ਧਨੌਲਾ ਵਿੱਚ ਜਲਦੀ ਹੀ ਕੁੜੀਆਂ ਵਾਲਾ ਕਾਲਜ ਅਤੇ ਪਸ਼ੂਆਂ ਵਾਲਾ ਹਸਪਤਾਲ ਨਵਾਂ ਬਣੇਗਾ --ਮੀਤ ਹੇਅਰ
ਧਨੌਲਾ ਵਿੱਚ ਹੋ ਰਹੇ ਨੇ ਰਿਕਾਰਡ ਤੋੜ ਵਿਕਾਸ ਕਾਰਜ
ਧਨੌਲਾ,5 ਜਨਵਰੀ :- ਪੰਜਾਬ ਦੀ ਆਮ ਆਦਮੀ ਪਾਰਟੀ ਦੀ ਇਮਾਨਦਾਰ ਸਰਕਾਰ ਵੱਲੋਂ ਜਿੱਥੇ ਪੂਰੇ ਪੰਜਾਬ ਵਿੱਚ ਵਿਕਾਸ ਦੀ ਹਨੇਰੀ ਲਿਆ ਦਿੱਤੀ ਹੈ, ਉਥੇ ਧਨੌਲਾ ਵਿੱਚ ਵੀ ਕਰੋੜਾਂ ਰੁਪਏ ਦੇ ਕੰਮ ਹੋ ਰਹੇ ਹਨ, ਧਨੌਲਾ ਦੀ ਹਰ ਇੱਕ ਗਲੀ ਪੱਕੀ ਹੋਵੇਗੀ ਅਤੇ , ਬਹੁਤ ਜਲਦੀ ਆਧੁਨਿਕ ਸਹੂਲਤਾਂ ਵਾਲਾ ਪਸ਼ੂਆਂ ਵਾਲਾ ਹਸਪਤਾਲ ਬਣ ਕੇ ਤਿਆਰ ਹੋਵੇਗਾ, ਇਹਨਾ ਸਬਦਾਂ ਦਾ ਪ੍ਰਗਟਾਵਾ ਲੋਕ ਸਭਾ ਹਲਕਾ ਸੰਗਰੂਰ ਤੋਂ ਪਾਰਲੀਮੈਂਟ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਨਗਰ ਕੌਂਸਲ ਧਨੌਲਾ ਦੇ ਪ੍ਰਧਾਨ ਸ਼੍ਰੀਮਤੀ ਰਣਜੀਤ ਕੌਰ ਸੋਢੀ ਦੇ ਛੋਟੇ ਪੁੱਤਰਾ ਸਾਹਿਬ ਸਿੰਘ ਸੋਡੀ ਦੇ ਲੰਘੇ ਦਿਨੀ ਹੋਏ ਵਿਆਹ ਦੀ ਖੁਸ਼ੀ ਵਿੱਚ ਨਵੀਂ ਜੋੜੀ ਨੂੰ ਅਸ਼ੀਰਵਾਦ ਦੇਣ ਉਪਰੰਤ ਪ੍ਰੈਸ ਨਾਲ ਗੱਲਬਾਤ ਕਰਦਿਆਂ ਕੀਤਾ।ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਜਿਹੜੇ ਵਾਅਦੇ ਕੀਤੇ ਸੀ ਉਹ ਤਾਂ ਪੂਰੇ ਕੀਤੇ, ਪਰ ਜਿਹੜੇ ਨਹੀਂ ਕੀਤੇ ਉਹ ਵੀ ਕੀਤੇ ਜਾ ਰਹੇ ਹਨ, ਕਿਹਾ ਕਿ ਸਰਕਾਰ ਨੇ ਆਧੁਨਿਕ ਸਹੂਲਤਾਂ ਵਾਲਾ ਧਨੌਲਾ ਦਾ ਹਸਪਤਾਲ ਅਪਗਰੇਡ ਕਰਨ ਲਈ ਕਰੀਬ ਦੋ ਕਰੋੜ ਰੁਪਏ ਜਾਰੀ ਕੀਤੇ ਹਨ, ਉਥੇ ਹੀ ਕੁੜੀਆਂ ਦੇ ਕਾਲਜ ਦਾ ਕੀਤਾ ਵਾਅਦਾ ਵੀ ਜਲਦ ਪੂਰਾ ਕਰਨ ਦਾ ਦਾਅਵਾ ਕੀਤੲ। ਮੈਂਬਰ ਪਾਰਲੀਮੈਂਟ ਮੀਤ ਹੇਅਰ ਨੇ ਕਿਹਾ ਕਿ ਸਾਡੀ ਸਰਕਾਰ ਵਿਕਾਸ ਕਰਕੇ ਦਿਖਾਉਂਦੀ ਹੈ, ਝੂਠੇ ਵਾਅਦੇ ਨਹੀਂ ਕਰਦੀ,। ਇਸ ਮੌਕੇ ਹਰਿੰਦਰ ਸਿੰਘ ਸੋਢੀ, ਹਰਦੀਪ ਸਿੰਘ ਸੋਢੀ, ਰਜਿੰਦਰਪਾਲ ਸਿੰਘ ਰਾਜੀ, ਜਗਤਾਰ ਸਿੰਘ ,ਬੂਟਾ ਸਿੰਘ, ਭਾਨਾ ਸਿੰਘ, ਮੇਵਾ ਸਿੰਘ, ਗੌਰਵ ਬਾਂਸਲ, ਕੇਵਲ ਸਿੰਘ ਆਦਿ ਮੌਜੂਦ ਸਨ।
0 comments:
एक टिप्पणी भेजें