5 ਮਾਰਚ ਨੂੰ ਚੰਡੀਗੜ੍ਹ ਵਿਖੇ ਲੱਗ ਰਹੇ ਪੱਕੇ ਮੋਰਚੇ ਦੀ ਤਿਆਰੀ ਸੰਬੰਧੀ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੇ ਕੀਤੀ ਅਹਿਮ ਮੀਟਿੰਗ
ਸੰਜੀਵ ਗਰਗ ਕਾਲੀ
ਧਨੋਲਾ ਮੰਡੀ, 24 ਫਰਵਰੀ :--ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਬਲੌਰ ਸਿੰਘ ਛੰਨ੍ਹਾਂ ਦੀ ਅਗਵਾਈ ਹੇਠ ਅੱਜ ਅਨਾਜ ਮੰਡੀ ਧਨੌਲਾ ਵਿੱਚ ਇੱਕ ਭਰ ਵੀ ਮੀਟਿੰਗ ਕੀਤੀ ਗਈ। ਜਿਸ ਵਿੱਚ 5 ਮਾਰਚ ਨੂੰ ਚੰਡੀ ਗੜ ਵਿਖੇ ਲੱਗ ਰਹੇ ਪੱਕੇ ਮੋਰਚੇ ਦੀ ਤਿਆਰੀ ਸੰਬੰਧੀ ਵਿਉਂਤਬੰਦੀ ਕੀਤੀ ਅਤੇ ਹੋਰ ਕਿਸਾਨੀ ਮਸਲਿਆਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਕਿਸਾਨਾਂ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਜਨਰਲ ਸਕੱਤਰ ਜਰਨੈਲ ਸਿੰਘ ਬਦਰਾ ਨੇ ਕਿਹਾ ਕਿ ਐਸਕੇਐਮ ਦੇ ਸੱਦੇ ਤੇ ਆਪੋ ਆਪਣੀਆਂ ਰਾਜਧਾਨੀਆਂ ਵਿੱਚ 7 ਰੋਜ਼ਾ ਪੱਕੇ ਮੋਰਚੇ ਲਾਏ ਜਾ ਰਹੇ ਨੇ। ਇਹਨਾਂ ਕਿਹਾ ਕਿ ਕਿਸਾਨਾਂ ਵੱਲੋਂ ਕੇਂਦਰ ਤੇ ਪੰਜਾਬ ਸਰਕਾਰਾਂ ਵੱਲੋਂ ਡੰਕਲ ਤਜਵੀਜਾਂ ਨੂੰ ਸਾਮਰਾਜੀ ਪੱਖੀ ਕਾਰਪੋਰੇਟ ਘਰਾਣਿਆਂ ਦੇਸੀ ਵਿਦੇਸ਼ੀ ਕੰਪਨੀਆਂ ਨੂੰ ਪੰਜਾਬ ਦੀਆਂ ਹਰ ਤਰ੍ਹਾਂ ਦੀਆਂ ਮਾਲਕੀ ਆਬਾਦਕਾਰੀ ਸਾਮਲਾਟ ਸਰਕਾਰੀ ਸਾਮਲਾਟਾਂ ਅਤੇ ਪੰਚਾਇਤੀ ਜਮੀਨਾਂ ਨੂੰ ਪੁਲਿਸ ਜਬਰ ਦੇ ਨਾਲ ਖੋਹ ਕੇ ਕੌਡੀਆਂ ਦੇ ਭਾਅ ਲਈਆਂ ਜਾ ਰਹੀਆਂ ਹਨ। ਇਹਨਾਂ ਕਿਹਾ ਕਿ ਭਾਰਤ ਮਾਲਾ ਰੋਡ, ਗੈਸ ਪੈਪ ਲਾਈਨਾ, ਰੇਲਵੇ ਲਾਈਨਾਂ ਰਾਹੀਂ ਲੱਖਾਂ ਏਕੜਾਂ ਜਮੀਨਾਂ ਤੇ ਇਹਨਾਂ ਨੇ ਧਾਵਾ ਬੋਲਿਆ ਹੋਇਆ ਹੈ। ਇਹਨਾਂ ਧਾਵਾਕਾਰੀਆਂ ਨੂੰ ਪਿਛਾਂਹ ਧੱਕਣ ਲਈ ਵੱਡੀ ਗਿਣਤੀ ਵਿੱਚ ਲੋਕ ਇਕੱਠ ਕਰਕੇ 5 ਮਾਰਚ ਤੋਂ 11 ਮਾਰਚ ਤੱਕ ਸੱਤ ਰੋਜ਼ਾ ਚੰਡੀਗੜ੍ਹ ਵਿਖੇ ਪੱਕਾ ਮੋਰਚਾ ਲਾਇਆ ਜਾ ਰਿਹਾ ਹੈ । ਇਹਨਾਂ ਮੰਗ ਕੀਤੀ ਕਿ ਸਾਰੀਆਂ ਫਸਲਾਂ ਦੀ ਐਮਐਸਪੀ ਰਾਹੀਂ ਖਰੀਦ ਕੀਤੀ ਜਾਵੇ ਕੇਂਦਰ ਵੱਲੋਂ ਸਰਕਾਰੀ ਮੰਡੀਆਂ ਖਤਮ ਕਰਨ ਦੇ ਖਰੜੇ ਨੂੰ ਅਸੈਬਲੀ ਵਿੱਚ ਇਜਲਾਸ ਸਦਕੇ ਕੇਂਦਰੀ ਮੰਡੀਕਰਨ ਦੇ ਖਰੜੇ ਨੂੰ ਰੱਦ ਕੀਤਾ ਜਾਵੇ। ਆਬਾਦਕਾਰ, ਕਾਸਤਕਾਰ ਕਿਸਾਨਾਂ ਤੇ ਖੇਤ ਮਜ਼ਦੂਰਾਂ ਨੂੰ ਜਮੀਨਾਂ ਦੇ ਰਿਹਾਇਸ਼ੀ ਮਾਲਕੀ ਹੱਕ ਦਿੱਤੇ ਜਾਣ ,ਅਲਾਟ ਕੀਤੇ ਪਲਾਟਾਂ ਦੇ ਕਬਜ਼ੇ ਦਿੱਤੇ ਜਾਣ, ਕਰਜੇ ਮੋੜਨ ਤੋਂ ਅਸਮਰੱਥ ਕਿਸਾਨਾਂ, ਮਜ਼ਦੂਰਾਂ ਦੇ ਕਰਜੇ ਖਤਮ ਕੀਤੇ ਜਾਣ, ਬੁੜਾਪਾ ਪੈਨਸ਼ਨ, ਅੰਗਹੀਨ ਵਿਧਵਾਵਾਂ ਨੂੰ 10 ਹਜ਼ਾਰ ਪ੍ਰਤੀ ਮਹੀਨਾ ਪੈਨਸ਼ਨ ਦਿੱਤੀ ਜਾਵੇ। ਇਸ ਮੌਕੇ ਤੇ ਪ੍ਰਧਾਨ ਧਨੌਲਾ ਕੇਵਲ ਸਿੰਘ , ਮਾਸਟਰ ਨਰਿੱਪਜੀਤ ਸਿੰਘ, ਦਰਸ਼ਨ ਸਿੰਘ ਭੈਣੀ, ਨੈਬ ਸਿੰਘ ਭੁੱਲਰ, ਬਲਜਿੰਦਰ ਬਲਜਿੰਦਰ ਸਿੰਘ ਧੌਲਾ, ਦਰਸ਼ਨ ਸਿੰਘ ਹਰੀਗੜ੍ਹ,ਹਰਦੀਪ ਸਿੰਘ ਕਾਲਾ, ਮੇਜਰ ਸਿੰਘ, ਪਾਲਾ ਸਿੰਘ, ਕੁਲਦੀਪ ਸਿੰਘ , ਬਲਵੀਰ ਸਿੰਘ, ਲਖਬੀਰ ਕੌਰ, ਕੁਲਵੰਤ ਕੌਰ, ਅਮਰਜੀਤ ਕੌਰ, ਭਿੰਦਰ ਸਿੰਘ, ਬਲਵਿੰਦਰ ਸਿੰਘ ,ਦਰਸ਼ਨ ਸਿੰਘ, ਅਵਤਾਰ ਸਿੰਘ ਆਦਿ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਕਿਸਾਨ ,ਮਜ਼ਦੂਰ, ਮਹਿਲਾਵਾਂ ਮੌਜੂਦ ਸਨ।
0 comments:
एक टिप्पणी भेजें