ਨਵ ਨਿਯੁਕਤ ਚੇਅਰਮੈਨ ਗੁਰਜੋਤ ਸਿੰਘ ਭੱਠਲ ਨੂੰ ਬਾਸਕਿਟਬਾਲ ਕਲੱਬ ਦੇ ਸਮੂਹ ਖਿਡਾਰੀਆਂ ਵੱਲੋਂ ਵਿਸ਼ੇਸ਼ ਸਨਮਾਨ ਕੀਤਾ
ਧਨੌਲਾ ਮੰਡੀ:- ਨੇੜਲੇ ਪਿੰਡ ਭੱਠਲਾਂ ਵਿਖੇ ਡੇਰਾ ਬਾਬਾ ਖਾਕੀ ਸ਼ਾਹ ਦੇ ਮੁੱਖ ਸੇਵਾਦਾਰ ਅਬਦੁੱਲੇ ਸ਼ਾਹ ਦੀ ਰਹਿਨੁਮਾਈ ਹੇਠ ਮਾਰਕੀਟ ਕਮੇਟੀ ਧਨੌਲਾ ਦੇ ਨਵ ਨਿਯੁਕਤ ਚੇਅਰਮੈਨ ਗੁਰਜੋਤ ਸਿੰਘ ਭੱਠਲ ਨੂੰ ਬਾਸਕਿਟਬਾਲ ਕਲੱਬ ਦੇ ਸਮੂਹ ਖਿਡਾਰੀਆਂ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ।ਇਸ ਮੌਕੇ ਤੇ ਪ੍ਰਭਨੀਕ ਭੱਠਲ, ਰਸ਼ਵੀਰ ਕੱਟੂ, ਜਸਕਰਨ ਕੱਟੂ ,ਹਰਜੋਤ ਭੱਠਲ, ਰਿੱਕੀ ਭੱਠਲ, ਕਰਨ ਭੱਠਲ, ਯੋਗਰਾਜ ਭੱਠਲ, ਬਲਵਿੰਦਰ ਸਿੰਘ ਗੁਰਬਖਸ਼ ਸਿੰਘ, ਉਧਮ ਸਿੰਘ ,ਜੱਗੀ ਸਿੰਘ ਭੱਠਲ ਮੌਜੂਦ ਸਨ । ਪਿੰਡ ਭੱਠਲਾਂ ਦੇ ਸਮਾਜ ਸੇਵੀ ਜਗਤਾਰ ਸਿੰਘ ਜਖਮੀ ਭੱਠਲ ਨੇ ਗੁਰਜੋਤ ਭੱਠਲ ਨੂੰ ਉਹਨਾਂ ਦੀ ਹੋਈ ਨਿਯੁਕਤੀ ਤੇ ਵਧਾਈਆਂ ਦਿੱਤੀਆਂ।
ਫੋਟੋ ਤੇ ਵੇਰਵਾ:- ਸੰਜੀਵ ਗਰਗ ਕਾਲੀ ।
0 comments:
एक टिप्पणी भेजें