ਨੈਸ਼ਨਲ ਹਾਈਵੇ ਤੇ ਪਏ ਟੋਏ ਅਗਰ ਦੋ ਦਿਨਾਂ ਵਿੱਚ ਬੰਦ ਨਾ ਕੀਤੇ ਤਾਂ ਕਰਾਂਗੇ ਬਡਬਰ ਟੋਲ ਪਲਾਜਾ ਪਰਚੀ ਮੁਕਤ-- ਬਲੌਰ ਸਿੰਘ ਛੰਨ੍ਹਾਂ
ਸੰਜੀਵ ਗਰਗ ਕਾਲੀ
ਧਨੌਲਾ , 14 ਜਨਵਰੀ :--ਨੈਸ਼ਨਲ ਹਾਈਵੇ ਜੋ ਕਿ ਬਠਿੰਡਾ ਤੋਂ ਚੰਡੀਗੜ੍ਹ ਜਾਂਦੀ ਹੈ ਦੇ ਹੰਡਿਆਇਆ ਪੁਲ ਥੱਲੇ ਉਤਰਦੇ ਸਮੇਂ ਪਾਣੀ ਬਹੁਤ ਜਿਆਦਾ ਖੜਦਾ ਹੈ, ਇਸੇ ਤਰ੍ਹਾਂ ਹੀ ਬਰਨਾਲਾ ਮਾਨਸਾ ਰੋਡ ਉੱਤੇ ਮੋਗਾ ਬਾਈਪਾਸ ਤੇ ਅਤੇ ਹੋਰ ਕਈ ਅਣਗਹਿਲੀਆਂ ਨੈਸ਼ਨਲ ਹਾਈਵੇ ਤੇ ਚੱਲ ਰਹੀਆਂ ਹਨ ਉਹਨਾਂ ਵਿੱਚ ਇੱਕ ਧਨੌਲਾ ਬਿਜਲੀ ਗ੍ਰੇਡ ਨੇੜੇ ਬਰਨਾਲਾ ਤੋਂ ਧਨੋਲਾ ਨੂੰ ਆਉਂਦੇ ਹੋਏ, ਅਤੇ ਧਨੋਲਾ ਤੋਂ ਜਾਂਦੇ ਹੋਏ ਦੀਪਕ ਢਾਬੇ ਨੇੜੇ ਸੜਕ ਦੀ ਮਾੜੀ ਹਾਲਤ ਆ ਸੰਗਰੂਰ ਤੋਂ ਧਨੋਲਾ ਨੂੰ ਆਉਂਦੇ ਹੋਏ ਚੀਮਾ ਪੰਪ ਨੇੜੇ ਪੁਲੀ, ਧਨੌਲਾ ਤੋਂ ਬਰਨਾਲਾ ਜਾਂਦਾ ਸਮੇਂ ਮਾਨਾ ਪਿੰਡੀ ਨੇੜੇ ਪੁੱਲ ਤੇ ਥੱਲੇ ਗੰਦਾ ਪਾਣੀ ਦਾ ਨਿਕਾਸ ਨਾ ਹੋਣਾ ਅਤੇ ਹੋਰ ਵੀ ਕਈ ਥਾਵਾਂ ਤੇ ਪਾਣੀ ਵਗੈਰਾ ਖੜਦਾ ਹੈ ਅਤੇ ਉਸ ਨਾਲ ਸੜਕੀ ਦੁਰਘਟਨਾਵਾਂ ਹੁੰਦੀਆਂ ਰਹਿੰਦੀਆਂ ਹਨ , ਅਤੇ ਕਈ ਕੀਮਤੀ ਜਾਨਾਂ ਅਜਾਈ ਚਲੀਆਂ ਜਾਂਦੀਆਂ ਹਨ ਇਹਨਾਂ ਸਾਰੀਆਂ ਸਮੱਸਿਆਵਾਂ ਦਾ ਜੇਕਰ ਨੈਸ਼ਨਲ ਹਾਈਵੇ ਰੋਡ ਅਥਾਰਟੀ ਨੇ ਹੱਲ ਨਾ ਕੀਤਾ ਤਾਂ ਅਸੀਂ ਮਜਬੂਰ ਹੋ ਕੇ ਕਿਸੇ ਵੀ ਵਕਤ ਟੋਲ ਪਲਾਜਾ ਬਡਬਰ ਤੇ ਧਰਨਾ ਲਾ ਕੇ ਟੋਲ ਪਲਾਜਾ ਅਣਮਿਥੇ ਸਮੇਂ ਲਈ ਪਰਚੀ ਮੁਕਤ ਕੀਤਾ ਜਾਵੇਗਾ ,ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਬਲੌਰ ਸਿੰਘ ਛੰਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਅਸੀਂ ਪਹਿਲਾਂ ਵੀ ਇਹਨਾਂ ਇਹ ਸਾਰੀਆਂ ਸਮੱਸਿਆਵਾਂ ਟੋਲ ਪਲਾਜ਼ਾ ਅਤੇ ਰੋਡ ਅਧਿਕਾਰੀਆਂ ਦੇ ਧਿਆਨ ਵਿੱਚ ਲਿਆ ਚੁੱਕੇ ਹਾਂ ਪਰ ਇਹ ਹਰ ਇੱਕ ਵਾਰ ਕਹਿ ਦਿੰਦੇ ਹਨ ਕਿ ਜਲਦੀ ਹੀ ਮਸਲਾ ਹੱਲ ਕਰਾਂਗੇ। ਪ੍ਰੰਤੂ ਪਰਨਾਲਾ ਉੱਥੇ ਦਾ ਉੱਥੇ ਹੀ ਹੈ । ਕਿਸਾਨ ਆਗੂਆਂ ਜਰਨੈਲ ਸਿੰਘ ਜਵੰਧਾ ਪਿੰਡੀ, ਭਗਤ ਸਿੰਘ ਛੰਨ੍ਹਾਂ , ਕ੍ਰਿਸ਼ਨ ਸਿੰਘ ਛੰਨ੍ਹਾਂ, ਸੁਖਦੇਵ ਸਿੰਘ ਭੋਤਨਾ, ਗੁਰਨਾਮ ਸਿੰਘ ਭੋਤਨਾ, ਗੁਰਦੀਪ ਸਿੰਘ ਈਸ਼ਰ ਸਿੰਘ ਵਾਲਾ ਨੇ ਕਿਹਾ ਕਿ ਕਿਹਾ ਕਿ ਜੇਕਰ ਇਹਨਾਂ ਸਾਰੀਆਂ ਸਮੱਸਿਆਵਾਂ ਜਲਦੀ ਹੱਲ ਨਾ ਕੀਤੀਆਂ ਤਾਂ ਅਸੀਂ ਟੋਲ ਪਲਾਜਾ ਤੇ ਧਰਨਾ ਲਾ ਕੇ ਅਣਮਿੱਥੇ ਸਮੇਂ ਲਈ ਟੋਲ ਪਲਾਜਾ ਪਰਚੀ ਮੁਕਤ ਕਰਾਂਗੇ। ਜਦੋਂ ਇਸ ਸੰਬੰਧੀ ਨੈਸ਼ਨਲ ਹਾਈਵੇ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਜਲਦੀ ਹੀ ਮੈਂਟੀਨੈਂਸ ਕੰਪਨੀ ਵਾਲੇ ਆ ਰਹੇ ਹਨ ਅਤੇ ਪੰਜ ਚਾਰ ਦਿਨਾਂ ਚ ਅਸੀਂ ਕੰਮ ਸ਼ੁਰੂ ਕਰਵਾ ਦੇਵਾਂਗੇ।
0 comments:
एक टिप्पणी भेजें