ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਹਨ ਸ੍ਰ ਐਸ ਪੀ ਸਿੰਘ ਉਬਰਾਏ ਸੰਸਥਾ ਵੱਲੋ 190 ਵਿਧਵਾਵਾਂ ਅਤੇ ਅਪਹਾਜਾ ਨੂੰ ਵੰਡੇ ਪੈਨਸ਼ਨ ਚੈੱਕ - ਇੰਜ ਸਿੱਧੂ
ਬਰਨਾਲਾ 17 ਫਰਵਰੀ ਸਥਾਨਕ ਗੁਰੂ ਘਰ ਤਪ ਅਸਥਾਨ ਗੁਰਦੁਆਰਾ ਬੀਬੀ ਪ੍ਰਧਾਨ ਕੌਰ ਵਿੱਖੇ 190 ਗਰੀਬ ਵਿਧਵਾਵਾਂ ਅਤੇ ਗਰੀਬ ਲੋੜਵੰਦ ਅਪਹਾਜਾ ਨੂੰ ਮਹੀਨਾਵਾਰ ਇੱਕ ਹਜਾਰ ਰੁਪਏ ਪ੍ਰਤੀ ਵਿਅਕਤੀ ਪੈਨਸ਼ਨ ਚੈੱਕ ਵਿਤਰਨ ਕੀਤੇ ਇਹ ਜਾਣਕਾਰੀ ਸੰਸਥਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਇਕਾਈ ਬਰਨਾਲਾ ਦੇ ਜਿਲ੍ਹਾ ਪ੍ਰਧਾਨ ਇੰਜ ਗੁਰਜਿੰਦਰ ਸਿੰਘ ਸਿੱਧੂ ਨੇ ਇਕ ਪ੍ਰੈਸ ਨੋਟ ਜਾਰੀ ਕਰਕੇ ਦੱਸਿਆ ਕੇ ਸੰਸਥਾ ਦੇ ਚੇਅਰਮੈਨ ਡਾਕਟਰ ਐਸ ਪੀ ਸਿੰਘ ਉਬਰਾਏ ਮਨੁੱਖਤਾ ਦੀ ਸੇਵਾ ਨੂੰ ਪ੍ਰਣਾਏ ਹੋਏ ਵਿਅਕਤੀ ਹਨ ਜਿਨ੍ਹਾਂ ਦੀ ਮਿਹਨਤ ਸਦਕਾ ਅੱਜ ਪੰਜਾਬ ਵਿੱਚ ਹੀ ਨਹੀਂ ਬਲਕਿ ਹਿਮਾਚਲ ਹਰਿਆਣਾ ਰਾਜਸਥਾਨ ਵਿੱਚ 350 ਬਲੱਡ ਟੈਸਟਿੰਗ ਲੈਬੋਰਟਰੀਆਂ ਚਲ ਰਹੀਆਂ ਹਨ ਜਿੰਨਾ ਵਿੱਚ ਹਰ ਇੱਕ ਮਰੀਜ ਦੇ ਖੂਨ ਟੈਸਟ ਸਿਰਫ ਦਸ ਪ੍ਰਤਿਸ਼ਤ ਪੈਸੇ ਲੈਕੇ ਕੀਤੇ ਜਾਦੇ ਹਨ ਮਤਲਬ ਜੇਕਰ 100 ਰੁਪਏ ਦਾ ਟੈਸਟ ਹੈ ਤਾਂ ਅਸੀਂ ਸਿਰਫ 10 ਰੁਪਏ ਵਿੱਚ ਕਰਦੇ ਹਾਂ ਉਹਨਾਂ ਦੀ ਪੂਰੀ ਟੀਮ ਸ੍ਰ ਜੱਸਾ ਸਿੰਘ ਸੰਧੂ ਕੌਮੀ ਪ੍ਰਧਾਨ ਡਾਕਟਰ ਗਿੱਲ ਡਾਕਟਰ ਅਟਵਾਲ ਬੀਬੀ ਇੰਦਰਜੀਤ ਕੌਰ ਅਤੇ ਸਮੂਹ ਜ਼ਿਲ੍ਹਿਆਂ ਦੇ ਪ੍ਰਧਾਨ ਅਤੇ ਉਹਨਾਂ ਨਾਲ ਜੋਂ ਭੀ ਸਮਾਜ ਸੇਵੀ ਟੀਮਾਂ ਹਨ ਪੂਰੀ ਤਨਦੇਹੀ ਨਾਲ ਅਤੇ ਬਿਨਾ ਕਿਸੇ ਤਨਖਾਹ ਤੋ ਅਤੇ ਬਿਨਾ ਕਿਸੇ ਲੋਭ ਲਾਲਚ ਤੋਂ ਡਾਕਟਰ ਓਬਰਾਏ ਨਾਲ ਮੋਢੇ ਨਾਲ ਮੋਢਾ ਜੋੜ ਕੇ ਮਨੁੱਖਤਾ ਦੀ ਸੇਵਾ ਵਿੱਚ ਜੁਟੇ ਹੋਏ ਹਨ ਸਿੱਧੂ ਨੇ ਜੱਥੇਦਾਰ ਪਰਮਜੀਤ ਸਿੰਘ ਖਾਲਸਾ ਅੰਤ੍ਰਿੰਗ ਕਮੇਟੀ ਮੈਬਰ SGPC ਅਤੇ ਸ੍ਰ ਸੁਰਜੀਤ ਸਿੰਘ ਠੀਕਰੀਵਾਲਾ ਮੈਨੇਜਰ ਦਾ ਦਿਲ ਦੀਆ ਗਹਿਰਾਈਆਂ ਚੋ ਧੰਨਵਾਦ ਕੀਤਾ ਜਿਹੜੇ ਸਾਡੇ ਇਹ ਸੇਵਾ ਦੇ ਕਾਰਜ ਵਿੱਚ ਪੂਰਾ ਪੂਰਾ ਸਹਿਯੋਗ ਦੇ ਰਹੇ ਹਨ ਇਸ ਮੌਕੇ ਸਿੱਧੂ ਤੋ ਇਲਾਵਾ ਜੱਥੇਦਾਰ ਸੁਖਦਰਸ਼ਨ ਸਿੰਘ ਕੁਲਵਿੰਦਰ ਸਿੰਘ ਕਾਲਾ ਗੁਰਜੰਟ ਸਿੰਘ ਸੋਨਾ ਸੂਬੇਦਾਰ ਗੁਰਜੰਟ ਸਿੰਘ ਸੂਬੇਦਾਰ ਸਰਬਜੀਤ ਸਿੰਘ ਵਾਰੰਟ ਅਫ਼ਸਰ ਬਲਵਿੰਦਰ ਸਿੰਘ ਢੀਂਡਸਾ ਹੌਲਦਾਰ ਬਸੰਤ ਸਿੰਘ ਉਗੋ ਗੁਰਦੇਵ ਸਿੰਘ ਮੱਕੜ ਬਲਵੀਰ ਸਿੰਘ ਆਦਿ ਮੈਬਰ ਹਾਜਰ ਸਨ।
ਫੋਟੋ - ਗਰੀਬ ਵਿਧਵਾਵਾਂ ਅਤੇ ਅਪਹਾਜਾ ਨੂੰ ਮਹੀਨਾ ਵਾਰ ਪੈਨਸ਼ਨ ਚੈੱਕ ਵਿਤਰਨ ਕਰਦੇ ਹੋਏ ਇੰਜ ਗੁਰਜਿੰਦਰ ਸਿੰਘ ਸਿੱਧੂ ਅਤੇ ਹੋਰ ਸੰਸਥਾ �
0 comments:
एक टिप्पणी भेजें