ਮੋਦੀ ਜੀ ਨੇ 22 ਹਜ਼ਾਰ ਕਰੋੜ ਰੁਪਏ ਕਿਸਾਨ ਨਿਧੀ ਯੋਜਨਾ ਤਹਿਤ ਕਿਸਾਨਾਂ ਦੇ ਖਾਤਿਆਂ ਵਿੱਚ ਪਾਕੇ ਦਿੱਤੀ ਵੱਡੀ ਰਾਹਤ ਡੱਲੇਵਾਲ ਮਰਨਵਰਤ ਤਿਆਗ ਕੇ ਗੱਲ ਬਾਤ ਦਾ ਰਾਹ ਅਖਤਿਆਰ ਕਰਨ - ਸਿਧੂ
ਬਰਨਾਲਾ 26 ਫਰਵਰੀ। ਭਾਰਤ ਦੇ ਪ੍ਰਧਾਨ ਸ੍ਰੀ ਨਰਿੰਦਰ ਮੋਦੀ ਵੱਲੋ 19ਵੀ ਵਾਰ ਕਿਸਾਨ ਸਨਮਾਨ ਨਿਧੀ ਯੋਜਨਾ ਤਹਿਤ ਅੱਜ ਤੱਕ ਹਰ ਇਕ ਕਿਸਾਨ ਪ੍ਰੀਵਾਰ ਦੇ ਖਾਤਿਆਂ ਵਿੱਚ ਪਾਂ ਕੇ ਬਹੁਤ ਵੱਡਾ ਕਿਸਾਨ ਪੱਖੀ ਕੰਮ ਕੀਤਾ ਹੈ ਅਤੇ ਕੇਦਰ ਸਰਕਾਰ ਕਿਸਾਨ ਅਤੇ ਮਜ਼ਦੂਰ ਪੱਖੀ ਸਰਕਾਰ ਹੈ ਮੈਨੂੰ ਪੂਰਾ ਭਰੋਸਾ ਹੈ ਕੇ ਮਾਣਯੋਗ ਪ੍ਰਧਾਨ ਮੰਤਰੀ ਬਹੁਤ ਜਲਦੀ ਕਿਸਾਨਾਂ ਦੀਆ ਜਾਇਜ ਮੰਗਾਂ ਮੰਨਕੇ ਚੱਲ ਰਹੇ ਕਿਸਾਨੀ ਅੰਦੋਲਨਾਂ ਦਾ ਖਾਤਮਾ ਕਰਨਗੇ ਇਹ ਵਿਚਾਰ ਭਾਜਪਾ ਹਲਕਾ ਭਦੌੜ ਦੇ ਇੰਚਾਰਜ਼ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਨੇ ਕੋਠੇ ਰਾਮਸਰ ਵਿਖੇ ਇਕ ਮੀਟਿੰਗ ਤੋਂ ਬਾਦ ਇਕ ਪ੍ਰੈਸ ਨੋਟ ਜਾਰੀ ਕਰਕੇ ਕਿਹਾ ਕੇ ਕਿਸਾਨ ਅਦੋਲਨ ਜਿਹੜਾ ਕਾਫੀ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਦੇ ਕਾਰਨ ਪੰਜਾਬ ਦੇ ਵਿਕਾਸ ਨੂੰ ਢਾਹ ਲੱਗੀ ਹੈ ਅਤੇ ਕਿਸਾਨਾਂ ਸਮੇਤ ਸਮੁੱਚੇ ਪੰਜਾਬ ਦੇ ਲੋਕ ਪ੍ਰੇਸਾਨ ਹਨ ਸਿੱਧੂ ਨੇ ਡੱਲੇਵਾਲ ਨੂੰ ਅਪੀਲ ਕੀਤੀ ਕਿ ਉਹ ਮਰਨ ਵਰਤ ਛੱਡ ਕੇ ਕੇਦਰ ਸਰਕਾਰ ਨਾਲ ਚੱਲ ਰਹੀ ਗੱਲਬਾਤ ਰਾਹੀਂ ਕਿਸਾਨ ਮੁੱਦਿਆਂ ਨੂੰ ਹੱਲ ਕਰਨ ਲਈ ਯਤਨਸ਼ੀਲ਼ ਹੋਣ ਜਿਹੜਾ ਕਿਸਾਨਾਂ ਲਈ ਭੀ ਅਤੇ ਪੰਜਾਬ ਲਈ ਭੀ ਲਾਹੇਵੰਦ ਸਾਬਤ ਹੋਵੇਗਾ ਸਿੱਧੂ ਨੇ ਦੱਸਿਆ ਕਿ ਕਿਸਾਨ ਸਨਮਾਨ ਯੋਜਨਾ ਕਿਸਾਨਾਂ ਨੂੰ ਲਾਭ ਦੇਣ ਵਾਸਤੇ ਹੀ ਮੋਦੀ ਜੀ ਨੇ ਸੁਰੂ ਕੀਤੀ ਹੈ ਇਹ ਸਕੀਮ ਇਕ ਫਰਵਰੀ 2019 ਤੋ ਸੁਰੂ ਕੀਤੀ ਸੀ ਹਰ ਸਾਲ ਹਰ 4 ਮਹੀਨੇ ਬਾਦ ਹਰ ਇਕ ਕਿਸਾਨ ਪ੍ਰੀਵਾਰ ਦੇ ਖਾਤੇ ਵਿੱਚ ਸਿੱਧੇ ਕੇਦਰ ਸਰਕਾਰ ਵੱਲੋਂ ਇਹ ਪੈਸੇ ਪਾਏ ਜਾਦੇ ਹਨ ਜਿਸ ਤਹਿਤ ਇੱਕ ਪਰਿਵਾਰ ਨੂੰ ਸਲਾਨਾ ਤਿੰਨ ਕਿਸ਼ਤਾਂ ਰਾਹੀਂ 6 ਹਜਾਰ ਰੁਪਏ ਆ ਜਾਂਦੇ ਹਨ ਸਿੱਧੂ ਨੇ ਜਿਥੇ ਪ੍ਰਧਾਨ ਮੰਤਰੀ ਦੀ ਭਰਪੂਰ ਸ਼ਲਾਘਾ ਕੀਤੀ ਉਥੇ ਉਹਨਾਂ ਨੂੰ ਅਪੀਲ ਭੀ ਕੀਤੀ ਕੇ ਕਿਸਾਨਾਂ ਦੀਆਂ ਜਾਇਜ ਮੰਗਾ ਨੂੰ ਮੰਨ ਕੇ ਰਾਜ ਨੂੰ ਵਿਕਾਸ ਦੀਆ ਲੀਹਾਂ ਤੇ ਤੋਰੇ ਕਿਉਕਿ ਪੰਜਾਬ ਦੇ ਲੋਕ ਭਾਜਪਾ ਨੂੰ ਇਕ ਮੌਕਾ ਦੇਣ ਲਈ ਤਿਆਰੀ ਕਰ ਰਹੇ ਹਨ ਕਿਉਕਿ ਆਮ ਆਦਮੀ ਪਾਰਟੀ ਤੋ ਲੋਕਾ ਦਾ ਵਿਸ਼ਵਾਸ ਉੱਠ ਗਿਆ ਹੈ ਅਤੇ 2027 ਵਿੱਚ ਪੰਜਾਬ ਵਿੱਚ ਭਾਰਤੀ ਜੰਤਾ ਪਾਰਟੀ ਦੀ ਨਿਰੋਲ ਸਰਕਾਰ ਬਣੇਗੀ।ਇਸ ਮੌਕੇ ਗੁਰਦੇਵ ਸਿੰਘ ਮੱਕੜ ਬਾਬਾ ਜਸਪਾਲ ਸਿੰਘ ਅਮਰ ਸਿੰਘ ਮੈਬਰ ਪੰਚਾਇਤ ਅਵਤਾਰ ਸਿੰਘ ਮਾਤਾ ਐਕਸਅੰਗਰੇਜ ਕੌਰ ਅਤੇ ਹੋਰ ਮਹੱਲਾ ਨਿਵਾਸੀ ਹਾਜਰ ਸਨ।
ਫੋਟੋ - ਭਾਜਪਾ ਦੇ ਸੀਨੀਅਰ ਆਗੂ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਕੋਠੇ ਰਾਮਸਰ ਵਿੱਖੇ ਮੀਟਿੰਗ ਕਰਦੇ ਹੋਏ।
0 comments:
एक टिप्पणी भेजें