ਪਿੰਡ ਖੁੱਡੀ ਖੁਰਦ ਵਿੱਖੇ ਸਰਬੱਤ ਦਾ ਭਲਾ ਸੰਸਥਾ ਨੇ ਖੋਲਿਆ ਮੁਫ਼ਤ ਸਿਲਾਈ ਸੈਂਟਰ ਸਿੱਧੂ ਨੇ ਕੀਤਾ ਉਦਘਾਟਨ।
ਬਰਨਾਲਾ 19 ਜਨਵਰੀ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਪਟਿਆਲਾ ਵੱਲੋ ਚੇਅਰਮੈਨ ਡਾਕਟਰ ਐਸ ਪੀ ਸਿੰਘ ਉਬਰਾਏ ਦੇ ਦਿਸ਼ਾ ਨਿਰਦੇਸ਼ਾ ਹੇਠ ਮੁਫ਼ਤ ਸਿਲਾਈ ਸੈਂਟਰ ਦਾ ਉਦਘਾਟਨ ਸੰਸਥਾ ਦੇ ਜਿਲ੍ਹਾ ਪ੍ਰਧਾਨ ਇੰਜ ਗੁਰਜਿੰਦਰ ਸਿੰਘ ਸਿੱਧੂ ਨੇ ਕੀਤਾ ਇਹ ਜਾਣਕਾਰੀ ਪ੍ਰੈਸ ਦੇ ਨਾ ਜਾਰੀ ਕਰਦਿਆਂ ਖੁੱਡੀ ਖ਼ੁਰਦ ਦੇ ਸਰਪੰਚ ਦਵਿੰਦਰ ਸਿੰਘ ਨੇ ਇਕ ਪ੍ਰੈਸ ਨੋਟ ਜਾਰੀ ਕਰਕੇ ਦੱਸਿਆ ਇੰਜ ਸਿੱਧੂ ਨੇ ਸੰਸਥਾ ਵੱਲੋਂ 10 ਮਸ਼ੀਨਾਂ ਅਤੇ ਹੋਰ ਲੋੜੀਂਦਾ ਸਮਾਨ ਸੈਂਟਰ ਨੂੰ ਦਿੱਤਾ ਅਤੇ ਉਹਨਾਂ ਕਿਹਾ ਕਿ ਇਸ ਸੈਂਟਰ ਵਿੱਚ 30 ਦੇ ਕਰੀਬ ਲੜਕੀਆਂ ਨੂੰ 6 ਮਹੀਨੇ ਮੁਫ਼ਤ ਸਿਲਾਈ ਸਿੱਖਿਆ ਦਿੱਤੀ ਜਾਵੇਗੀ ਅਤੇ 6 ਮਹੀਨੇ ਦੀ ਟ੍ਰੇਨਿੰਗ ਉਪਰੰਤ ISO ਤੋ ਮਾਨਤਾ ਪ੍ਰਾਪਤ ਸਰਟੀਫਿਕੇਟ ਪ੍ਰੀਖਿਆ ਲੈਣ ਉਪਰੰਤ ਪਾਸ ਲੜਕੀਆਂ ਨੂੰ ਜਾਰੀ ਕੀਤਾ ਜਾਵੇਗਾ ਜਿਸ ਨੂੰ ਹਾਸਲ ਕਰਨ ਉਪਰੰਤ ਲੜਕੀਆਂ ਆਪਣਾ ਕੰਮ ਆਪ ਸੁਰੂ ਕਰ ਸਕਦੀਆਂ ਹਨ ਘਟੋ ਘੱਟ ਇਸ ਮਹਿੰਗਾਈ ਦੇ ਯੁੱਗ ਵਿੱਚ ਆਪਣੇ ਖੁੱਦ ਦੇ ਅਤੇ ਪਰਿਵਾਰ ਦੇ ਕਪੜੇ ਸਿਉਣ ਯੋਗ ਹੋ ਜਾਣਗੀਆਂ ਸੰਸਥਾ ਵੱਲੋਂ ਮੈਡਮ ਹਰਜਿੰਦਰ ਕੌਰ ਨੂੰ ਸੈਂਟਰ ਦਾ ਸਿਖਲਾਈ ਟੀਚਰ ਨਿਯੁਕਤ ਕੀਤਾ ਗਿਆ ਅਤੇ ਸਿੱਧੂ ਨੇ ਬੱਚਿਆ ਨੂੰ ਪੂਰਾ ਪੂਰਾ ਸਮਾਂ ਦੇਣ ਦੀ ਅਪੀਲ ਕੀਤੀ ਤਾਕਿ ਉਹ ਵਧੀਆ ਸਿੱਖ ਸਕਣ ਅੰਤ ਵਿੱਚ ਸਰਪੰਚ ਦਵਿੰਦਰ ਸਿੰਘ ਨੇ ਪਿੰਡ ਵੱਲੋ ਪੂਰੇ ਸਹਿਯੋਗ ਦਾ ਭਰੋਸਾ ਦਿੱਤਾ ਅਤੇ ਸੰਸਥਾ ਦਾ ਧੰਨਵਾਦ ਕੀਤਾ ਇਸ ਮੌਕੇ ਗੁਰਦੇਵ ਸਿੰਘ ਮੱਕੜ ਹੌਲਦਾਰ ਬਸੰਤ ਸਿੰਘ ਕੁਲਵਿੰਦਰ ਸਿੰਘ ਕਾਲਾ ਅਤੇ ਗੁਰਜੰਟ ਸਿੰਘ ਆਦਿ ਸੰਸਥਾ ਦੇ ਮੈਬਰ ਅਤੇ ਬੱਚੇ ਹਾਜਰ ਸਨ।
ਫੋਟੋ - ਇੰਜ ਗੁਰਜਿੰਦਰ ਸਿੰਘ ਸਿੱਧੂ ਸੈਂਟਰ ਦਾ ਉਦਘਾਟਨ ਕਰਦੇ ਹੋਏ ਨਾਲ ਪਿੰਡ ਦੇ ਸਰਪੰਚ ਦਵਿੰਦਰ ਸਿੰਘ ਅਤੇ ਹੋਰ
0 comments:
एक टिप्पणी भेजें