ ਖੜੀਆਂ ਕੀਤੀਆਂ ਜਾਣ, ਕਿਉਂਕਿ ਧੁੰਦ ਅਤੇ ਠੰਡ ਹੋਣ ਕਾਰਨ ਸੜਕੀ ਹਾਦਸੇ ਵਾਪਰਦੇ ਰਹਿੰਦੇ ਹਨ। ਉਨਾਂ ਦੋ ਪਹੀਆ ਵਾਹਨ ਚਾਲਕਾਂ ਨੂੰ ਵੀ ਬੇਨਤੀ ਕੀਤੀ ਕਿ ਹੈਲਮਟ ਜਰੂਰ ਪਹਿਨਿਆਂ ਜਾਵੇ ਇਸ ਨੂੰ ਮਜਬੂਰੀ ਨਾ ਸਮਝਿਆ ਜਾਵੇ। 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਮੋਟਰਸਾਈਕਲ ਜਾਂ ਈ ਬਾਈਕ ਨਾ ਚਲਾਉਣ ਦਿੱਤਾ ਜਾਵੇ। ਉਹਨਾਂ ਕਿਹਾ ਕਿ ਕਿਸੇ ਵੀ ਦੁਰਘਟਨਾ ਮੌਕੇ ਸਹਾਇਤਾ ਲੈਣ ਲਈ 112 ਨੰਬਰ ਤੇ ਜਾਂ 98552- 88306 ਮੋਬਾਇਲ ਨੰਬਰ ਤੇ ਕਾਲ ਕਰਕੇ ਦੱਸਿਆ ਜਾ ਸਕਦਾ ਹੈ। ਇਹਨਾਂ ਦੱਸਿਆ ਕਿ ਸਾਡਾ ਰੂਟ ਕੁੰਨਰਾਂ ਤੋਂ ਲੱਗ ਕੇ ਬਰਨਾਲਾ ਟੀ ਪੁਆਇੰਟ ਤੱਕ ਹੈ। ਇਸ ਮੌਕੇ ਸੜਕ ਸੁਰੱਖਿਆ ਟੀਮ ਦੇ ਇੰਚਾਰਜ ਏਐਸਆਈ ਜੋਧ ਸਿੰਘ, ਕਾਂਸਟੇਬਲ ਸਤਨਾਮ ਸਿੰਘ , ਕਾਂਸਟੇਬਲ ਰਮਨਦੀਪ ਸਿੰਘ , ਮਹਿਲਾ ਕਾਂਸਟੇਬਲ ਸੰਦੀਪ ਕੌਰ, ਮਹਿਲਾ ਕਾਂਸਟੇਬਲ ਕਰਮਜੀਤ ਕੌਰ ਮੌਜੂਦ ਸਨ।
0 comments:
एक टिप्पणी भेजें