ਧਨੌਲਾ ਬੱਸ ਸਟੈਂਡ ਦੇ ਬੈਕ ਸਾਈਡ ਤੇ 23ਵਾਂ ਕਾਂਵੜ ਸ਼ਿਵਰ ਸ਼ੁਰੂ
ਸੰਜੀਵ ਗਰਗ ਕਾਲੀ
ਧਨੌਲਾ ਮੰਡੀ, 22 ਫਰਵਰੀ :-
ਸ੍ਰੀ ਮਹਾਵੀਰ ਕਾਬੜ ਸੇਵਾ ਸੰਘ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਬੈਕ ਸਾਈਡ ਬੱਸ ਸਟੈਂਡ ਧਨੌਲਾ ਵਿਖੇ ਬਾਬਾ ਪੰਕਜ ਗੌਤਮ ਦੀ ਅਗਵਾਈ ਹੇਠ 23ਵਾਂ ਵਿਸ਼ਾਲ ਕਾਵੜ ਸੀਵਰ ਸ਼ੁਰੂ ਹੋ ਗਿਆ ਹੈ।ਬਾਬਾ ਪੰਕਜ ਗੌਤਮ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਸ਼ਿਵਰ ਨਗਰ ਨਿਵਾਸੀਆਂ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਹਰ 6 ਮਹੀਨੇ ਬਾਅਦ ਸ਼ਿਵਰਾਤਰੀ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਲਗਾਇਆ ਜਾਂਦਾ ਹੈ ਅਤੇ ਕਾਬੜੀਆਂ ਲਈ ਦਵਾਈਆਂ, ਰਹਿਣ ਸਹਿਣ ,ਖਾਣ ਪੀਣ ਦਾ ਪੂਰਾ ਵਧੀਆ ਪ੍ਰਬੰਧ ਕੀਤਾ ਜਾਂਦਾ ਹੈ। ਇਸ ਮੌਕੇ ਤੇ ਗੌਰਵ ਬੰਸਲ,ਬੰਟੀ ਮਿਸਤਰੀ, ਸਾਹਿਲ ਬਾਂਸਲ, ਟਿੰਕੂ ਬਾਂਸਲ, ਕਾਲਾ, ਮਿੰਟੂ ਕਾਲੇਕੇ , ਅਨੂਪ ਰਾਏਕਾ, ਸਾਹਿਲ ਸ਼ਰਮਾ,ਰਮਨ ਗਰਗ, ਗੱਬਰ, ਮਨਿੰਦਰ ਟੈਨਾ, ਲਖਵਿੰਦਰ ਸਿੰਘ ਇਲਾਵਾ ਭਾਰੀ ਗਿਣਤੀ ਵਿੱਚ ਸੇਵਾਦਾਰ ਸਨ।
0 comments:
एक टिप्पणी भेजें