‘ਬੇਗਮਪੁਰਾ ਸਹਰ ਕੋ ਨਾਉ’ ਲੋਕ ਅਰਪਣ 23 ਫਰਵਰੀ ਨੂੰ
ਸੰਗਰੂਰ, 17 ਫਰਵਰੀ ( ਕਮਲੇਸ਼ ਗੋਇਲ ਖਨੌਰੀ ) ਮਾਲਵਾ ਲਿਖਾਰੀ ਸਭਾ ਸੰਗਰੂਰ (ਰਜਿ:) ਦਾ ਮਹੀਨਾਵਾਰ ਸਾਹਿਤਕ ਸਮਾਗਮ 23 ਫਰਵਰੀ ਦਿਨ ਐਤਵਾਰ ਨੂੰ 10:00 ਵਜੇ ਲੇਖਕ ਭਵਨ ਸੰਗਰੂਰ ਵਿਖੇ ਹੋ ਰਿਹਾ ਹੈ, ਜਿਸ ਦੀ ਪ੍ਰਧਾਨਗੀ ਸਿਰਮੌਰ ਪੰਜਾਬੀ ਲੇਖ ਅਤੇ ਚਿੰਤਕ ਡਾ. ਮੇਵਾ ਰਾਮ ਕਰਨਗੇ। ਸਮਾਗਮ ਦੇ ਆਰੰਭ ਵਿੱਚ ਇੱਕ ਘੰਟਾ ਕਵਿਤਾ ਸਕੂਲ ਹੋਵੇਗਾ ਅਤੇ ਸਹੀ 11:00 ਵਜੇ ਨਾਮਵਰ ਲੇਖਕ ਪੰਮੀ ਫੱਗੂਵਾਲੀਆ ਦੀ ਖੋਜ ਪੁਸਤਕ ‘ਬੇਗਮਪੁਰਾ ਸਹਰ ਕੋ ਨਾਉ’ ਲੋਕ ਅਰਪਣ ਕੀਤੀ ਜਾਵੇਗੀ। ਪੁਸਤਕ ਸਬੰਧੀ ਪਰਚਾ ਉੱਘੇ ਲੇਖ ਅਤੇ ਆਲੋਚਕ ਡਾ. ਮਨਜਿੰਦਰ ਸਿੰਘ ਪੜ੍ਹਨਗੇ। ਸਭਾ ਦੇ ਪ੍ਰੈੱਸ ਸਕੱਤਰ ਪਵਨ ਕੁਮਾਰ ਹੋਸ਼ੀ ਨੇ ਦੱਸਿਆ ਕਿ ਇਸ ਮੌਕੇ ਗੁਰੂ ਰਵਿਦਾਸ ਦੇ ਜੀਵਨ ਅਤੇ ਫ਼ਲਸਫ਼ੇ ਸਬੰਧੀ ਗੋਸ਼ਟੀ ਵੀ ਕਰਵਾਈ ਜਾਵੇਗੀ। ਬਸੰਤ ਰੁੱਤ ਨੂੰ ਸਮਰਪਿਤ ਕਵੀ ਦਰਬਾਰ ਵੀ ਹੋਵੇਗਾ, ਜਿਸ ਵਿੱਚ 11:00 ਵਜੇ ਤੱਕ ਪਹੁੰਚਣ ਵਾਲੇ ਕਵੀ ਸਾਹਿਬਾਨ ਹੀ ਕਵਿਤਾ ਪੇਸ਼ ਕਰ ਸਕਣਗੇ। ਬਾਕੀ ਸੱਜਣ ਸਰੋਤਿਆਂ ਵਿੱਚ ਬੈਠ ਕੇ ਸਮਾਗਮ ਦਾ ਆਨੰਦ ਮਾਣਨਗੇ।
0 comments:
एक टिप्पणी भेजें