*ਪੰਜਾਬ ਸਰਕਾਰ ਦੋ-ਦਿਨਾ ਵਿਧਾਨ ਸਭਾ ਇਜਲਾਸ ਦੌਰਾਨ ਪੁਰਾਣੀ ਪੈਨਸ਼ਨ ਬਹਾਲ ਕਰਨ ਤੇ ਲਗਾਏ ਪੱਕੀ ਮੋਹਰ:- ਨਰਿੰਦਰ ਅਜਨੋਹਾ।*
ਹੁਸ਼ਿਆਰਪੁਰ/ਦਲਜੀਤ ਅਜਨੋਹਾ
*ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਬਲਾਕ ਕੋਟ ਫਤੂਹੀ ਦੀ ਇੱਕ ਵਿਸ਼ੇਸ਼ ਮੀਟਿੰਗ ਬਲਾਕ ਪ੍ਰਧਾਨ ਨਰਿੰਦਰ ਅਜਨੋਹਾ ਅਤੇ ਜਨਰਲ ਸਕੱਤਰ ਉਕਾਂਰ ਦੀ ਅਗਵਾਈ ਵਿੱਚ ਈਸਪੁਰ ਵਿਖੇ ਹੋਈ। ਮੀਟਿੰਗ ਵਿੱਚ ਐਨ.ਪੀ.ਐਸ ਮੁਲਾਜਮਾਂ ਵਲੋਂ ਭਾਗ ਲਿਆ ਗਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਨਰਿੰਦਰ ਅਜਨੋਹਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਵਿਧਾਨ ਸਭਾ ਦਾ ਦੋ-ਦਿਨਾਂ ਇਜਲਾਸ ਜੋ ਕਿ 24 ਫਰਵਰੀ ਨੂੰ ਬੁਲਾਇਆ ਜਾ ਰਿਹਾ ਹੈ ਉਸ ਇਜਲਾਸ ਵਿੱਚ ਪੰਜਾਬ ਸਰਕਾਰ ਮੁਲਾਜਮਾਂ ਦੀ 21 ਸਾਲ ਤੋਂ ਲਟਕ ਰਹੀ ਪੁਰਾਣੀ ਪੈਨਸ਼ਨ ਬਹਾਲ ਕਰਨ ਉੱਪਰ ਮੋਹਰ ਲਗਾ ਕੇ ਮੁਲਾਜਮ ਹਤੈਸ਼ੀ ਹੋਣ ਦਾ ਆਪਣਾ ਵਾਇਦਾ ਪੂਰਾ ਕਰੇ। ਪੰਜਾਬ ਸਰਕਾਰ ਵਲੋਂ 18 ਨਵੰਬਰ 2022 ਨੂੰ ਇੱਕ ਅਧੂਰਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਜਿਸਨੂੰ ਅਮਲੀ ਜਾਮਾ ਪਹਿਨਾਉਣ ਦਾ ਸਮਾਂ ਆ ਗਿਆ ਹੈ। ਆਗੂਆਂ ਵਲੋਂ ਕਿਹਾ ਗਿਆ ਕਿ ਜੇਕਰ ਪੰਜਾਬ ਸਰਕਾਰ ਪੁਰਾਣੀ ਪੈਨਸ਼ਨ ਬਹਾਲ ਨਹੀਂ ਕਰਦੀ ਤਾਂ 2027 ਦੇ ਵਿਧਾਨ ਸਭਾ ਚੋਣਾਂ ਦੇ ਨਤੀਜੇ ਦਿੱਲੀ ਇਲੈਕਸ਼ਨ ਵਾਲੇ ਹੋਣਗੇ। ਇਸ ਮੌਕੇ ਬਲਜੀਤ ਸਿੰਘ, ਕੁਲਵੰਤ ਸਿੰਘ, ਸ਼ਿੰਗਾਰਾ ਸਿੰਘ, ਗੁਰਪ੍ਰੀਤ ਸਿੰਘ, ਸਤਪਾਲ ਸਿੰਘ, ਅਸ਼ਨੀ ਕੁਮਾਰ, ਕਰਨੈਲ ਸਿੰਘ, ਮਨਵਿੰਦਰ ਸਿੰਘ, ਪ੍ਰਿਤਪਾਲ ਸਿੰਘ, ਅਸ਼ਵਨੀ ਕੁਮਾਰ, ਸੁਖਮੀਨ ਕੌਰ, ਰੂਬੀ ਰਾਣੀ, ਰੀਨਾ ਰਾਏ, ਰਣਜੀਤ ਕੌਰ, ਨੀਲਮ ਕੁਮਾਰੀ, ਰਿਪਨਦੀਪ, ਸੰਦੀਪ ਕੌਰ, ਗਗਨਦੀਪ ਕੌਰ, ਅਮਨਦੀਪ ਕੌਰ, ਮਨਵੀਰ ਕੌਰ, ਰਚਨਾ ਬਿਰਲਾ, ਦਲਜੀਤ ਕੌਰ ਆਦਿ ਐਨ.ਪੀ.ਐਸ ਮੁਲਾਜ਼ਮ ਮੌਜੂਦ ਸਨ।*
0 comments:
एक टिप्पणी भेजें