1044 ਕਿਲੋਮੀਟਰ ਸਾਇਕਲਿੰਗ ਕਰਕੇ ਦਿੱਲੀ ਤੋਂ ਕਾਠਮੰਡੂ ਨੇਪਾਲ ਪਹੁੰਚੇ ਬਲਰਾਜ ਸਿੰਘ ਚੌਹਾਨ,ਸਵੱਛ ਭਾਰਤ ਮਿਸ਼ਨ ਤਹਿਤ ਵਾਤਾਵਰਣ ਬਚਾਓ, ਪਲਾਸਟਿਕ ਮੁਕਤ, ਵਿਸ਼ਵ ਸ਼ਾਂਤੀ ਦਾ ਸੁਨੇਹਾ ਦੇਂਦੀ ਵਰਲਰਡ ਅਲਟਰਾ ਸਾਇਕਲਿੰਗ ਐਸੋਸੀਏਸ਼ਨ ਦੀ ਪਹਿਲੀ ਅਕਰੌਸ ਕੰਟਰੀ ਰੇਸ ।। ਨੇਪਾਲ ਦੀ ਡਿਪਟੀ ਸਪੀਕਰ ਇੰਦਰਾ ਰਾਣਾਮਗਰ ਨੇ ਕੀਤਾ ਸਨਮਾਨਿਤ।
ਹੁਸ਼ਿਆਰਪੁਰ/ਦਲਜੀਤ ਅਜਨੋਹਾ
ਵਰਲਰਡ ਅਲਟਰਾ ਸਾਇਕਲਿੰਗ ਵਲੋਂ ਪਹਿਲੀ ਅਕਰੌਸ ਕੰਟਰੀ 1044 ਕਿਲੋਮੀਟਰ ਲੰਬੀ ਰੇਸ ਕਰਵਾਈ ਗਈ ਜੋ ਇੰਡੀਆ ਗੇਟ ਦਿੱਲੀ ਤੋ ਸ਼ੁਰੂ ਹੋ ਕੇ ਹਰਿਆਣਾ,ਯੂ.ਪੀ, ਉਤਰਾਂਚਲ ਤੋਂ ਨਿਪਾਲ ਚ ਦਾਖਲ ਹੋ ਕੇ ਕਾਠਮੰਡੂ ਜਾ ਕੇ ਖਤਮ ਹੋਈ। ਜੇਸ ਚ ਦੇਸ਼ ਦੇ ਵੱਖ ਵੱਖ ਹਿੱਸਿਆ ਤੋਂ 7 ਸਾਇਕਲਿਸਟ ਨੇ ਭਾਗ ਲਿਆ, ਹੁਸ਼ਿਆਰਪੁਰ ਦੇ ਇੰਟਰਨੈਸ਼ਨਲ ਸਾਇਕਲਿਸਟ, ਅੰਬੈਸਡਰ ਸਵੱਛ ਭਾਰਤ ਮਿਸ਼ਨ ਮਿਊਂਸੀਪਲ ਕਾਰਪੋਰੇਸ਼ਨ ਹੁਸ਼ਿਆਰਪੁਰ ਬਲਰਾਜ ਸਿੰਘ ਚੌਹਾਨ ਨੇ ਵੀ ਭਾਗ ਲਿਆ ਤੇ ਸਮੇਂ ਤੋ ਪਹਿਲਾਂ ਖਤਮ ਕਰ ਕੇ ਪਹਿਲੀ ਪੁਜੀਸ਼ਨ ਹਾਸਿਲ ਕੀਤੀ। ਕਾਠਮਾਂਡੂ ਪਹੁੰਚਣ ਤੇ ਹਾਊਸ ਆਫ ਰਿਪਰਸਡੈਂਟਿਵਸ ਨੇਪਾਲ ਦੀ ਡਿਪਟੀ ਸਪੀਕਰ ਇੰਦਰਾ ਰਾਣਾਮਗਰ ਨੇ ਸਨਮਾਨਿਤ ਕੀਤਾ। ਏਸ ਬਾਰੇ ਜਾਣਕਾਰੀ ਦੇਂਦਿਆ ਉਨਾ ਦੱਸਿਆ ਕਿ ਸਾਫ ਵਾਤਾਵਰਣ, ਪਲਾਸਟਿਕ ਮੁਕਤ ਤੇ ਵਿਸ਼ਵ ਸ਼ਾਂਤੀ ਦਾ ਸੰਦੇਸ਼ ਦੇਣਾ ਏਸ ਰੇਸ ਦਾ ਮੁੱਖ ਉਦੇਸ਼ ਸੀ। ਏਸ ਦੌਰਾਨ ਬਹੁਤ ਹੀ ਉੱਚੀਆਂ ਪਹਾੜੀਆ, ਟੇਢੇ ਮੇਢੇ ਰਸਤੇ ਤੇ ਖਤਰਨਾਕ ਜੰਗਲਾਂ ਚੋ ਵੀ ਲੰਘਣਾ ਪਿਆ। ਉਨਾਂ ਦੱਸਿਆ ਕਿ 150 ਕਿਲੋਮੀਟਰ ਦੇ ਕਰੀਬ ਬਣ ਰਹੇ ਨੈਸ਼ਨਲ ਹਾਈਵੇਅ ਤੇ ਸੜਕ ਦਾ ਨਾਮ ਨਿਸ਼ਾਨ ਨਹੀਂ ਜੇਸ ਚੋ ਜਿਆਦਾ ਪਹਾੜੀ ਰਸਤਾ ਸੀ, ਜੇਸ ਕਾਰਨ ਚਿਕੱੜ ਤੇ ਪੱਥਰਾਂ ਤੇ ਸਾਇਕਲ ਚਲਾਉਣਾ ਪਿਆ। ਭਾਵੇਂ ਭਾਰਤ ਦੇ ਵੱਖ ਵੱਖ ਪ੍ਰਦੇਸ਼ਾਂ ਤੇ ਵਿਦੇਸ਼ ਚ ਇੰਗਲੈਂਡ ਕੈਨੇਡਾ, ਫਰਾਂਸ ਆਦਿ ਚ ਸਾਇਕਲਿੰਗ ਕਰ ਚੁਕਿਆ ਹਾਂ ਪਰ ਏਸ ਦਿੱਲੀ ਕਾਠਮਾਂਡੂੰ ਰੇਸ ਦੌਰਾਨ ਵੱਖਰੀ ਤਰਾਂ ਦਾ ਤਜ਼ਰਬਾ ਹਾਇਲ ਹੋਇਆ। ਰਸਤੇ ਚ ਵੱਖ ਵੱਖ ਸਾਇਕਲਿੰਗ ਕਲੱਬਾਂ ਨੇ ਸਨਮਾਨਿਤ ਕੀਤਾ। ਕਾਠਮਾਂਡੂੰ ਚ ਰੋਟਰੀ ਇੰਟਰਨੈਸ਼ਨਲ 3292 ਨੇਪਾਲ ਵਲੋਂ ਬਹੁਤ ਵਧੀਆ ਤਰੀਕੇ ਨਾਲ ਹੋਟਲ ਚ ਸਨਮਾਨ ਸਮਾਰੋਹ ਕੀਤਾ ਤੇ ਸਰਟੀਫਿਕੇਟ ਦੇ ਕੇ ਸਾਰੇ ਸਾਇਕਲਿਸਟ ਨੂੰ ਸਨਮਾਨਿਤ ਕੀਤਾ ਜੇਸ ਚ ਮਿਸ ਨੇਪਾਲ ਅਸ਼ਮਾ ਕੁਮਾਰੀ ਕੇ.ਸੀ ਵੀ ਸ਼ਾਮਿਲ ਹੋਈ। ਵਰਣਨਯੋਗ ਹੈ ਕਿ ਬਲਰਾਜ ਚੌਹਾਨ ਹੁਣ ਤੱਕ 1ਲੱਖ 74 ਹਜਾਰ ਕਿਲੋਮੀਟਰ ਸਾਇਕਲ ਚਲਾ ਚੁੱਕੇ ਹਨ ਤੇ ਦੇਸ਼ ਵਿਦੇਸ਼ ਚ ਹੁਸ਼ਿਆਰਪੁਰ ਦਾ ਨਾਮ ਰੌਸ਼ਨ ਕਰ ਚੁਕੇ ਹਨ। ਅਜਾਦੀ ਦਿਵਸ ਮੌਕੇ ਜਿਲਾ ਪ੍ਰਸ਼ਾਸਨ ਤੇ ਹੋਰ ਸੰਸਥਾਵਾਂ ਵਲੋ ਵੀ ਵੱਖ ਵੱਖ ਸਮੇਂ ਸਾਇਕਲਿੰਗ ਦੀਆ ਪ੍ਰਾਪਤੀਆਂ ਨੂੰ ਦੇਖਦਿਆ ਚੌਹਾਨ ਨੂੰ ਸਨਮਾਨ ਮਿਲ ਚੁਕੇ ਹਨ। ਉਨਾ ਨਾਲ ਏਸ ਰੇਸ ਦੌਰਾਨ ਸੀਨੀਅਰ ਸਾਇਕਲਿਸਟ ਡਾਕਟਰ ਪਵਨ ਢੀਂਗਰਾਂ, ਮੈਡਮ ਮੇਘਾ ਜੈਨ, ਲੁਧਿਆਣਾ, ਦਿੱਲੀ ਤੋ ਸੰਜੀਵ ਰਤਨ, ਕਰਨਾਟਕਾ ਤੋਂ ਨੇਵੀ ਕਮਾਂਡਰ ਦਿਲੀਪ, ਨੌਇਡਾ ਤੋਂ ਸੁਪਰੀਮ ਕੋਰਟ ਦੇ ਵਕੀਲ ਸੰਜੀਵ ਜੈਨ, ਰਾਏਪੁਰ ਤੋ ਡੈਂਟਿਸਟ ਡਾਕਟਰ ਨਿਲੇਸ਼, ਆਰਗੇਨਾਈਜ਼ਰ ਜਸਪ੍ਰੀਤ ਘਟੌਰਾ, ਅਨਿਲ ਰਤਨ ਸਨ।।
0 comments:
एक टिप्पणी भेजें