ਹਿੰਦ ਕਮਿਊਨਿਸਟ ਪਾਰਟੀ ਮਾਰਕਸਵਾਦੀ ਦੀ ਹੋਈ ਮੀਟਿੰਗ
ਸੜਕ ਹਾਦਸੇ ਵਿੱਚ ਹੋਈਆਂ ਕਿਸਾਨ ਬੀਬੀਆਂ ਦੀ ਮੌਤ ਤੇ ਕੀਤਾ ਦੁੱਖ ਦਾ ਪ੍ਰਗਟਾਵਾ
ਸੰਜੀਵ ਗਰਗ ਕਾਲੀ
ਧਨੌਲਾ, 6 ਜਨਵਰੀ :-ਕਮਿਊਨਿਸਟ ਪਾਰਟੀ ਮਾਰਕਸਵਾਦੀ ਦੀ ਜ਼ਿਲਾ ਮੀਟਿੰਗ ਬਾਬਾ ਹਰਦਿੱਤ ਸਿੰਘ ਭੱਠਲ ਯਾਦਗਾਰੀ ਹਾਲ ਵਿੱਚ ਸਾਥੀ ਬਲਵੀਰ ਸਿੰਘ ਹੰਡਿਆ ਜੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਲੰਘੇ ਦਿਨੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀਆਂ ਤਿੰਨ ਬੀਬੀਆਂ ਦੀ ਹੋਈ ਮੌਤ ਅਤੇ ਜਖਮੀ ਹੋਏ ਕਿਸਾਨਾਂ ਦੇ ਸੰਬੰਧ ਵਿੱਚ ਸ਼ੋਕ ਮਤਾ ਪਾਸ ਕੀਤਾ ਗਿਆ ਅਤੇ ਜ਼ਿਲ੍ਹਾ ਪਾਰਟੀ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। 9 ਜਨਵਰੀ ਨੂੰ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ਤੇ ਵੱਧ ਤੋਂ ਵੱਧ ਸਾਥੀਆਂ ਦੇ ਪਹੁੰਚਣ ਦਾ ਫੈਸਲਾ ਕੀਤਾ ਗਿਆ। ਇਸ ਤੋਂ ਇਲਾਵਾ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਪਾਰਟੀ ਦਾ ਨਵੀਨੀਕਰਨ ਅਤੇ 22 ਫਰਵਰੀ ਤੋਂ ਪਹਿਲਾਂ ਪਹਿਲਾਂ ਸਾਰੀਆਂ ਬਰਾਂਚਾਂ ਵਿੱਚ ਜਾ ਕੇ ਵੱਧ ਤੋਂ ਵੱਧ ਭਰਤੀ ਕੀਤੀ ਜਾਵੇ। ਇਹਨਾਂ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਵੱਧ ਤੋਂ ਵੱਧ ਨੌਜਵਾਨਾਂ ਨੂੰ ਭਰਤੀ ਕਰਕੇ ਪਾਰਟੀ ਨੂੰ ਹੋਰ ਮਜਬੂਤ ਕੀਤਾ ਜਾਵੇਗਾ। ਇਸ ਮੌਕੇ ਤੇ ਬਲਵੀਰ ਸਿੰਘ ਹੰਢਿਆਇਆ ਤੋਂ ਇਲਾਵਾ ਰਜਿੰਦਰ ਸਿੰਘ ਕਾਹਨੇਕੇ,ਸੁਰਿੰਦਰ ਸਿੰਘ ਦਰਦੀ, ਛੋਟਾ ਸਿੰਘ ਧਨੌਲਾ, ਆਦਿ ਸਾਥੀ ਮੌਜੂਦ ਸਨ।
0 comments:
एक टिप्पणी भेजें