ਗੁਰਕਲ ਗਲੋਬਲ ਕਰੇਂਜਾ ਖਨੌਰੀ ਦਾ ਪੰਜਵਾਂ ਸਲਾਨਾ ਸਮਾਗਮ ਯਾਦਗਾਰੀ ਹੋ ਨਿਬੜਿਆ
ਐਸ ਡੀ ਐੱਮ , ਡੀ , ਐਸ , ਪੀ. ਅਤੇ ਸ਼ਹਿਰ ਦੇ ਪਤਵੰਤੇ ਸੱਜਣਾਂ ਨੇ ਬੱਚਿਆਂ ਦੀ ਕੀਤੀ ਹੌਸਲਾ ਅਫਜਾਈ
ਸਕੂਲ ਮੈਨੇਜਮੈਂਟ ਕਮੇਟੀ ਨੇ ਆਏ ਹੋਏ ਮਹਿਮਾਨਾਂ ਨੂੰ ਸਨਮਾਨ ਚਿੰਨ ਦੇ ਕੇ ਕੀਤਾ ਸਨਮਾਨਿਤ
ਕਮਲੇਸ਼ ਗੋਇਲ ਖਨੌਰੀ
ਖਨੌਰੀ 1( ਜਨਵਰੀ ) ਗੁਰੂਕੁਲ ਗਲੋਬਲ ਕਰਿਐਂਜ਼ਾ ਸਕੂਲ ਦਾ 5ਵਾਂ ਸਲਾਨਾ ਫੰਕਸ਼ਨ ਬੜੀ ਧੂਮ ਧਾਮ ਨਾਲ ਮਨਾਇਆ ਗਿਆ l ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਜੋਤੀ ਪ੍ਰਚੰਡ ਦੇ ਰਸਮ ਚੇਅਰਮੈਨ ਸ਼ਮਸ਼ੇਰ ਸਿੰਘ ਹੁੰਦਲ, ਰਾਕੇਸ਼ ਸਿੰਗਲਾ, ਸ਼ਾਮ ਸੁੰਦਰ, ਅਮਨਦੀਪ ਕੌਰ ਹੁੰਦਲ, ਪ੍ਰਿੰਸੀਪਲ ਹਰਪ੍ਰੀਤ ਕੌਰ ਨਾਗਪਾਲ ਵੱਲੋਂ ਕੀਤੀ ਗਈ ।
ਇਸ ਸਮਾਗਮ ਵਿੱਚ ਮੁੱਖ ਮਹਿਮਾਨ ਜਲ ਸਰੋਤ ਮੰਤਰੀ ਪੰਜਾਬ ਐਡਵੋਕੇਟ ਸ੍ਰੀ ਬਰਿੰਦਰ ਕੁਮਾਰ ਗੋਇਲ ਦੇ ਪੁੱਤਰ ਸ੍ਰੀ ਗੌਰਵ ਗੋਇਲ, ਐਸ. ਡੀ. ਐਮ. ਮੂਨਕ ਸਰਦਾਰ ਸੂਬਾ ਸਿੰਘ, ਡੀ. ਐਸ. ਪੀ. ਮੂਣਕ ਸ੍ਰ ਪਰਮਿੰਦਰ ਸਿੰਘ ਪ੍ਰਬੰਧਨ ਅਤੇ ਮਾਣਯੋਗ ਪਤਵੰਤੇ ਸੱਜਣ ਪਹੁੰਚੇ ਹੋਏ ਮਹਿਮਾਨਾਂ, ਮਾਪਿਆਂ ਅਤੇ ਹੋਰ ਹਾਜ਼ਰਹੀਨ ਦਾ ਗੁਰੂਕੁਲ ਗਲੋਬਲ ਕਰਿਐਂਜ਼ਾ ਮੈਨੇਜਮੈਂਟ ਕਮੇਟੀ ਵੱਲੋਂ ਸਵਾਗਤ ਕੀਤਾ। ਇਹਨਾਂ ਤੋਂ ਇਲਾਵਾ ਨਗਰ ਪੰਚਾਇਤ ਖਨੌਰੀ ਦੇ ਸਾਰੇ ਹੀ ਨਵੇਂ ਚੁਣੇ ਗਏ ਕੌਂਸਲਰ, ਸਾਬਕਾ ਪ੍ਰਧਾਨ ਰਾਮ ਨਿਵਾਸ ਗਰਗ, ਸਾਬਕਾ ਸੀਨੀਅਰ ਮੀਤ ਪ੍ਰਧਾਨ ਤਰਸੇਮ ਸਿੰਗਲਾ, ਮਲਕੀਤ ਕੌਰ, ਸ੍ਰੀਮਤੀ ਮੀਨਾਕਸ਼ੀ ਮਿੱਤਲ ਸਾਬਕਾ ਸੀਨੀਅਰ ਮੀਤ ਪ੍ਰਧਾਨ , ਸਾਬਕਾ ਟਰੱਕ ਯੂਨੀਅਨ ਦੇ ਪ੍ਰਧਾਨ ਕਰਮ ਸਿੰਘ ਗੁਰਨੇ, ਸਹਾਰਾ ਟਰੱਸਟ ਦੇ ਪ੍ਰਧਾਨ ਸ੍ਰ. ਜੋਰਾ ਸਿੰਘ ਉੱਪਲ, ਵਣ ਵਿਭਾਗ ਦੇ ਬੀਟ ਇੰਚਾਰਜ ਜਸਵੀਰ ਸਿੰਘ ਸਰਾਓ ਨੇ ਸਮਾਗਮ ਵਿੱਚ ਹਾਜ਼ਰੀ ਲਗਵਾਈ ਅਤੇ ਸੱਭਿਆਚਾਰਕ ਉਤਸਾਹ ਵਿੱਚ ਸ਼ਬਦ ਕੀਰਤਨ ਕੁੜੀਆਂ ਦਾ ਭੰਗੜਾ, ਕਲਯੁਗ, ਸੰਮੀ, ਮੁੰਡਿਆਂ ਦਾ ਭੰਗੜਾ , ਸਵੱਛ ਭਾਰਤ, ਰਿਵਰਸ ਮਾਈਗ੍ਰੇਸ਼ਨ ਆਦਿ ਪ੍ਰਦਰਸ਼ਨਾਂ ਨੇ ਮਾਹੌਲ ਨੂੰ ਪ੍ਰਭਾਵਿਤ ਕੀਤਾ।
ਪਲੇਵੇਅ ਤੋਂ ਲੈ ਕੇ 10ਵੀਂ ਜਮਾਤ ਤੱਕ ਦੇ ਸਾਰੇ ਗ੍ਰੇਡਾਂ ਦੇ ਵਿਦਿਆਰਥੀਆਂ ਨੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ।
ਮੁੱਖ ਮਹਿਮਾਨ ਅਤੇ ਮਾਪਿਆਂ ਨੇ ਉਨ੍ਹਾਂ ਦੇ ਯਤਨਾਂ ਅਤੇ ਪ੍ਰਤਿਭਾ ਦੀ ਭਰਪੂਰ ਸ਼ਲਾਘਾ ਕੀਤੀ l ਤਾੜੀਆਂ ਦੀ ਗੜਗੜਾਹਟ ਅਤੇ ਖ਼ੁਸ਼ੀ ਭਰੀ ਰੂਹ ਗੂੰਜ ਉੱਠੀ ਆਏ ਹੋਏ ਮਹਿਮਾਨਾਂ ਨੇ ਬੱਚਿਆਂ ਦੀਆਂ ਪ੍ਰਦਰਸ਼ਨੀਆਂ ਦੇਖ ਕੇ ਖੁਸ਼ ਹੋ ਕੇ ਬੱਚਿਆਂ ਨੂੰ ਨਗਦ ਇਨਾਮ ਵੀ ਤਕਸ਼ੀਮ ਕੀਤੇ l ਸਕੂਲ ਮੈਨੇਜਮੈਂਟ ਕਮੇਟੀ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਸਨਮਾਨ ਚਿਨ ਦੇ ਕੇ ਸਨਮਾਨਿਤ ਕੀਤਾ । ਸਕੂਲ ਕਮੇਟੀ ਵੱਲੋਂ ਆਏ ਹੋਏ ਮਹਿਮਾਨ ਬੱਚੇ ਅਤੇ ਬੱਚਿਆਂ ਦੇ ਮਾਪਿਆਂ ਲਈ ਖਾਣਾ ਅਤੇ ਚਾਹ ਦਾ ਪੂਰਨ ਪ੍ਰਬੰਧ ਕੀਤਾ ਹੋਇਆ ਸੀ । ਸਕੂਲ ਦੇ ਚੇਅਰਮੈਨ ਸ. ਸ਼ਮਸ਼ੇਰ ਸਿੰਘ ਹੁੰਦਲ, ਸ੍ਰੀ ਰਾਕੇਸ਼ ਕੁਮਾਰ ਸਿੰਗਲਾ, ਸ੍ਰੀ ਸ਼ਾਮ ਸੁੰਦਰ ਜੀ, ਸ੍ਰੀਮਤੀ ਅਮਨਦੀਪ ਕੌਰ ਹੁੰਦਲ, ਪ੍ਰਿੰਸੀਪਲ ਮਿਸ. ਹਰਪ੍ਰੀਤ ਕੌਰ ਨਾਗਪਾਲ ਨੇ ਪਤਵੰਤੇ ਸੱਜਣ, ਮਾਪਿਆਂ ਅਤੇ ਅਧਿਆਪਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ l ਕੁੱਲਮਿਲਾ ਕੇ ਇੱਹ ਫੰਕਸ਼ਨ ਯਾਦਗਾਰੀ ਹੋ ਨਿਬੜਿਆ l
0 comments:
एक टिप्पणी भेजें